ਨਵੀਂ ਦਿੱਲੀ : ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਕੂਬੋਲ ਬੋਲਣ ਵਾਲੇ ਅਖੌਤੀ ਸਾਧ ਨਾਰਾਇਣ ਦਾਸ ਨੇ ਮੁਆਫੀ ਮੰਗ ਲਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਨੂੰ ਭੇਜਿਆ ਗਿਆ ਮੁਆਫੀਨਾਮਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੰਬੋਧਿਤ ਕਰਕੇ ਲਿਖਿਆ ਗਿਆ ਹੈ। ਮੁਆਫੀਨਾਮੇ ’ਚ ਅਖੌਤੀ ਸਾਧ ਨੇ ਆਪਣੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ਼ ਭਗਤ ਸਾਹਿਬਾਨਾਂ ਦੀ ਬਾਣੀ ਬਾਰੇ ਬੋਲੀ ਗਈ ਸ਼ਬਦਾਵੱਲੀ ਨੂੰ ਖੁੱਦ ਹੀ ਗਲਤ ਮੰਨ ਲਿਆ ਹੈ। ਇਸਦੇ ਨਾਲ ਹੀ ਕਾਲ ਦੇ ਚੱਕਰ ’ਚ ਆਪਣੇ ਵੱਲੋਂ ਭੁੱਲ ਹੋਣ ਦਾ ਦਾਅਵਾ ਕੀਤਾ ਹੈ।
ਇਸ ਬਾਰੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਜੀ।ਕੇ। ਨੇ ਕਿਹਾ ਕਿ ਇਸ ਮੁਆਫੀਨਾਮੇ ਬਾਰੇ ਅੰਤਿਮ ਫੈਸਲਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਲੈਣਗੇ। ਦਿੱਲੀ ਕਮੇਟੀ ਹਮੇਸ਼ਾ ਹੀ ਕੌਮ ਦੀ ਖਿਲਾਫ਼ਤ ਕਰਨ ਵਾਲੇ ਲੋਕਾਂ ਦੇ ਖਿਲਾਫ਼ ਡੱਟ ਕੇ ਸਟੈਂਡ ਲੈਂਦੀ ਰਹੀ ਹੈ। ਇਸ ਲਈ ਮੈਂਨੂੰ ਖੁਸ਼ੀ ਹੈ ਕਿ ਸਮੇਂ ਰਹਿੰਦੇ ਅਖੌਤੀ ਸਾਧ ਨੂੰ ਅਕਲ ਆ ਗਈ ਹੈ। ਜੀ।ਕੇ। ਨੇ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਗਲਤ ਬੋਲਣ ਵਾਲੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਿੱਖਾਂ ਦਾ ਅਕਸ਼ ਵਿਗਾੜਨ ਵਾਲੇ ਇਹ ਚੇਤੇ ਰੱਖਣ ਕਿ ਸਿੱਖਾਂ ਨੇ ਗਲਤ ਕੰਮ ਨੂੰ ਪਹਿਲੇ ਵੀ ਬਰਦਾਸ਼ਤ ਨਹੀਂ ਕੀਤਾ ਸੀ ਤੇ ਹੁਣ ਵੀ ਨਹੀਂ ਕਰਨਗੇ।