ਲੁਧਿਆਣਾ – ਰੋਬੋਟਿਕਸ ਦੇ ਖੇਤਰ ਵਿਚ ਮਸ਼ਹੂਰ ਕੰਪਨੀ ਰੋਬੋਚੈਪਸ ਵੱਲੋਂ ਸੈਂਕਰਡ ਹਾਰਟ ਸਕੂਲ ਵਿਚ ਜ਼ਿਲ੍ਹੇ ਦੀ ਪਹਿਲੀ ਰੋਬੋਟਿਕਸ ਲੈਬ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਕੀਤਾ ਗਿਆ।
ਇਸ ਲੈਬ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਬੋਟਿਕਸ ਦੇ ਸੰਸਥਾਪਕ ਅਕਸ਼ੇ ਅਹੂਜਾ ਨੇ ਦੱਸਿਆਂ ਕਿ ਇਸ ਰੋਬੋਟਿਕਸ ਲੈਬੋਟਰੀ ਦੇ ਚਾਰ ਲੈਵਲ ਬਣਾਏ ਗਏ ਹਨ। ਪਹਿਲੇ ਲੈਵਲ ਵਿਚ ਆਮ ਮਸ਼ੀਨ ਅਤੇ ਭਾਰ ਚੁੱਕਣ ਵਾਲੇ ਰੋਬੋਟਿਕਸ ਬਾਰੇ ਵਿਦਿਆਰਥੀਆਂ ਨੂੰ ਸਿਖਲਾਈ ਦਿਤੀ ਜਾਵੇਗੀ। ਇਸ ਤੋਂ ਬਾਅਦ ਦੂਜੇ ਲੈਵਲ ਵਿਚ ਵਿਦਿਆਰਥੀਆਂ ਨੂੰ ਗੁੰਝਲਦਾਰ ਮਸ਼ੀਨਾਂ ਸਬੰਧੀ ਸਿਖਲਾਈ ਦਿੰਦੇ ਹੋਏ ਉਸ ਦੇ ਇਲੈਕਟ੍ਰੋਨਿਕਸ ਸਰਕਟ ਅਤੇ ਇਲੈਕਟ੍ਰੋਨਿਕ ਕੰਪੋਨੈਂਟ ਦੀ ਜਾਣਕਾਰੀ ਦਿਤੀ ਜਾਵੇਗੀ। ਤੀਜੇ ਲੈਵਲ ਵਿਚ ਵਿਦਿਆਰਥੀਆਂ ਨੂੰ ਇਨਫਰਮੇਸ਼ਨ ਟੈਕਨੌਲੋਜੀ ਨਾਲ ਰੂ ਬ ਰੂ ਕਰਾਉਂਦੇ ਹੋਏ ਇਸ ਵੱਖ ਵੱਖ ਐਪਲੀਕੇਸ਼ਨ ਵਿਚ ਇਸ ਦੀ ਵਰਤੋਂ ਦੇ ਤਰੀਕੇ ਸਿਖਾਏ ਜਾਣਗੇ। ਇਸ ਪੁਜ਼ੀਸ਼ਨ ਤੇ ਬੱਚੇ ਐਨੀਮੇਸ਼ਨ ਅਤੇ ਗੇਮ ਐਪ ਖ਼ੁਦ ਬਣਾਉਣ ਦੀ ਪੁਜ਼ੀਸ਼ਨ ਤੇ ਪਹੁੰਚ ਜਾਣਗੇ।ਚੌਥੇ ਲੈਵਲ ਤੇ ਵਿਦਿਆਰਥੀ ਵੈੱਬਸਾਈਟ ਅਤੇ ਵੱਖ ਵੱਖ ਐਨੀਮੇਸ਼ਨ ਦੇ ਡਿਜ਼ਾਈਨ, ਲੌਜ਼ੀਕ ਅਤੇ ਸਮੱਸਿਆਵਾਂ ਦੇ ਹੱਲ ਦੇ ਤਰੀਕੇ ਸਿੱਖਣਗੇ। ਇਸ ਲੈਵਲ ਤੇ ਵਿਦਿਆਰਥੀ ਨੂੰ ਆਪਣੀ ਸੋਚ ਰਾਹੀਂ ਰਚਨਾਤਮਿਕ ਐਨੀਮੇਸ਼ਨ ਵੀ ਡਿਜ਼ਾਈਨ ਕਰ ਸਕਦਾ ਹੈ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਸ਼ੈਕਟਰਡ ਹਾਰਟ ਸਕੂਲ ਵੱਲੋਂ ਸ਼ੁਰੂ ਕੀਤੇ ਇਸ ਆਧੁਨਿਕ ਉਪਰਾਲੇ ਲਈ ਮੈਨੇਜਮੈਂਟ ਨੂੰ ਵਧਾਈ ਦਿਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਅੱਜ ਦੀ ਆਧੁਨਿਕ ਜ਼ਿੰਦਗੀ ਵਿਚ ਵਿਦਿਆਰਥੀਆਂ ਨੂੰ ਅਕੈਡਮਿਕ ਸਿੱਖਿਆਂ ਦੇ ਨਾਲ ਨਾਲ ਆਧੁਨਿਕ ਅਤੇ ਤਕਨੀਕੀ ਸਿੱਖਿਆਂ ਦੇਣਾ ਵੀ ਜ਼ਰੂਰੀ ਹੋ ਚੁੱਕਾ ਹੈ। ਇਸ ਤਰਾਂ ਦੇ ਉਪਰਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਉਨ੍ਹਾਂ ਦੇ ਉਜਲ ਭਵਿਖ ਲਈ ਇਕ ਅਹਿਮ ਮੀਲ ਪੱਥਰ ਹੋ ਨਿੱਬੜਦੇ ਹਨ।
ਸਕੂਲ ਦੇ ਪ੍ਰਿੰਸੀਪਲ ਐੱਸ ਰਸ਼ਮੀ ਨੇ ਆਏ ਸਮੂਹ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨਫਰਮੇਸ਼ਨ ਅਤੇ ਟੈਕਨੌਲੋਜੀ ਦੇ ਸੰਸਾਰ ਵਿਚ ਉਨ੍ਹਾਂ ਦੇ ਵਿਦਿਆਰਥੀਆਂ ਲਈ ਇਹ ਲੈਬ ਉਨ੍ਹਾਂ ਲਈ ਗਿਆਨ ਦਾ ਅਜਿਹਾ ਖ਼ਜ਼ਾਨਾ ਹੋ ਨਿੱਬੜੇਗੀ । ਜੋ ਕਿ ਉਨ੍ਹਾਂ ਨੂੰ ਵਿਸ਼ਵ ਦੇ ਵਿਕਸਤ ਦੇਸ਼ਾਂ ਦੇ ਵਿਦਿਆਰਥੀਆਂ ਦੇ ਬਰਾਬਰ ਲਿਆ ਖੜਾ ਕਰੇਗੀ। ਵਿਦਿਆਰਥੀ ਸਕੂਲ ਪੱਧਰ ਤੇ ਹੀ ਆਉਣ ਵਾਲੇ ਕੱਲ੍ਹ ਦੀ ਤਕਨੀਕੀ ਜਾਣਕਾਰੀ ਪ੍ਰੈਕਟੀਕਲ ਰੂਪ ਵਿਚ ਹਾਸਿਲ ਕਰ ਸਕਣਗੇ। ਪ੍ਰਿੰਸੀਪਲ ਰਸ਼ਮੀ ਅਨੁਸਾਰ ਇਸ ਲੈਬ ਵਿਚ ਤੀਜੀ ਕਲਾਸ ਤੋਂ ਹੀ ਵਿਦਿਆਰਥੀ ਸਿੱਖਿਆਂ ਹਾਸਿਲ ਕਰ ਸਕਣਗੇ। ਜਦ ਕਿ ਇਸ ਦੇ ਸੈਟੀਫੀਕੇਟ ਰੋਬੋਚੈਪਸ ਵੱਲੋਂ ਆਈ ਆਈ ਟੀ ਮੁੰਬਈ ਦੇ ਸਹਿਯੋਗ ਨਾਲ ਦਿਤੇ ਜਾਣਗੇ। ਇਸ ਦੌਰਾਨ ਵਿਦਿਆਰਥੀਆਂ ਦੇ ਨਾਲ ਨਾਲ ਉਨ੍ਹਾਂ ਦੇ ਮਾਪਿਆਂ ਨੇ ਵੀ ਇਸ ਲੈਬ ਸਬੰਧੀ ਜਾਣਕਾਰੀ ਹਾਸਿਲ ਕੀਤੀ।