ਵਿਸ਼ਵ ਵਿੱਚ ਇੱਕ ਥਾਂ/ਕਸਬੇ/ਸ਼ਹਿਰ/ਮੁਲਕ ਤੋਂ ਲੋਕਾਂ ਦਾ ਪ੍ਰਵਾਸ ਕਰਕੇ ਹੋਰਨਾ ਥਾਵਾਂ
ਉੱਤੇ ਜਾ ਕੇ ਰਹਿਣ ਦਾ ਇਤਿਹਾਸ ਬਹੁਤ ਪੁਰਾਣਾ (3000 ਬੀ.ਸੀ.) ਹੈ। ਪ੍ਰਵਾਸ ਕਰਨ ਦੇ
ਕਈ ਕਾਰਣ ਹੁੰਦੇ ਹਨ। ਜਿਵੇਂ :
1. ਆਰਥਿਕ : ਇਹ ਪ੍ਰਵਾਸ ਕਰਨ ਦਾ ਮੁੱਖ ਕਾਰਣ ਹੈ। ਅਮੀਰ ਅਤੇ ਗਰੀਬਾਂ
ਵਿਚ ਪਾੜਾ ਬਹੁਤ ਹੈ। ਇਹ ਪਾੜਾ ਹੁਣ ਵੀ ਨਿਯੰਤਰ ਵਧ ਰਿਹਾ ਹੈ। ਅੰਕੜਿਆਂ ਅਨੁਸਾਰ
1900 ਈ: ਵੀ ਇਹ ਪਾੜਾ 9:11 ਦਾ ਸੀ, ਜੋ ਹੁਣ ਵੱਧ ਕੇ 9981 ਹੋ ਗਿਆ ਹੈ। ਗਰੀਬ ਲੋਕ
ਆਪਣੇ ਉਜਲੇ ਭਵਿੱਖ ਲਈ ਰੱਜਦੇ-ਪੁੱਜਦੇ ਦੇਸ਼ਾਂ ਵਿਚ ਪ੍ਰਵਾਸ ਕਰਦੇ ਹਨ।
2. ਕੁਝ ਮੁਲਕ ਲੜਾਈਆਂ, ਦੰਗਿਆਂ, ਆਤੰਕ ਆਦਿ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਅੱਜ ਕੱਲ
ਸੀਰੀਅਾ, ਮਿਆਂਮਾਰ ਦੇਸ਼ ਇਸ ਦੇ ਸ਼ਿਕਾਰ ਹਨ। ਕੁਦਰਤੀ ਤੌਰ ‘ਤੇ ਇਨ੍ਹਾਂ ਮੁਲਕਾਂ ਦੇ ਲੋਕ
ਸੁਰੱਖਿਅਤ ਮੁਲਕਾਂ ਵਿਚ ਪ੍ਰਵਾਸ ਕਰਦੇ ਹਨ।
3. ਕਈ ਲੋਕ ਬਿਤਾਏ ਜਾ ਰਹੇ ਜੀਵਨ ਪੱਧਰ ਤੋਂ ਸੰਤੁਸ਼ਟ ਨਹੀਂ ਹੁੰਦੇ। ਹੋਰ ਉੱਚਾ ਜੀਵਨ
ਪੱਧਰ ਦੀ ਇੱਛਾ ਕਾਰਨ ਪ੍ਰਵਾਸ ਕਰਵਾਉਂਦੀ ਹੈ।
4. ਕਈ ਵਾਰ ਪ੍ਰਵਾਹ ਦਾ ਇਕ ਜਾਂ ਕੁਝ ਮੈਂਬਰ ਹੋਰ ਦੇਸ਼ ਵਿੱਚ ਵਸੇ ਹੁੰਦੇ ਬਾਕੀ ਦੇ
ਮੈਂਬਰ ਉਨ੍ਹਾਂ ਨਾਲ ਰਹਿਣ ਲਈ ਪ੍ਰਵੇਸ਼ ਕਰਦੇ ਹਨ।
5. ਕੁਦਰਤੀ ਕਰੋਪੀਆਂ ਭੁਚਾਲ, ਹੜ, ਸੋਨਾ, ਜੰਗਲੀ ਅੱਗ ਆਦਿ ਪ੍ਰਭਾਵਿਤ ਲੋਕਾਂ ਨੂੰ
ਹੋਰ ਦੇਸ਼ਾਂ ਵਿਚ ਜਾਣ ਲਈ ਮਜ਼ਬੂਰ ਕਰ ਦਿੰਦੀਆਂ ਹਨ।
6. ਕੁਝ ਮੁਲਕਾਂ ਵਿਚ ਵਿਦਿਅਕ ਪੱਧਰ, ਮੈਡੀਕਲ ਸਹੂਲਤਾਂ ਆਦਿ ਪੂਰੇ ਨਹੀਂ ਉਤਰਦੇ,
ਮਜ਼ਬੂਰਨ ਹੋਰਨਾ ਦੇਸ਼ਾਂ ਦੀ ਸਰਣ ਲੈਣੀ ਪੈਂਦੀ ਹੈ।
7. ਅੱਜ ਕੱਲ ਕੰਪਿਊਟਰ, ਆਈ. ਟੀ. ਦਾ ਯੁੱਗ ਹੈ। ਨੌਜਵਾਨ ਵਰਗ ਆਪਣੇ ਉਜਲ ਭਵਿੱਖ ਲਈ
ਪ੍ਰਵਾਸ ਕਰਦੇ ਹਨ।
