ਲੰਡਨ – ਬ੍ਰਿਟੇਨ ਦੀ ਮਹਾਰਾਣੀ ਅਲਿਜ਼ਾਬਿਥ ਦੀ ਸਿਹਤ ਖਰਾਬ ਹੋਣ ਕਰਕੇ ਉਹ ਪਿੱਛਲੇ ਹਫ਼ਤੇ ਸੇਂਟ ਪਾਲ ਕੈਥਡਰਿੱਲ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਿਲ ਨਹੀਂ ਹੋ ਸਕੇ। ਇਹ ਵੀ ਚਰਚਾ ਹੈ ਕਿ ਇਸ ਦੌਰਾਨ ਸਰਕਾਰ ਦੇ ਕੁਝ ਮੰਤਰੀਆਂ ਨੇ ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਰੱਖੀ ਜਾਣ ਵਾਲੀ ਸ਼ੋਕਸਭਾ ਦੇ ਲਈ ਗੁਪਤ ਢੰਗ ਨਾਲ ਅਭਿਆਸ ਵੀ ਕੀਤਾ।
‘ਦਾ ਸੰਡੇ ਟਾਈਮਸ’ ਵਿੱਚ ਦਾਅਵੇ ਨਾਲ ਲਿਖਿਆ ਗਿਆ ਹੈ ਕਿ ‘ਕੈਸਲ ਡਵ’ ਨਾਮ ਦੀ ਰੀਹਰਸਲ ਵਿੱਚ ਕਈ ਕੈਬਨਿਟ ਮੰਤਰੀ ਅਤੇ ਅਧਿਕਾਰੀ ਮੌਜੂਦ ਸਨ। ਬ੍ਰਿਟੇਨ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਜਦੋਂ ਸ਼ਾਹੀ ਪ੍ਰੀਵਾਰ ਦੇ ਕਿਸੇ ਮੈਂਬਰ ਦੀ ਮੌਤ ਤੋਂ ਪਹਿਲਾਂ ਹੀ ਨੇਤਾਵਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਇਸ ਤਰ੍ਹਾਂ ਨਾਲ ਚਰਚਾ ਕੀਤੀ ਹੋਵੇ।
ਗਾਰਜੀਅਨ ਅਖ਼ਬਾਰ ਨੇ ਪਿੱਛਲੇ ਸਾਲ ਹੀ ਇਹ ਜਾਣਕਾਰੀ ਦਿੱਤੀ ਸੀ ਕਿ ਮਹਾਰਾਣੀ ਦੇ ਦਿਹਾਂਤ ਤੋਂ ਬਾਅਦ ਰਾਜਮਹਿਲ ਅਤੇ ਸਰਕਾਰ ਵੱਲੋਂ ਕੀ ਕਦਮ ਉਠਾਏ ਜਾਣਗੇ। ਇਸ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਦਿਹਾਂਤ ਤੋਂ ਬਾਅਦ ਸੱਭ ਤੋਂ ਪਹਿਲਾਂ ਕਾਂਊਸਿਲ ਵਿੱਚ ਰਾਜਗੱਦੀ ਦੇ ਅੱਗਲੇ ਵਾਰਿਸ ਬਾਰੇ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਬਰਕਿੰਘਮ ਪੈਲਸ ਦੇ ਦਰਵਾਜੇ ਤੇ ਮਹਾਰਾਣੀ ਦੀ ਡੈਥ ਦੀ ਸੂਚਨਾ ਲਗਾਈ ਜਾਵੇਗੀ। ਇਹ ਜਾਣਕਾਰੀ ਦੁਨੀਆਂਭਰ ਦੀਆਂ ਨਿਊਜ਼ ਏਜੰਸੀਆਂ ਨੂੰ ਜਾਰੀ ਕਰ ਦਿੱਤੀ ਜਾਵੇਗੀ। ਰੇਡੀਓ ਅਤੇ ਟੀਵੀ ਸਟੇਸ਼ਨਾਂ ਨੂੰ ਬੈਕਗਰਾਊਂਡ ਵਿੱਚ ਸੋਗ ਸੰਗੀਤ ਵਜਾਉਣ ਦੀ ਸਲਾਹ ਦਿੱਤੀ ਜਾਵੇਗੀ। ਇਸ ਦੌਰਾਨ ਮਹਾਰਾਣੀ ਦੀ ਦੇਹ ਨੂੰ ਮੈਨਚਿਸਟਰ ਹਾਲ ਵਿੱਚ ਰੱਖਿਆ ਜਾਵੇਗਾ, ਜਿੱਥੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।