ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪਿਓ ਨੇ ਕਿਹਾ ਕਿ ਜੇ ਈਰਾਨ ਨੇ ਆਪਣੀ ਵਿਦੇਸ਼ੀ ਅਤੇ ਘਰੇਲੂ ਨੀਤੀ ਵਿੱਚ ਕੋਈ ਬਦਲਾਅ ਨਾ ਕੀਤੇ ਤਾਂ ਉਸ ਤੇ ਇਤਿਹਾਸ ਦੇ ਹੁਣ ਤੱਕ ਦੇ ਸੱਭ ਤੋਂ ਵੱਡੇ ਪ੍ਰਤੀਬੰਦ ਲਗਾਏ ਜਾ ਸਕਦੇ ਹਨ। ਉਨ੍ਹਾਂ ਵੱਲੋਂ ਈਰਾਨ ਦੇ ਸਾਹਮਣੇ 12 ਮੰਗਾਂ ਰੱਖੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਈਰਨ ਨੂੰ ਆਰਥਿਕ ਪਾਬੰਦੀਆਂ ਤੋਂ ਰਾਹਤ ਤਦ ਹੀ ਮਿਲੇਗੀ ਜੇ ਅਮਰੀਕਾ ਨੂੰ ਸੰਤੁਸ਼ਟੀ ਹੋ ਜਾਵੇਗੀ ਕਿ ਉਸ ਨੇ ਅਸਲ ਵਿੱਚ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਕੀਤੀ ਹੈ। ਵਿਦੇਸ਼ ਨੀਤੀ ਸਬੰਧੀ ਆਪਣੇ ਭਾਸ਼ਣ ਵਿੱਚ ਦੂਸਰੇ ਮਿੱਤਰ ਦੇਸ਼ਾਂ ਤੋਂ ਸਮੱਰਥਣ ਦੀ ਮੰਗ ਕੀਤੀ।
ਵਰਨਣਯੋਗ ਹੈ ਕਿ ਈਰਾਨ ਅਤੇ ਦੂਸਰੇ ਦੇਸ਼ਾਂ ਦਰਮਿਆਨ ਹੋਏ ਸਮਝੌਤੇ ਤੋਂ ਅਮਰੀਕਾ ਪਹਿਲਾਂ ਹੀ ਨਿਕਲ ਗਿਆ ਹੈ ਅਤੇ ਹੁਣ ਵਿਦੇਸ਼ ਮੰਤਰੀ ਨੇ ਈਰਾਨ ਦੇ ਖਿਲਾਫ਼ ਸਖ਼ਤ ਰਵਈਆ ਅਪਨਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਦੇਸ਼ ਜਾਂ ਕੰਪਨੀਆਂ ਕਾਰੋਬਾਰ ਕਰ ਰਹੀਆਂ ਹਨ, ਉਨ੍ਹਾਂ ਨੂੰ ਵੀ ਜਿੰਮੇਵਾਰ ਬਣਾਇਆ ਠਹਿਰਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੁਝ ਸਮਾਂ ਪਹਿਲੇ ਹੀ 2015 ਵਿੱਚ ਈਰਾਨ ਨਾਲ ਹੋਏ ਸਮਝੌਤੇ ਨੂੰ ਡਰਾਵਨਾ ਤੇ ਇੱਕਤਰਫ਼ਾ ਦੱਸਦੇ ਹੋਏ ਇਸ ਤੋਂ ਹੱਥ ਪਿੱਛੇ ਖਿੱਚ ਲਿਆ ਸੀ। ਉਨ੍ਹਾਂ ਅਨੁਸਾਰ ਇਸ ਵਿੱਚ ਉਸ ਦੀਆਂ ਬੈਲਿਸਟਿਕ ਮਿਸਾਈਲਾਂ ਸਬੰਧੀ ਗਤੀਵਿਧੀਆਂ ਤੇ ਕੋਈ ਪ੍ਰਤੀਬੰਧ ਨਹੀਂ ਸਨ।