8. ਕੁਝ ਸਰਕਾਰ ਕਿਸੇ ਖਾਸ ਵਰਗ ਦੇ ਲੋਕਾਂ ਨਾਲ ਭੇਦਭਾਵ, ਵਿਤਕਰਾ, ਜ਼ੁਲਮ ਆਦਿ ਕਰਦੀ
ਹੈ। ਲੋਕਾਂ ਨੂੰ ਹੋਰ ਮੁਲਕਾਂ ਵਿਚ ਜਾਣਾ ਪੈਂਦਾ ਹੈ। ਵਿਸ਼ਵ ਵਿਚ ਪ੍ਰਵਾਸ ਜਾਰੀ ਹੈ।
ਅੰਕੜਿਆਂ ਅਨੁਸਾਰ 2016 ਵਿਚ 20 ਤੋਂ 25 ਕਰੋੜ ਪ੍ਰਵਾਸੀ ਹੈ।
ਜਿੱਥੇ ਤਕ ਭਾਰਤ ਦਾ ਸਵਾਲ ਹੈ। ਇਹ ਵਸੋਂ ਪੱਖੋਂ ਵੱਡਾ ਦੇਸ਼ ਹੈ। ਅੱਜ ਕਲ 125-130
ਕਰੋੜ ਦੀ ਸੰਖਿਆ ਹੈ। ਸਾਧਨ ਘੱਟ ਹੈ। ਜ਼ਿਆਦਾ ਵਸੋਂ ਗਰੀਬ ਹੈ। ਕਿਸਾਨਾਂ ਕੋਲ ਵੀ
ਗੁਜਾਰੇ ਜਿੰਨੀ ਜ਼ਮੀਨ ਨਹੀਂ ਹੈ। ਲੋਕਾਂ ਨੂੰ ਪ੍ਰਵਾਸ ਕਰਕੇ ਗੁਜ਼ਾਰਾ ਕਰਨਾ ਮਜ਼ਬੂਰੀ
ਹੈ।
ਵਿਸ਼ਵ ਵਿੱਚ ਇਸ ਸਮੇਂ ਇਕ ਕਰੋੜ ਸੱਤਰ ਲੇਖ ਭਾਰਤੀ ਬਾਰਲੇ ਦੇਸ਼ਾਂ ਵਿੱਚ ਰਹਿ ਰਹੇ ਹਨ, ਜੋ
ਵਿਸ਼ਵ ਰਿਕਾਰਡ ਹੈ। ਪ੍ਰਵਾਸੀਆਂ ਦੀ ਅੱਧੀ ਸੰਖਿਆ ਗੁਲਫ ਦੇਸ਼ਾਂ ਵਿੱਚ ਰਹਿ ਰਹੀ ਹੈ।
ਗੋਰਿਆਂ ਦੇ ਮੁਲਕ, ਕੈਨੇਡਾ, ਅਮਰੀਕਾ, ਅਸਟੇਲੀਆ, ਯੂ. ਕੇ. ਅਤੇ ਨਿਊਜ਼ੀਲੈਂਡ ਆਦਿ
ਭਾਰਤੀਆਂ ਦੀ ਪਹਿਲੀ ਪਸੰਦ ਹਨ।
ਅਮਰੀਕਾ ਵਿਚ 22 ਲੱਖ, ਯੂ. ਕੇ. ਵਿੱਚ 8 ਲੱਖ, ਕੈਨੇਡਾ ਵਿੱਚ 6 ਲੱਖ, ਅਸਟੇਲੀਆ 4 ਲੱਖ
ਅਤੇ ਨਿਊਜ਼ੀਲੈਂਡ 2 ਲੱਖ ਭਾਰਤੀ ਹਨ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਭਾਰਤ ਵਿਚ ਲਗਭਗ 50 ਲੱਖ ਪ੍ਰਵਾਸੀ ਰਹਿ ਰਹੇ ਹਨ।
ਜ਼ਿਆਦਾ ਵਸੋਂ ਨੇਪਾਲ, ਬੰਗਲਾ ਦੇਸ਼ ਦੀ ਹੈ। ਗੋਰਿਆਂ ਦੇ ਮੁਲਕਾਂ ਵਿੱਚ ਜੀਵਨ ਢੰਗ ਤੌਰ
ਤਰੀਕੇ, ਸਿਸ਼ਟਾਚਾਰ, ਵਿਹਾਰ, ਸੋਚਣ ਦਾ ਢੰਗ ਆਦਿ ਭਾਰਤੀਆਂ ਨਾਲ ਮੇਲ ਨਹੀਂ ਖਾਂਦਾ। ਕਈ
ਵਾਰ ਅਗਿਆਨਤਾ ਕਾਰਨ ਭਾਰਤੀ ਪੂਰੀ ਤਰ੍ਹਾਂ ਢਾਲ ਨਹੀਂ ਸਕਦੇ ਅਤੇ ਔਕੜਾਂ ਮਹਿਸੂਸ ਕਰਦੇ
ਹਨ। ਭਾਰਤੀਆਂ ਨੂੰ ਇਨ੍ਹਾਂ ਮੁਲਕਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ
ਤਾਂ ਜੋ ਭਾਰਤੀ ਇਨ੍ਹਾਂ ਮੁਲਕਾਂ ਵਿਚ ਸਫਲ ਜੀਵਨ ਬਤੀਤ ਕਰ ਸਕਣ।