ਨਵੀਂ ਦਿੱਲੀ – ਸੈਨਾ ਦੇ ਜਵਾਨਾਂ ਦੇ ਲਈ ਜਰੂਰੀ ਸਾਮਾਨ ਭਾਰਤ ਵਿੱਚ ਬਣਾਉਣ ਦੇ ਯਤਨਾਂ ਨੂੰ ਵੱਡਾ ਝਟਕਾ ਲਗਿਆ ਹੈ। ਯੂਜਰ ਟਰਾਇਲ ਵਿੱਚ 90 ਫੀਸਦੀ ਤੋਂ ਵੱਧ ਦੇ ਪ੍ਰੋਡੈਕਟ ਫੇਲ੍ਹ ਹੋ ਗਏ ਹਨ, ਜੋ ਤਿੰਨ ਪ੍ਰੋਡੈਕਟ ਪਾਸ ਹੋਏ ਹਨ ਉਹ ਭਾਰਤ ਦੀਆਂ ਕੰਪਨੀਆਂ ਦੇ ਨਹੀਂ ਹਨ। ਸੈਨਾ ਨੇ ਪਿੱਛਲੇ ਹਫ਼ਤੇ ਵੈਂਡਰਸ ਦੀ ਮੀਟਿੰਗ ਕੀਤੀ ਸੀ ਜਿਸ ਵਿੱਚ ਉਨ੍ਹਾਂ ਦੇ ਪ੍ਰੋਡੈਕਟ ਦੇ ਪਾਸ ਜਾਂ ਫੇਲ੍ਹ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਸੈਨਾ ਨੂੰ ਟਰਾਇਲ ਦੇ ਲਈ 70 ਦੇ ਕਰੀਬ ਕੰਪਨੀਆਂ ਨੇ ਆਪਣੇ ਪ੍ਰੋਡੈਕਟਸ ਦਿੱਤੇ ਸਨ। ਜਿਸ ਵਿੱਚ 4 ਵਿਦੇਸ਼ੀ ਕੰਪਨੀਆਂ ਵੀ ਸ਼ਾਮਿਲ ਸਨ। ਆਰਮੀ ਦੇ ਜਵਾਨਾਂ ਦੇ ਲਈ 14 ਦੇ ਕਰੀਬ ਵੱਖ-ਵੱਖ ਪ੍ਰੋਡੈਕਟ ਟਰਾਇਲ ਵਿੱਚ ਸ਼ਾਮਿਲ ਸਨ। ਸੈਨਾ ਦੇ ਜਵਾਨਾਂ ਦੇ ਲਈ ਥ੍ਰੀ ਲੇਅਰ ਗਲੱਵਜ਼, ਸਲੀਪਿੰਗ ਬੈਗ,ਹਾਰਡ ਸਨੋ ਅਤੇ ਸਨੋ ਦੇ ਪਹਾੜਾਂ ਤੇ ਚੱਲਣ ਵਾਲੇ ਸ਼ੂਜ, ਮਲਟੀ ਪਰਪਸ ਸ਼ੂਜ, ਸਾਫਟ ਸਨੋ ਤੇ ਚੱਲਣ ਵਾਲੇ ਸ਼ੂਜ ਅਤੇ ਕੈਰਾਬੀਨਾ ਆਦਿ ਸ਼ਾਮਿਲ ਸਨ। ਹੁਣ ਤੱਕ ਇਹ ਸਾਰੇ ਪ੍ਰੋਡੈਕਟਸ ਇਮਪੋਰਟ ਕੀਤੇ ਜਾਂਦੇ ਹਨ। ਕੇਵਲ ਤਿੰਨ ਵਸਤੂਆਂ ਹੀ ਪਾਸ ਹੋਈਆਂ ਹਨ, ਜਿੰਨ੍ਹਾਂ ਵਿੱਚ ਮਲਟੀ ਪਰਪਜ਼ ਸ਼ੂਜ, ਕੈਰਾਬੀਨਾ ਅਤੇ ਰਿਕੋ ਡੀਟੈਕਟਰ ਸ਼ਾਮਿਲ ਹਨ। ਜਿਹੜੇ ਵੈਂਡਰਸ ਦੇ ਪ੍ਰੋਡੈਕਟਸ ਪਾਸ ਹੋਏ ਹਨ ਉਹ ਵੈਸੇ ਤਾਂ ਭਾਰਤੀ ਹਨ ਪਰ ਪ੍ਰੋਡੈਕਟਸ ਉਨ੍ਹਾਂ ਨੇ ਇਟਲੀ ਜਾਂ ਦੂਸਰੇ ਦੇਸ਼ਾਂ ਤੋਂ ਆਊਟਸੋਰਸ ਕਰਕੇ ਮੰਗਵਾਏ ਹਨ। ਆਰਮੀ ਨੇ ਇਨ੍ਹਾਂ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਇਹਨਾਂ ਪ੍ਰਡੈਕਟਸ ਦੀ ਅਸੈਨਬਲੀ ਲਾਈਨ ਭਾਰਤ ਵਿੱਚ ਹੀ ਤਿਆਰ ਕਰਨ।
ਦੇਸ਼ ਦੇ ਜਿਆਦਾ ਉਚਾਈ ਵਾਲੇ ਖੇਤਰਾਂ ਵਿੱਚ ਤੈਨਾਤ ਸੈਨਾ ਦੇ ਜਵਾਨਾਂ ਦੇ ਸਪੈਸ਼ਲਾਈਜਡ ਕਲੋਦਿੰਗ ਦਾ ਜਿਆਦਾਤਰ ਸਾਮਾਨ ਇੰਪੋਰਟ ਕੀਤਾ ਜਾਂਦਾ ਹੈ, ਜਿਸ ਤੇ ਹਰ ਸਾਲ 800 ਕਰੋੜ ਦੇ ਕਰੀਬ ਖਰਚ ਆਉਂਦਾ ਹੈ।