ਨਵੀਂ ਦਿੱਲੀ – ਦਿੱਲੀ ਦੇ ਆਰਕਬਿਸ਼ਪ ਅਨਿਲ ਕਾਊਟੋ ਨੇ ਰਾਜਧਾਨੀ ਦੇ ਸਾਰੇ ਚਰਚਾਂ ਦੇ ਸਾਰੇ ਪਾਦਰੀਆਂ ਨੂੰ ਪੱਤਰ ਲਿਖ ਕੇ ਦੇਸ਼ ਦੀ ਰਾਜਨੀਤਕ ਸਥਿਤੀ ਨੂੰ ਅਸ਼ਾਂਤ ਦੱਸਿਆ ਹੈ। ਆਰਕਬਿਸ਼ਪ ਨੇ 2019 ਦੀਆਂ ਲੋਕਸਭਾ ਚੋਣਾਂ ਨੂੰ ਵੇਖਦੇ ਹੋਏ ਪਾਦਰੀਆਂ ਨੂੰ ਪ੍ਰਾਰਥਨਾ ਅਤੇ ਸ਼ੁਕਰਵਾਰ ਨੂੰ ਵਰਤ ਰੱਖਣ ਦੀ ਅਪੀਲ ਕੀਤੀ ਹੈ। ਆਰਕਬਿਸ਼ਪ ਨੇ ਲਿਖਿਆ ਹੈ ਕਿ ਮੌਜੂਦਾ ਅਸ਼ਾਂਤ ਰਾਜਨੀਤਕ ਮਾਹੌਲ ਸੰਵਿਧਾਨ ਦੁਆਰਾ ਸਾਡੇ ਲੋਕਤੰਤਰਿਕ ਸਿਧਾਂਤਾ ਅਤੇ ਦੇਸ਼ ਦੇ ਧਰਮਨਿਰਪੱਖ ਤਾਣੇਬਾਣੇ ਦੇ ਲਈ ਖ਼ਤਰਾ ਬਣ ਗਿਆ ਹੈ।
ਆਰਕਬਿਸ਼ਪ ਨੇ ਆਪਣੇ ਪੱਤਰ ਵਿੱਚ ਲਿਖਿਆ ਹੈ, ‘ ਆਪਣੇ ਦੇਸ਼ ਅਤੇ ਇਸ ਦੇ ਨੇਤਾਵਾਂ ਦੇ ਲਈ ਹਰ ਸਮੇਂ ਪ੍ਰਾਰਥਨਾ ਕਰਨਾ ਸਾਡੀ ਪਵਿੱਤਰ ਪ੍ਰਥਾ ਹੈ,ਪਰ ਜਦੋਂ ਅਸੀਂ ਆਮ ਚੋਣਾਂ ਵੱਲ ਵੱਧੇ ਹਾਂ ਤਾਂ ਇਹ ਪ੍ਰਾਰਥਨਾ ਵੱਧ ਜਾਂਦੀ ਹੈ।’ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਜੇ 2019 ਵੱਲ ਵੇਖੀਏ ਤਾਂ ਸਾਡੇ ਕੋਲ ਨਵੀਂ ਸਰਕਾਰ ਹੋਵੇਗੀ ਅਤੇ ਚਲੋ ਅਸੀਂ ਆਪਣੇ ਦੇਸ਼ ਦੇ ਲਈ ਪ੍ਰਾਰਥਨਾ ਸ਼ੁਰੂ ਕਰਦੇ ਹਾਂ।
ਇਸ ਸਬੰਧੀ ਜਦੋਂ ਆਰਕਬਿਸ਼ਪ ਸੈਕਟਰੀ ਫਾਦਰ ਰਾਬਿਨਸਨ ਰਾਡਰਿਗਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਰ ਵਾਰ ਆਮ ਚੋਣਾਂ ਤੋਂ ਪਹਿਲਾਂ ਅਜਿਹੀਆਂ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਪ੍ਰਾਰਥਨਾਵਾਂ ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਰ ਵਾਰ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਹੀ ਬਣਦੀ ਹੈ।
ਆਰਕਬਿਸ਼ਪ ਕਾਊਟੋ ਨੇ ਇਸ ਪੱਤਰ ਵਿੱਚ ਸ਼ੁਕਰਵਾਰ ਨੂੰ ਘੱਟ ਤੋਂ ਘੱਟ ਇੱਕ ਟਾਈਮ ਦਾ ਖਾਣਾ ਛੱਡ ਕੇ ਖੁਦ ਅਤੇ ਦੇਸ਼ ਦੇ ਲਈ ਪ੍ਰਰਥਨਾ ਕਰਨ ਦੀ ਗੱਲ ਕੀਤੀ ਹੈ। ਇਸ ਵਿੱਚ ਸ਼ੁਕਰਵਾਰ ਨੂੰ ਇੱਕ ਘੰਟੇ ਦੀ ਖਾਸ ਪ੍ਰਾਰਥਨਾ ਦੀ ਗੱਲ ਕੀਤੀ ਗਈ ਹੈ। ਉਨ੍ਹਾ ਨੇ ਕਿਹਾ ਹੈ ਕਿ ਆਓ ਸਾਰੇ ਪ੍ਰਾਰਥਨਾ ਕਰੀਏ ਕਿ ਸਾਰੀਆਂ ਜਾਤਾਂ, ਪੰਥ, ਸੰਪਰਦਾਏ ਦੇ ਲੋਕ ਸ਼ਾਂਤੀ ਅਤੇ ਸਦਭਾਵਨਾ ਦੇ ਨਾਲ ਰਹਿਣ ਅਤੇ ਘਿਰਣਾ, ਹਿੰਸਾ ਤੋਂ ਦੂਰ ਰਹਿਣ।