ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਨੇ ਤੇਲ ਕੀਮਤਾਂ ਵਿਚ ਵਾਧੇ ਤੋਂ ਆਮ ਲੋਕਾਂ ਨੂੰ ਰਾਹਤ ਨਾ ਦੇਣ ‘ਤੇ ਸੂਬਾ ਸਰਕਾਰ ਵਿਰੁੱਧ ਅਤਿ ਦੀ ਗਰਮੀ ਵਿਚ ਜ਼ਬਰਦਸਤ ਰੋਸ ਧਾਰਨਾ ਦਿੰਦਿਆਂ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਮੁਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦਿਤਾ।
ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਸਾਬਕਾ ਵਿਧਾਇਕ ਸ: ਵੀਰ ਸਿੰਘ ਲੋਪੋਕੇ ਨੇ ਜੋਸ਼ੀਲੇ ਇਕੱਠ ਨੂੰ ਸੰਬੋਧਨ ਕਰਦਿਆਂ ਕਮਰ ਤੋੜ ਵਧੀਆਂ ਤੇਲ ਕੀਮਤਾਂ ਲਈ ਸੂਬਾ ਸਰਕਾਰ ਨੂੰ ਆੜੇ ਹੱਥੀਂ ਲਿਆ ਅਤੇ ਉਸ ਨੂੰ ਸੂਬਾ ਸਰਕਾਰ ਦਾ ਵੈਟ ਅਤੇ ਹੋਰ ਟੈਕਸ ਘਟ ਕਰਨ ਤੋਂ ਇਲਾਵਾ ਤੇਲ ਕੀਮਤਾਂ ਨੂੰ ਜੀ ਐੱਸ ਟੀ ਅਧੀਨ ਲਿਆਉਣ ਲਈ ਕੇਂਦਰ ਅਤੇ ਜੀ ਐੱਸ ਟੀ ਕੌਂਸਲ ਨੂੰ ਕੈਬਨਿਟ ਤੋਂ ਮਤਾ ਪਾਸ ਕਰ ਕੇ ਭੇਜਣ ਦੀ ਮੰਗ ਕੀਤੀ।
ਇਸ ਮੌਕੇ ਅਕਾਲੀ ਆਗੂ ਅਤੇ ਵਰਕਰਾਂ ਵੱਲੋਂ ਪੈਟਰੋਲ ਡੀਜ਼ਲ ਰੇਟ ਘਟਾਓ ਕਿਸਾਨ, ਵਪਾਰੀ, ਵਿਦਿਆਰਥੀ, ਮੁਲਾਜ਼ਮ ਤੇ ਟਰਾਂਸਪੋਰਟ ਬਚਾਓ, ਮਹਿੰਗਾਈ ਨੂੰ ਨੱਥ ਪਾਓ ਤੇਲ ਕੀਮਤਾਂ ਘਟਾਓ ਆਦਿ ਬੈਨਰ ਚੁਕੇ ਹੋਏ ਸਨ ਅਤੇ ਗ਼ਰੀਬਾਂ ਦੀ ਸੁਖ ਸਹੂਲਤ ਖੋਹਣ ਵਾਲੀ ਕਾਂਗਰਸ ਸਰਕਾਰ ਮੁਰਦਾਬਾਦ ਤੋਂ ਇਲਾਵਾ ਇਹ ਕੌਣ ਮੋਇਆ ਕੈਪਟਨ ਮੋਇਆ ਆਦਿ ਨਾਅਰਿਆਂ ਨਾਲ ਅਸਮਾਨ ਗੁੰਜਾ ਰਹੇ ਸਨ। ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਗਈ ਜਾਣਕਾਰੀ ‘ਚ ਸ: ਲੋਪੋਕੇ ਤੋਂ ਇਲਾਵਾ ਜ਼ਿਲ੍ਹੇ ਦੇ ਸਾਬਕਾ ਵਿਧਾਇਕਾਂ ਸ: ਅਮਰਪਾਲ ਸਿੰਘ ਬੋਨੀ ਅਜਨਾਲਾ, ਸ: ਮਲਕੀਤ ਸਿੰਘ ਏ ਆਰ, ਸ: ਦਲਬੀਰ ਸਿੰਘ ਵੇਰਕਾ, ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਅਤੇ ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਨੇ ਸੂਬਾ ਸਰਕਾਰ ਵੱਲੋਂ ਕਾਂਗਰਸ ਪਾਰਟੀ ਰਾਹੀਂ ਕੇਂਦਰ ਸਰਕਾਰ ਵਿਰੁੱਧ ਝੂਠਾ ਅਤੇ ਕੂੜ ਪ੍ਰਚਾਰ ਕਰਾਉਣ ਦਾ ਦੋਸ਼ ਲਾਇਆ ਤੇ ਕਿਹਾ ਕਿ ਅਜਿਹੇ ਕੂੜ ਪ੍ਰਚਾਰ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੇ ਆਮ ਆਦਮੀ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਲਈ ਸੂਬਾ ਸਰਕਾਰ ਵੱਲੋਂ ਪੈਟਰੋਲ ਉੱਪਰ ਲਗਾਇਆ ਜਾ ਰਿਹਾ 35।14% ਅਤੇ ਡੀਜ਼ਲ ਉੱਪਰ ਲਗਾਇਆ ਜਾ ਰਿਹਾ 17।34% ਦਾ ਟੈਕਸ ਤੁਰੰਤ ਘਟਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਜਿੱਥੇ ਡੀਜ਼ਲ ਦੇ ਮਹਿੰਗੇ ਰੇਟਾਂ ਕਰਕੇ ਆਵਾਜਾਈ, ਢੋਆ-ਢੁਆਈ ਅਤੇ ਮਹਿੰਗਾਈ ਵਿਚ ਸਿੱਧੇ ਤੌਰ ਤੇ ਵਾਧਾ ਹੋਇਆ ਹੈ। ਉੱਥੇ ਪਹਿਲਾਂ ਤੋਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਕਿਸਾਨੀ, ਸਕੂਲਾਂ, ਕਾਲਜਾਂ ਵਿਚ ਪੜਨ ਜਾਣ ਵਾਲਾ ਵਿਦਿਆਰਥੀ ਵਰਗ ਤੋਂ ਇਲਾਵਾ ਛੋਟੇ ਸਾਧਨ ਆਟੋ ਬਗੈਰਾ ਵਿਚ ਸਫ਼ਰ ਕਰਨ ਵਾਲਾ ਸਮਾਜ ਦਾ ਆਮ ਵਰਗ ਵੀ ਬੁਰੀ ਤਰ੍ਹਾਂ ਇਸ ਦੀ ਲਪੇਟ ਵਿਚ ਆਇਆ ਹੈ।
ਆਗੂਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਸੂਬਾ ਸਰਕਾਰ ਨੂੰ ਨਜ਼ਰਸਾਨੀ ਦੀ ਮੰਗ ਕਰਦਿਆਂ ਰਾਜ ਸਰਕਾਰ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਰਾਹੀ ਕੇਂਦਰ ਖ਼ਿਲਾਫ਼ ਭੰਡੀ ਪ੍ਰਚਾਰ ਕਰਕੇ ਠੀਕਰਾ ਕੇਂਦਰ ਸਰਕਾਰ ਉੱਤੇ ਭੰਨਣ ‘ਤੇ ਹੈਰਾਨ। ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਅਜਿਹਾ ਕਦਮ ਬਹੁਤ ਹੀ ਗੁੰਮਰਾਹਕੁੰਨ, ਗੈਰ-ਜਿੰਮੇਵਾਰਾਨਾ ਅਤੇ ਘਟੀਆ ਸਿਆਸੀ ਰਾਜਨੀਤੀ ਤੋਂ ਪ੍ਰੇਰਿਤ ਹੈ। ਉਨ੍ਹਾਂ ਮੁਖ ਮੰਤਰੀ ਨੂੰ ਕਿਸੇ ਦੂਸਰੇ ਵੱਲ ਇਸ਼ਾਰਾ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਸਲਾਹ ਦਿਤੀ। ਉਨ੍ਹਾਂ ਲੋਕਾਂ ਦੀ ਕਚਹਿਰੀ ਵਿਚ ਆਪਣਾ ਪਖ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਉੱਪਰ ਦੂਜਿਆਂ ਦੇ ਮੁਕਾਬਲੇ ਸਭ ਤੋਂ ਵਧ ਚਾਰਜ ਕੀਤੇ ਜਾ ਰਹੇ ਹਨ। ਉਹ ਅੰਕੜੇ ਪੇਸ਼ ਕਰਦਿਆਂ ਦਸਿਆ ਕਿ ਸੂਬਾ ਸਰਕਾਰਾਂ ਦਾ ਪੈਟਰੋਲ ਉੱਤੇ ਟੈਕਸ ਪੰਜਾਬ, ਚੰਡੀਗੜ੍ਹ, ਹਰਿਆਣਾ, ਝਾਰ ਖੰਡ, ਗੁਜਰਾਤ, ਵੈਸਟ ਬੰਗਾਲ, ਬਿਹਾਰ ਉੜੀਸਾ, ਹਿਮਾਚਲ ਪ੍ਰਦੇਸ, ਅਰੁਣਾਚਲ ਪ੍ਰਦੇਸ ਅਤੇ ਗੋਆ ਵਿਚ ਸੇਲ ਟੈਕਸ/ ਵੈਟ ਕ੍ਰਮਵਾਰ 35।14%, 19।76%, 26।25%, 25 86%, 25।45%, 25।25%, 24।70%, 24।61%, 24।42%, 20।00% ਅਤੇ 16।66% ਹੈ। ਸਪਸ਼ਟ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਵੈਟ ਪੈਟਰੋਲ ‘ਤੇ ਲਗਾਇਆ ਜਾ ਰਿਹਾ ਹੈ ਉਹ ਸਾਡੀ ਰਾਜਧਾਨੀ ਚੰਡੀਗੜ੍ਹ ਤੋਂ 16% ਦੇ ਕਰੀਬ ਵੱਧ ਹੈ ਅਤੇ ਗੁਆਂਢੀ ਹਿਮਾਚਲ ਨਾਲੋਂ 11% ਅਤੇ ਹਰਿਆਣਾ ਨਾਲੋਂ 9% ਦੇ ਕਰੀਬ ਵੱਧ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਗੋਆ ਨਾਲੋਂ ਪੰਜਾਬ ਦਾ ਵੈਟ ਦੁੱਗਣੇ ਤੋਂ ਵੀ ਵੱਧ ਹੈ। ਇਸੇ ਤਰਾਂ ਸੂਬਾ ਸਰਕਾਰਾਂ ਦਾ ਡੀਜ਼ਲ ‘ਤੇ ਟੈਕਸ ਸੇਲ ਟੈਕਸ/ ਵੈਟ ਆਦਿ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ, ਅਰੁਣਾਚਲ ਪ੍ਰਦੇਸ ਵਿਚ ਕ੍ਰਮਵਾਰ 17।34%, 11।42%, 17।22%, 14।37% ਅਤੇ 12।