ਟਰਾਂਟੋ – ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿੱਚ 1 ਜੁਲਾਈ 2018 ਨੂੰ ਹੋਏ ਬੰਬ ਧਮਾਕੇ ਵਿੱਚ 19 ਸਿੱਖ ਸ਼ਹੀਦ ਹੋਣ ਦੀ ਦੁਖਦਾਈ ਖਬਰ ਨੇ ਸਮੁੱਚੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਧਮਾਕੇ ਵਿੱਚ ਸ਼ਹੀਦ ਹੋਣ ਵਾਲੇ ਪ੍ਰਾਣੀਆਂ ਵਿੱਚ ਅਕਤੂਬਰ ਮਹੀਨੇ ਚੋਣਾਂ ਲੜ ਕੇ ਅਫਗਾਨਿਸਤਾਨ ਵਿੱਚ ਪਹਿਲੇ ਸਿੱਖ ਐਮ ਪੀ ਵਜੋਂ ਸਥਾਪਤ ਹੋਣ ਵਾਲੇ ਭਾਈ ਅਵਤਾਰ ਸਿੰਘ ਖਾਲਸਾ ਤੋਂ ਇਲਾਵਾ ਇਲਾਕੇ ਦੇ ਆਗੂ ਭਾਈ ਰਵੇਲ ਸਿੰਘ ਸ਼ਾਮਲ ਸਨ।
ਅਸੀਂ ਕੈਨੇਡਾ ਦੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖਾਂ ਅਤੇ ਹਿੰਦੂਆਂ ਨੂੰ ਤੁਰੰਤ ਕੈਨੇਡਾ ਵਿੱਚ ਪਨਾਹ ਦੇਣ ਦਾ ਐਲਾਨ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕੈਨੇਡਾ ਲਿਆਉਣ ਦਾ ਪ੍ਰਬੰਧ ਕੀਤਾ ਜਾ ਸਕੇ। ਇਹ ਮੰਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖ ਕੇ ਕੀਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਐਮ ਪੀਜ਼, ਸਿੱਖ ਮੰਤਰੀਆਂ ਤੋਂ ਇਲਾਵਾ ਕੈਨੇਡਾ ਦੇ ਫਾਰਨ ਅਫੇਅਰਜ਼ ਮੰਤਰੀ ਮੈਡਮ ਕ੍ਰਿਸਟੀਆ ਫਰੀਲੈਂਡ ਨੂੰ ਪੱਤਰ ਲਿਖ ਕੇ ਇਹ ਮੰਗ ਦੁਹਰਾਈ ਗਈ ਹੈ।
ਹੰਸਰਾ ਨੇ ਕਿਹਾ ਕਿ ਅਸੀਂ ਕਨੇਡੀਅਨ ਸਰਕਾਰ ਨੂੰ ਯਕੀਨ ਦੁਆਉਣ ਦੀ ਕੋਸਿ਼ਸ਼ ਕਰਾਂਗੇ ਕਿ ਕਨੇਡੀਅਨ ਸਿੱਖ ਭਾਈਚਾਰਾ ਅਫਗਾਨੀ ਸਿੱਖਾਂ ਦੀ ਦੇਖਭਾਲ ਕਰੇਗਾ, ਕਨੇਡੀਅਨ ਸਰਕਾਰ਼ ਤੇ ਇਸਦਾ ਕੋਈ ਭਾਰ ਨਹੀਂ ਪੈਣ ਦਿੱਤਾ ਜਾਵੇਗਾ।
ਸਿੱਖ ਇਸ ਦੇਸ਼ ਅੰਦਰ ਸਿੱਖ ਬੜੀ ਚੜ੍ਹਦੀ ਕਲਾ ਵਿੱਚ ਰਹਿੰਦੇ ਸਨ ਪਰ ਯੋਜਨਾਵੱਧ ਤਰੀਕੇ ਨੇ 1-1 ਕਰਕੇ ਸਮੁੱਚੀ ਸਿੱਖ ਲੀਡਰਸਿ਼ਪ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਪਿਛਲੇ ਹਫਤੇ ਤੋਂ ਸਮੁੱਚੀ ਦੁਨੀਆ ਵਿੱਚ ਵੱਸਦੇ ਸਿੱਖ ਚਿੰਤਾਜਨਕ ਆਲਮ ਵਿੱਚ ਦੀ ਗੁਜ਼ਰ ਰਹੇ ਹਨ।
ਅਫਗਾਨਿਸਤਾਨ ਵਿੱਚ ਕਿਸੇ ਸਮ੍ਹੇਂ ਸਿੱਖਾਂ ਅਤੇ ਹਿੰਦੂਆਂ ਦੀ ਵਸੋਂ 1200 ਪ੍ਰੀਵਾਰਾਂ ਦੀ ਮੰਨੀ ਜਾਂਦੀ ਸੀ ਜਦਕਿ ਇੱਹ ਘੱਟ ਕੇ 300 ਪ੍ਰੀਵਾਰ ਰਹਿ ਗਈ ਹੈ। ਬਹੁਤਾਤ ਵਿੱਚ ਸਿੱਖਾਂ ਅਤੇ ਹਿੰਦੂਆਂ ਦੀ ਵਸੋਂ ਜਲਾਲਾਬਾਦ, ਗਜ਼ਨੀ ਅਤੇ ਕਾਬੁਲ ਵਿੱਚ ਵੱਸ ਰਹੀ ਸੀ, ਜੋ ਪਸ਼ਤੋ ਦੇ ਨਾਲ ਨਾਲ ਹਿੰਦੀ, ਦਾਰੀ ਅਤੇ ਪੰਜਾਬੀ ਭਾਸ਼ਾ ਬੋਲਦੇ ਸਨ।
ਗੌਰਤਲਬ ਹੈ ਕਿ 20 ਮਾਰਚ ਸੰਨ 2000 ਨੂੰ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਭਾਰਤ ਦੇ ਦੌਰੇ ਤੇ ਗਏ ਤਾਂ 35 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੋ ਹਕੀਕਤ ਸਾਹਮਣੇ ਆਈ ਕਿ ਇਹ ਭਾਰਤੀ ਖੁਫੀਆ ਏਜੰਸੀਆਂ ਵਲੋਂ ਅਮਰੀਕਨ ਪ੍ਰਧਾਨ ਦੇ ਆਉਣ ਤੇ ਸੰਦੇਸ਼ਾ ਦਿੱਤਾ ਸੀ। ਉਸੇ ਤਰਜ਼ ਤੇ ਹੁਣ ਜਦੋਂ ਅਮਰੀਕੀ ਡਿਪੋਮੇਟ ਐਲੇਸ ਵਿਲਜ਼ 2 ਰੋਜ਼ ਦੌਰੇ ਤੇ 30 ਜੂਨ-1 ਜੁਲਾਈ 2018 ਨੂੰ ਕਾਬਲ ਵਿੱਚ ਅਫਗਾਨਿਸਤਾਨ ਦੇ ਪ੍ਰਧਾਨ ਅਸ਼ਰਫ ਘਾਨੀ ਨੂੰ ਮਿਲਣ ਗਏ ਤਾਂ ਜਲਾਲਾਬਾਦ ਵਿੱਚ ਬੰਬ ਧਮਾਕੇ ਵਿੱਚ 19 ਸਿੱਖ ਸ਼ਹੀਦ ਕਰ ਦਿੱਤੇ ਗਏ।