ਮੁੰਬਈ – ਸ਼ਿਵਸੈਨਾ ਮੁੱਖੀ ਉਦੈ ਠਾਕੁਰੇ ਨੇ ਬੀਜੇਪੀ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਬੀਜੇਪੀ ਵਿੱਚ ਕੋਈ ਵੀ ਆਦਰਸ਼ ਨਹੀਂ ਬਚਿਆ। ਉਨ੍ਹਾਂ ਨੇ ਦਾਅਵੇ ਨਾਲ ਇਹ ਕਿਹਾ ਕਿ ਧੰਨ ਅਤੇ ਤਾਕਤ ਦੇ ਜੋਰ ਨਾਲ ਕੋਈ ਵੀ ਬੀਜੇਪੀ ਵਿੱਚ ਸ਼ਾਮਿਲ ਹੋ ਸਕਦਾ ਹੈ।ਸਿ਼ਵਸੈਨਾ ਦੇ ਮੈਂਬਰਾਂ ਨੂੰ ‘ਥੈਲੀਸ਼ਾਹ’ ਕਹੇ ਜਾਣ ਤੋਂ ਬਾਅਦ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਸਾਡੇ ਵਰਕਰ ਇਮਾਨਦਾਰ ਹਨ ਅਤੇ ਉਹ ਧੰਨ ਦੇ ਲਾਲਚ ਵਿੱਚ ਨਹੀਂ ਪੈਂਦੇ।
ਉਨ੍ਹਾਂ ਨੇ ਕਿਹਾ ਕਿ ਭਗਵਾ ਝੰਡੇ ਵਾਲੀ ਬੀਜੇਪੀ ਹੁਣ ਭਗਵਾ ਨਹੀਂ ਰਹੀ। ਉਦੈ ਨੇ ਇਹ ਸ਼ਬਦ ਪਾਲਘਰ ਲੋਕਸਭਾ ਸੀਟ ਤੇ ਹੋਣ ਜਾ ਰਹੀ ਉਪ ਚੋਣ ਦੇ ਸਬੰਧ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਨੇ ਕਿਹਾ, ‘ਆਪ ਚਿੰਤਾਮਨ ਵਨਗਾ ਦੇ ਨਾਲ ਜਿਸ ਭਗਵਾ ਝੰਡੇ ਦੇ ਹੇਠਾਂ ਕੰਮ ਕਰਦੇ ਸੀ, ਊਹ ਹੁਣ ਭਗਵਾ ਨਹੀਂ ਰਿਹਾ। ਉਸ ਪਾਰਟੀ ਵਿੱਚ ਹੁਣ ਕੋਈ ਆਦਰਸ਼ ਨਹੀਂ ਬਚੇ। ਅਗਰ ਆਪ ਧੰਨ ਨਾਲ ਭਰਿਆ ਥੈਲਾ ਵਿਖਾਉਂਗੇ ਤਾਂ ਤੁਹਾਨੂੰ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਮੇਰੇ ਨਾਲ ਜੋ ਇਮਾਨਦਾਰ ਲੋਕ ਹਨ, ਉਹੋ ਹੀ ਮੇਰੇ ਧੰਨ ਕੁਬੇਰ ਹਨ। ਅਸੀਂ ਧੰਨ ਦੇ ਲਾਲਚ ਵਿੱਚ ਨਹੀਂ ਪਵਾਂਗੇ।’