50% ਹਨ। ਸੋ ਪੰਜਾਬ ਵਿਚ ਡੀਜ਼ਲ ਤੇ ਵੈਟ ਸਾਡੀ ਰਾਜਧਾਨੀ ਚੰਡੀਗੜ੍ਹ ਨਾਲੋਂ 6% ਜ਼ਿਆਦਾ ਹੈ। ਇੱਥੇ ਇਹ ਗੱਲ ਖ਼ਾਸ ਧਿਆਨ ਮੰਗਦੀ ਹੈ ਕਿ ਜੋ ਟੈਕਸ ਕੇਂਦਰ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਹੈ ਉਹ ਪ੍ਰਤੀ ਲੀਟਰ ਦੇ ਹਿਸਾਬ ਨਾਲ ਹੈ। ਇਸ ਲਈ ਭਾਵੇ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ਕਿੰਨੀਆਂ ਵੀ ਵੱਧ ਜਾਣ ਇਹ ਪ੍ਰਤੀ ਲੀਟਰ ਲਗਾਇਆ ਟੈਕਸ ਉਨ੍ਹਾ ਹੀ ਰਹਿੰਦਾ ਹੈ। ਪਰ ਸੂਬਾ ਸਰਕਾਰ ਵੱਲੋਂ ਲਗਾਇਆ ਜਾ ਰਿਹਾ ਵੈਟ ਪ੍ਰਤੀਸ਼ਤ ਵਿਚ ਹੋਣ ਕਰਕੇ ਤੇਲ ਦੀਆਂ ਕੀਮਤਾਂ ਵਧਣ ਨਾਲ ਹੀ ਵਧ ਜਾਂਦਾ ਹੈ। ਉਪਰੋਕਤ ਤੱਥ ਇਸ ਗੱਲ ਨੂੰ ਸਾਬਿਤ ਕਰਦੇ ਹਨ ਕਿ ਇਸ ਮਸਲੇ ਦਾ ਅਸਲੀ ਹੱਲ ਡੀਜ਼ਲ ਅਤੇ ਪੈਟਰੋਲ ਨੂੰ ਜੀ ਐੱਸ ਟੀ ਦੇ ਘੇਰੇ ਵਿਚ ਲਿਆ ਕੇ ਹੀ ਕੀਤਾ ਜਾ ਸਕਦਾ ਹੈ ਅਤੇ ਉਸ ਵਾਸਤੇ ਸਾਡੀ ਪੁਰਜ਼ੋਰ ਮੰਗ ਹੈ ਕਿ ਪੰਜਾਬ ਸਰਕਾਰ ਦੀ ਕੈਬਨਿਟ ਨੂੰ ਤੁਰੰਤ ਮਤਾ ਪਾਸ ਕਰਕੇ ਕੇਂਦਰ ਸਰਕਾਰ ਅਤੇ ਜੀ ਐੱਸ ਟੀ ਕੌਂਸਲ ਨੂੰ ਭੇਜਣਾ ਚਾਹੀਦਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਕੇਂਦਰ ਸਰਕਾਰ ਵਿਰੁੱਧ ਝੂਠਾ ਅਤੇ ਕੂੜ ਪ੍ਰਚਾਰ ਬੰਦ ਕਰਕੇ ਪੈਟਰੋਲ ਉੱਪਰ ਲਗਾਇਆ ਜਾ ਰਿਹਾ 35।14% ਅਤੇ ਡੀਜ਼ਲ ਉੱਪਰ ਲਗਾਇਆ ਜਾ ਰਿਹਾ 17।34% ਦਾ ਟੈਕਸ ਤੁਰੰਤ ਘਟਾ ਕੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ।
ਇਸ ਮੌਕੇ ਮੇਜਰ ਸ਼ਿਵੀ ਓ ਐੱਸ ਡੀ ਸ: ਬਿਕਰਮ ਸਿੰਘ ਮਜੀਠੀਆ, ਸ: ਰਣਬੀਰ ਸਿੰਘ ਰਾਣਾ ਲੋਪੋਕੇ, ਸੰਦੀਪ ਸਿੰਘ ਏ ਆਰ, ਐਡਵੋਕੇਟ ਭਗਵੰਤ ਸਿੰਘ ਸਿਅਲਕਾ, ਮੰਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ, ਬਾਵਾ ਸਿੰਘ ਗੁਮਾਨਪੁਰਾ, ਬਿਕਰਮਜੀਤ ਸਿੰਘ ਕੋਟਲਾ, ਹਰਦਲਬੀਰ ਸਿੰਘ ਸ਼ਾਹ (ਸਾਰੇ ਮੈਂਬਰ ਸ਼੍ਰੋਮਣੀ ਕਮੇਟੀ), ਗੁਰਪ੍ਰੀਤ ਸਿੰਘ ਰੰਧਾਵਾ, ਅਜੈਬੀਰਪਾਲ ਸਿੰਘ ਰੰਧਾਵਾ, ਅਨਵਰ ਮਸੀਹ, ਕਿਰਨਪ੍ਰੀਤ ਸਿੰਘ ਮੋਨੂ, ਦਲਜਿੰਦਰਬੀਰ ਸਿੰਘ ਵਿਰਕ, ਗਗਨਦੀਪ ਸਿੰਘ ਜੱਜ ਰਈਆ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਕੁਲਵਿੰਦਰ ਸਿੰਘ ਧਾਰੀਵਾਲ, ਸੋਨੂ ਸੋਹਲ, ਰਜਿੰਦਰ ਸਿੰਘ ਮਰਵਾਹਾ, ਕਸ਼ਮੀਰ ਸਿੰਘ ਸਾਬਕਾ ਡਿਪਟੀ ਮੇਅਰ, ਅਵਿਨਾਸ਼ ਜੌਲੀ ਸਾਬਕਾ ਡਿਪਟੀ ਮੇਅਰ, ਸੁਰਿੰਦਰ ਸੁਲਤਾਨਵਿੰਡ, ਮਨਮੋਹਨ ਸਿੰਘ ਬੰਟੀ, ਜਸਕਰਨ ਸਿੰਘ ਕੌਂਸਲਰ, ਮੁਖ਼ਤਿਆਰ ਸਿੰਘ ਕੌਂਸਲਰ, ਪੰਮਾ ਕੌਂਸਲਰ, ਲਾਲੀ ਕੋਹਾਲੀ, ਸਰਬਜੀਤ ਲੋਧੀਗੁਜਰ, ਹਰਜੀਤ ਵਰਨਾਲੀ, ਰਾਜਾ ਲਦੇਹ, ਸੁਵਿੰਦਰ ਜੰਝੋਟੀ, ਬਲਕਰਨ ਸਿੰਘ, ਡਾ: ਸ਼ਰਨਜੀਤ ਸਿੰਘ, ਗੁਰਦੀਪ ਸਿੰਘ ਰਡਾਲਾ, ਵਿਕੀ ਪ੍ਰਧਾਨ ਰਾਜਾਸਾਂਸੀ, ਪਰਵਿੰਦਰ ਸਿੰਘ ਸੰਤੂਪੁਰਾ, ਦਿਲਬਾਗ ਸਿੰਘ ਵਡਾਲੀ, ਦਿਲਬਾਗ ਸਿੰਘ ਲਹਿਰਕਾ, ਨਥਾ ਸਿੰਘ ਸਰਪੰਚ ਨਾਗ, ਜਾਬਰ ਸਿੰਘ ਚਵਿੰਡਾਦੇਵੀ, ਸਵਰਨ ਸਿੰਘ ਮੁਨੀਮ, ਮਹੇਸ਼ ਵਰਮਾ ਪ੍ਰਵਾਸੀ ਵਿੰਗ, ਮੁਖਤਾਰ ਸਿੰਘ ਸੂਫੀਆਂ, ਜੋਰਾਵਰ ਸਿੰਘ। ਅਸ਼ੋਕ ਮੰਨਣ, ਬਲਜੀਤ ਚਮਿਆਰੀ, ਰਸ਼ਪਾਲ ਪ੍ਰਧਾਨ, ਨਵਤੇਜ ਪੀ ਏ, ਬਲਜੀਤ ਭਲਾ ਪਿੰਡ, ਹੈਪੀ ਰਮਦਾਸ, ਗੁਰਮੀਤ ਸਿੰਘ ਸਹਿਣੇਵਾਲੀ, ਸੁਖਵਿੰਦਰ ਸਿੰਘ ਤਨੇਲ, ਜਸਪਾਲ ਸਿੰਘ ਭੋਆ, ਰਾਜਬੀਰ ਬੌਲੀ, ਬਲਵਿੰਦਰ ਸਿਆਲਕਾ, ਅਜੀਤ ਸਿੰਘ ਹੁਸ਼ਿਆਰਨਗਰ, ਲਾਭ ਸਿੰਘ ਬਗਾ, ਸੁਖਰਾਜ , ਡਾ: ਬਸੰਤ ਸਿੰਘ ਖ਼ਿਆਲਾ, ਹਰਪ੍ਰੀਤ ਸਿੰਘ ਬੱਬਲੂ, ਗੁਰਦਿਆਲ ਸਿੰਘ ਜਾਣੀਆਂ, ਦਵਿੰਦਰ ਸਿੰਘ ਬੂਆ ਨੰਗਲੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਤੋਂ ਇਲਾਵਾ ਪੰਚ ਸਰਪੰਚ ਹਾਜਰ ਸਨ।