ਫਰਾਂਸ,(ਸੁਖਵੀਰ ਸਿੰਘ ਸੰਧੂ) – ਪੈਰਿਸ ‘ਚ ਕੁਝ ਦਿੱਨਾਂ ਤੋਂ ਮੀਹ ਤੇ ਅਸਮਾਨੀ ਬਿਜ਼ਲੀ ਦੀ ਗਰਜ਼ ਨੇ ਕਈ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਪਿਆ ਹੈ। ਹਾਲੇ ਮੰਗਲਵਾਰ ਤੇ ਬੁੱਧਵਾਰ ਦੀ ਰਾਤ ਨੂੰ ਬਿਜ਼ਲੀ ਨੇ ਆਈਫਲ ਟਾਵਰ ਉਪਰ ਤਿੰਨ ਵਾਰ ਹੱਲਾ ਬੋਲਿਆ, ਪਰ ਬਚਾਓ ਯੰਤਰ ਰਾਹੀ ਟਕਰਾ ਕੇ ਭਸਮ ਹੋ ਗਈ। ਉਸ ਦੇ ਕੋਲ ਹੀ ਇਮਾਰਤ ਦੀ ਅੱਠਵੀ ਮੰਜ਼ਿਲ ਉਪਰ ਰਹਿ ਰਹੇ ਬੇਰਨਾਰਦ ਕੁਰਕ ਨਾਂ ਦੇ ਆਦਮੀ ਦੇ ਦੱਸਣ ਮੁਤਾਬਕ ਸਵੇਰੇ ਤਿੰਨ ਵਜ਼ੇ ਦੇ ਕਰੀਬ ਤੇਜ਼ ਲਿਸ਼ਕ ਅਤੇ ਗਰਜ਼ ਨਾਲ ਉਹ ਸੁੱਤਾ ਹੋਇਆ ਬਿਸਤਰੇ ਵਿੱਚੋਂ ਉਠ ਗਿਆ। ਆਈਫਲ ਟਾਵਰ ਉਪਰ ਬਿਜ਼ਲੀ ਦੀ ਤੇਜ਼ ਚਮਕ ਤੇ ਗਰਜ਼ ਵਿਖਾਈ ਦਿੱਤੀ। ਪਰ ਇਸ ਘਟਨਾ ਨਾਲ ਕਿਸੇ ਜਾਨੀ ਮਾਲੀ ਨੁਕਸਾਨ ਤੋਂ ਬਚਾਓ ਹੋ ਗਿਆ। ਯਾਦ ਰਹੇ ਕਿ ਫਰਾਂਸ ਦੇ ਮੌਸਮ ਵਿਭਾਗ ਮੁਤਾਬਕ ਇਸ ਸਾਲ ਮਈ ਦੇ ਮਹੀਨੇ ਵਿੱਚ ਇੱਕ ਲੱਖ ਤਰਾਸੀ ਹਜ਼ਾਰ ਵਾਰ ਫਰਾਂਸ ਵਿੱਚ ਬਿਜ਼ਲੀ ਦੀ ਗਰਜ਼ ਸੁਣਾਈ ਦਿਤੀ ਹੈ।