ਹੈਦਰਾਬਾਦ – ਆਲ ਇੰਡੀਆ ਮਜਲਿਸ-ਏ-ਇਤੇਹਾਦੁਲ (ਏਆਈਐਮਆਈਐਮ) ਦੇ ਮੁੱਖੀ ਅੋਵੈਸੀ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਪ੍ਰਧਾਨਮੰਤਰੀ ਮੋਦੀ ਅਤੇ ਭਾਜਪਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਖੁਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਹ ਹੈਦਰਾਬਾਦ ਤੋਂ ਚੋਣ ਲੜ ਕੇ ਵਿਖਾਉਣ।
ਅੋਵੈਸੀ ਨੇ ਇੱਕ ਪ੍ਰੋਗਰਾਮ ਦੌਰਾਨ ਕਿਹਾ, ‘ਹੈਦਰਾਬਾਦ ਤੋਂ ਏਆਈਐਮਆਈਐਮ ਦੇ ਖਿਲਾਫ਼ ਚੋਣ ਲੜ੍ਹਨ ਦੇ ਲਈ ਸਾਰੀਆਂ ਪਾਰਟੀਆਂ ਨੂੰ ਚੁਣੌਤੀ ਦਿੰਦਾ ਹਾਂ। ਮੈਂ ਪ੍ਰਧਾਨਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਇਥੋਂ ਦੀ ਸੀਟ ਤੋਂ ਚੋਣ ਲੜਨ ਦੇ ਲਈ ਚੁਣੌਤੀ ਦਿੰਦਾ ਹਾਂ। ਮੈਂ ਕਾਂਗਰਸ ਨੂੰ ਵੀ ਚੁਣੌਤੀ ਦਿੰਦਾ ਹਾਂ। ਜੇ ਦੋਵੇਂ ਧਿਰਾਂ ਇੱਕਠੇ ਹੋ ਕੇ ਵੀ ਚੋਣ ਲੜਦੇ ਹਨ ਤਾਂ ਵੀ ਸਾਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਣਗੇ।’