ਪਟਿਆਲਾ : ਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣਾਈ ਗਈ ਪੰਜਾਬੀ ਟੈਲੀ ਫ਼ਿਲਮ ‘ਜਾਨੀ ਦੁਸ਼ਮਣ’ (ਬਲਿਯੂ ਵੇਲ) ਅੱਜ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਪ੍ਰੋ. ਬੀ. ਐਸ. ਘੁੰਮਣ ਵੱਲੋਂ ਰਿਲੀਜ਼ ਕੀਤੀ ਗਈ।
‘ਮੂਵੀ ਐਂਡ ਮਿਊਜਿਕ’ ਦੇ ਬੈਨਰ ਹੇਠ ਸੁਰਜੀਤ ਸਿੰਘ ਲਵਲੀ ਵਲੋਂ ਤਿਆਰ ਕਰਵਾਈ ਫ਼ਿਲਮ ‘ਜਾਨੀ ਦੁਸ਼ਮਣ’ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਨਿਰਮਾਤਾ ਡਾ. ਜਗਮੇਲ ਭਾਠੂਆਂ ਅਤੇ ਇਸਦੇ ਗੀਤਾਂ ਦਾ ਗਾਇਨ ਤੇ ਸੰਗੀਤ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫ਼ੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਤਿਆਰ ਕੀਤਾ ਗਿਆ। ਫ਼ਿਲਮ ਦੀ ਵੀਡਿਓਗ੍ਰਾਫੀ ਹਰਪ੍ਰੀਤ ਰਿਕੀ ਭਵਾਨੀਗੜ੍ਹ ਨੇ ਕੀਤੀ ਹੈ।
ਇਸ ਮੌਕੇ ਫ਼ਿਲਮ ‘ਜਾਨੀ ਦੁਸ਼ਮਣ’ ਦੇ ਮੁੱਖ ਕਲਾਕਾਰ ਇਕਬਾਲ ਗੱਜਣ, ਬਾਲਾ ਹਰਵਿੰਦਰ ਨੇ ਦੱਸਿਆ ਕਿ ਨਵੀਂ ਟੈਕਨਾਲੋਜੀ, ਇੰਟਰਨੈੱਟ ਟੈਲੀਫੋਨ ਰਾਹੀਂ ਬਹੁਤ ਸਾਰੇ ਸ਼ੈਤਾਨ ਲੋਕ ਬੱਚਿਆਂ ਨੂੰ ਗੁੰਮਰਾਹ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ, ਅਜਿਹੇ ਅਪਰਾਧੀਆਂ ਦੇ ਪਰਦਾਫਾਸ ਲਈ ਹੀ ਬਣਾਈ ਗਈ ਹੈ, ਫ਼ਿਲਮ ਜਾਨੀ ਦੁਸ਼ਮਣ।
ਇਸ ਉਦਮ ਦੀ ਸਲਾਘਾ ਕਰਦਿਆਂ ਵਾਈਸ ਚਾਂਲਸਰ ਪ੍ਰੋ. ਬੀ. ਐਸ. ਘੁੰਮਣ ਨੇ ਕਿਹਾ ਕਿ ਜਾਗਰੂਕਤਾ ਦਾ ਸੰਦੇਸ਼ ਦੇਣ ਵਾਲੀਆਂ ਅਜਿਹੀਆਂ ਸਾਰਥਕ ਫ਼ਿਲਮਾਂ ਦੀ ਅੱਜ ਸਮਾਜ ਨੂੰ ਸਖ਼ਤ ਜ਼ਰੂਰਤ ਹੈ। ਇਸ ਮੌਕੇ ਹੋਰਨ ਤੋਂ ਪ੍ਰੋ. ਅਮਰਜੀਤ ਸਿੰਘ (ਪੀ.ਏ.,ਵੀ. ਸੀ. ), ਰਵਿੰਦਰ ਰਵੀ ਸਮਾਣਾ, ਇਕਬਾਲ ਗੱਜਣ, ਅਸਿਸਟੈਂਟ ਪ੍ਰੋਫ਼ੈਸਰ ਰਵਿੰਦਰ ਕੌਰ ਰਵੀ, ਰਿਕੀ ਭਵਾਨੀਗੜ੍ਹ, ਬਾਲਾ ਹਰਵਿੰਦਰ,ਆਦਿ ਫ਼ਿਲਮ ਕਲਾਕਾਰ ਹਾਜਰ ਸਨ।