ਲੁਧਿਆਣਾ – ਸਥਾਨਕ ਗਿੱਲ ਰੋਡ ਸਥਿਤ ਗੁਰੂ ਨਾਨਕ ਮਾਰਕੀਟ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਬਾਜ਼ੀਗਰ ਮਜਦੂਰ ਸੈਲ ਇੰਟਕ ਦੇ ਪ੍ਰਧਾਨ ਮਹਿੰਦਰ ਲਾਲ ਲਾਲਕਾ ਦੀ ਅਗਵਾਈ ਵਿਚ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਮਹਿੰਦਰ ਲਾਲ ਲਾਲਕਾ ਨੇ ਕਿਹਾ ਕਿ ਬਾਜ਼ੀਗਰ ਮਜ਼ਦੂਰ ਸੈਲ ਇੰਟਕ ਦੇ ਪੰਜਾਬ ਦੇ ਸਾਰੇ ਜ਼ਿਲ੍ਹਿਆ ਦੇ ਪ੍ਰਧਾਨਾਂ ਦਾ ਐਲਾਨ ਜਲਦ ਕੀਤਾ ਜਾਵੇਗਾ। ਜਿਸ ਲਈ ਉਹ ਪੰਜਾਬ ਦੇ ਸਾਰੇ ਜ਼ਿਲਿਆ ਵਿਚ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇੰਟਕ ਸੈਲ ਦੀ ਮੈਂਬਰਸ਼ਿਪ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਆਉਣ ਵਾਲੀਆ ਲੋਕ ਸਭਾ ਦੀਆਂ ਚੋਣਾਂ ਵਿਚ ਬਾਜ਼ੀਗਰ ਮਜ਼ਦੂਰ ਸੈਲ ਇੰਟਕ ਇਕ ਅਹਿਮ ਭੂਮਿਕਾ ਅਦਾ ਕਰ ਸਕੇ।
ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਹਰ ਵਰਗ ਦੇ ਲੋਕਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੋਕਪੱਖੀ ਨੀਤੀਆਂ ਬਣਾਈਆਂ ਹਨ। ਜਿਸ ਲਈ ਬਾਜ਼ੀਗਰ ਭਾਈਚਾਰੇ ਵਿਚ ਕਾਫੀ ਜੋਸ਼ ਪਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂ ਨਾਨਕ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਨੇ ਪ੍ਰਧਾਨ ਮਹਿੰਦਰ ਲਾਲ ਲਾਲਕਾ ਦਾ ਵਿਸੇਸ ਤੌਰ ਤੇ ਸਨਮਾਨ ਕੀਤਾ। ਇਸ ਮੌਕੇ ਪਾਲ ਸਿੰਘ, ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਇੱਛਰ ਵਲਜੋਤ, ਭਜਨ ਲਾਲ, ਜਗਦੀਸ਼ ਲਾਲ, ਰਮੇਸ਼ ਕੁਮਾਰ ਮੇਸ਼ੀ, ਸੁਭਾਸ਼ ਕੁਮਾਰ, ਪਵਨ ਕੁਮਾਰ, ਰਜਿੰਦਰ ਕੁਮਾਰ, ਜੀਤ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।
ਕੈ