ਅੰਮ੍ਰਿਤਸਰ – ਪਾਕਿਸਤਾਨ ਅੰਦਰ ਮੌਜੂਦ ਸ੍ਰੀ ਗੁਰੂ ਨਾਨਕ ਦੇ ਅੰਤਮ ਅਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ, ਜੋ ਸਰਹੱਦ ਤੋਂ ਦਿਸਦਾ ਹੈ, ਦੇ ਖੁੱਲੇ ਲਾਂਘੇ ਨੂੰ ਸਮਰਪਤ ਜਥੇਬੰਦੀ ‘ਸੰਗਤ ਲਾਂਘਾ ਕਰਤਾਰਪੁਰ’ ਨੇ ਅੱਜ ਸੰਗਰਾਂਦ ਦਿਹਾੜੇ ਤੇ ਲਾਂਘੇ ਲਈ ਆਪਣੀ ਮਾਸਿਕ ਅਰਦਾਸ ਕੀਤੀ। ਧੁੰਦ ਕਾਰਨ ਕਰਤਾਰਪੁਰ ਦੇ ਦਰਸ਼ਨ ਨਾਂ ਹੋ ਪਾਏ, ਜਿਸ ਕਾਰਨ ਸੰਗਤਾਂ ਵਿਚ ਨਿਰਾਸ਼ਤਾ ਵੇਖੀ ਗਈ। ਜਥੇ ਦੇ ਮੁੱਖ ਸੇਵਾਦਾਰ ਬੀ. ਐਸ. ਗੁਰਾਇਆ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਰੋਜ ਰੋਜ ਹੋ ਰਹੀ ਬੇਅਦਬੀ ਤੇ ਸੰਗਤਾਂ ਵਿਚ ਰੋਹ ਪਾਇਆ ਗਿਆ ਹੈ। ਜਥੇਬੰਦੀ ਨੇ ਅਕਾਲੀ ਦਲ ਨੂੰ ਬੇਨਤੀ ਕੀਤੀ ਹੈ ਪੰਥਕ ਪਾਰਟੀ ਹੋਣ ਦੇ ਨਾਤੇ ਉਹ ਆਪਣੀ ਚੁੱਪੀ ਤੋੜੇ ਤੇ ਆਪਣਾ ਫਰਜ ਪਛਾਣੇ। ਅਰਦਾਸ ਵਿਚ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਅਕਾਲ ਚਲਾਣੇ ਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਗਿਆ ਤੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਅਰਦਾਸ ਵਿਚ ਬੀ.ਐਸ.ਗੁਰਾਇਆ ਤੋਂ ਇਲਾਵਾ ਭਜਨ ਸਿੰਘ ਰੋਡਵੇਜ, ਗੁਰਬਚਨ ਸਿੰਘ, ਬਲਰਾਜ ਸਿੰਘ ਬਿਜਲੀਵਾਲ, ਬਾਬਾ ਕੁਲਦੀਪ ਸਿੰਘ ਬੱਲ, ਸਰਬਜੀਤ ਸਿੰਘ ਕਲਸੀ, ਮਨੋਹਰ ਸਿੰਘ ਚੇਤਨਪੁਰਾ ਤੇ ਹੋਰ ਸੰਗਤਾਂ ਹਾਜਰ ਸਨ।
ਜਥੇਬੰਦੀ ‘ਸੰਗਤ ਲਾਂਘਾ ਕਰਤਾਰਪੁਰ’ ਨੇ ਸੰਗਰਾਂਦ ਦਿਹਾੜੇ ਤੇ ਲਾਂਘੇ ਲਈ ਆਪਣੀ ਮਾਸਿਕ ਅਰਦਾਸ ਕੀਤੀ
This entry was posted in ਪੰਜਾਬ.