ਸਹਿੰਦੇ ਨਾ ਉਹ ਗੱਲ ਨੇ ਕੋਰੀ।
ਕਰਦੇ ਨੇ ਫਿਰ ਸੀਨਾ ਜੋਰੀ ।
ਜਿੰਨਾ ਮਰਜ਼ੀ ਕਰਲੋ ਨੇੜੇ,
ਰੱਖਦੇ ਲੋਕੀ ਦਿਲ ਵਿੱਚ ਖ਼ੋਰੀ।
ਦਿਲ ਦੇ ਕਾਲੇ ਹੁੰਦੇ ਫਿਰ ਵੀ,
ਭਾਵੇਂ ਚਮੜੀ ਹੁੰਦੀ ਗੋਰੀ।
ਹੁਣ ਤਾਂ ਇਹ ਸਭ ਆਮ ਜਿਹਾ ਹੈ,
ਸੀਨਾ ਜੋਰੀ ਕਰਕੇ ਚੋਰੀ।
ਉਸ ਦੀ ਹੀ ਹੈ ਹੁੰਦੀ ਲੁੱਡੀ,
ਜਿਸਦੇ ਹੱਥੀਂ ਹੁੰਦੀ ਡੋਰੀ।
ਹੁਣ ਤਾਂ ਪੂਰਾ ਗੰਨਾ ਭਾਲਣ,
ਆਖਣ ਕਰਨੀ ਕੀ ਇੱਕ ਪੋਰੀ।
ਤੈਨੂੰ ਹੀ ਹੈ ਢੋਣੀ ਪੈਣੀ,
ਤੇਰੇ ਪਾਪਾਂ ਵਾਲੀ ਬੋਰੀ।