ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਉਪ-ਕੁਲਕਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਦੀ ਨਿਯੁਕਤੀ ਸਮਾਗਮ ਅਤੇ ਕਿਸਾਨ ਗੋਸ਼ਟੀ ਦਾ ਆਯੋਜਨ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਸ. ਗੁਰਲਾਭ ਸਿੰਘ ਸਿੱਧੂ (ਚੇਅਰਮੈਨ, ਗੁਰੂ ਕਾਸ਼ੀ ਯੂਨੀਵਰਸਿਟੀ) ਨੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਸ. ਸੁਖਰਾਜ ਸਿੰਘ ਸਿੱਧੂ (ਐਮ. ਡੀ), ਡਾ. ਨਰਿੰਦਰ ਸਿੰਘ (ਡਾਇਰੈਕਟਰ), ਡਾ. ਗੁਰਭਿੰਦਰ ਸਿੰਘ ਬਰਾੜ (ਡੀਨ ਅਕਾਦਮਿੱਕ) ਅਤੇ ਡਾ.ਅਮਿੱਤ ਟੁਟੇਜਾ(ਡਿਪਟੀ ਰਜਿਸਟਰਾਰ) ਅਤੇ ਡਾ. ਅਸ਼ਵਨੀ ਸੇਠੀ (ਡਾਇਰੈਕਟਰ ਪੀ ਐਂਡ ਡੀ) ਨੇ ਵੀ ਉਚੇਚੇ ਤੌਰ ਤੇ ਸ਼ਾਮਲ ਹੋ ਕੇ ਸਮਾਗਮ ਦੀ ਸ਼ੋਭਾ ਵਧਾਈ।ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਜੀ.ਐਸ. ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਿਆ ਅਤੇ ਨਵੇਂ ਉਪ-ਕੁਲਪਤੀ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਜੀਵਨ ਅਤੇ ਅਕਾਦਮਿੱਕ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ।
ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ. ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਡਾ. ਜਸਵਿੰਦਰ ਸਿੰਘ ਢਿੱਲੋਂ ਉੱਘੇ ਵਿਦਵਾਨ ਹੋਣ ਦੇ ਨਾਲ-ਨਾਲ ਸੂਝਵਾਨ ਅਤੇ ਨੇਕ ਸੁਭਾ ਦੇ ਵਿਕਅਤੀ ਹਨ।ਇਸ ਮੌਕੇ ਸ. ਸਿੱਧੂ ਨੇ ਕਿਸਾਨਾਂ ਨੂੰ ਅਜੋਕੇ ਸਮੇਂ ਦੀ ਖੇਤੀਬਾੜੀ ਦੀਆਂ ਦਰਪੇਸ਼ ਚੁਨੌਤੀਆਂ ਅਤੇ ਉਹਨਾਂ ਦੇ ਉਪਾਅ ਸੰਬੰਧੀ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਚੱਲਣ ਲਈ ਕਿਹਾ। ਕਿਸਾਨਾਂ ਨੇ ਮਹਿਰਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਸਵਾਲ ਵੀ ਪੁੱਛੇ ਜਿੰਨ੍ਹਾਂ ਦਾ ਮਹਿਰਾਂ ਨੇ ਵਿਸਥਾਰ ਪੂਰਵਕ ਜਵਾਬ ਦਿੰਦੇ ਹੋਏ ਹੱਲ ਦੱਸੇ।ਇਸ ਮੌਕੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵੱਲੋਂ ਨੌਜਵਾਨਾਂ ਨੂੰ ਕਨੇਡਾ ਵਿੱਚ ਉਚੇਰੀ ਪੜਾਈ ਸਿੱਖਿਆ ਪ੍ਰਾਪਤ ਕਰਨ ਦੇ ਲਈ ਦਿੱਤੇ ਜਾ ਰਹੇ ਸੁਨਹਿਰੀ ਮੌਕੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਲਈ ਯੂਨੀਵਰਸਿਟੀ ਵੱਲੋਂ ਵੀ ਕਨੇਡਾ ਜਾਣ ਸੰਬੰਧੀ ਹਰ ਤਰੂਾਂ ਦੀ ਸਹੂਲਤ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।ਜਿਵੇਂ ਕਿ ਵੀਜ਼ਾ, ਕੰਮ ਅਤੇ ਪੱਕੇ ਹੋਣ ਬਾਰੇ ਦੱਸਿਆ ਗਿਆ।
ਇਸ ਬਾਅਦ ਯੂਨੀਵਰਸਿਟੀ ਦੇ ੳੁੱਘੇ ਵਿਗਿਆਨੀ ਡਾ. ਦਲਜੀਤ ਸਿੰਘ ਵੱਲੋਂ ਆਏ ਹੋਏ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਸੰਬੰਧੀ ਲਾਹੇਬੰਦ ਤਰੀਕਿਆਂ ਤੇ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਕਿਵੇਂ ਛੋਟੇ ਪੱਧਰ ਦੇ ਕਿਸਾਨ ਭਰਾ ਵੱਖ-ਵੱਖ ਫਸਲਾਂ ਅਤੇ ਸਬਜੀਆਂ ਸਮੇਂ ਸਿਰ ਬੀਜ ਕੇ ਚੰਗਾ ਮੁਨਾਫਾ ਕਮਾ ਸਕਦੇ ਹਨ।ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਯੂਨਵਿਰਸਿਟੀ ਵੱਲੋਂ ਸਬਜੀਆਂ ਅਤੇ ਫਲਾਂ ਦੇ ਬੀਜਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ।ਜੋ ਕਿ ਕਿਸਾਨ ਭਰਾਵਾਂ ਦੇ ਖਿੱਚ ਦਾ ਕੇਂਦਰ ਬਣੀਆ ਰਹੀਆਂ। ਸਮਾਗਮ ਦੇ ਅਖੀਰ ਵਿੱਚ ਯੁਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਡਾ. ਅਮਿੱਤ ਟੁਟੇਜਾ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿੱਲੋਂ ਧੰਨਵਾਦ ਵੀ ਕੀਤਾ ਗਿਆ।ਇਸ ਸਾਰੇ ਸਮਾਗਮ ਦਾ ਸਟੇਜ ਸੰਚਾਲਣ ਪ੍ਰੋ. ਜਸਪਾਲ ਸਿੰਘ ਨੇ ਕੀਤਾ।