ਲੰਦਨ- ਵਿਜੈ ਮਾਲਯਾ ਨੂੰ ਭਾਰਤ ਵਾਪਿਸ ਲਿਆਉਣ ਦੇ ਕੇਸ ਬਾਰੇ ਮੰਗਲਵਾਰ ਨੂੰ ਲੰਦਨ ਦੀ ਵੈਸਟਮਨਿਸਟਰ ਕੋਰਟ ਵਿਖੇ ਸੁਣਵਾਈ ਹੋਈ। ਦੋਵੇਂ ਧਿਰਾਂ ਦੇ ਵਕੀਲਾਂ ਨੇ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੀ ਬੈਰਕ ਨੰਬਰ 12 ਸਬੰਧੀ ਆਪੋ ਆਪਣੀਆਂ ਦਲੀਲਾਂ ਦਿੱਤੀਆਂ, ਇਸ ਬੈਰਕ ਵਿਚ ਮਾਲਯਾ ਨੂੰ ਭਾਰਤ ਵਾਪਸੀ ਤੋਂ ਬਾਅਦ ਰੱਖਿਆ ਜਾਣਾ ਹੈ।
ਦਲੀਲਾਂ ਸੁਣਨ ਤੋਂ ਬਾਅਦ ਜੱਜ ਐਮਾ ਆਰਬਰਨਾਟ ਨੇ ਭਾਰਤੀ ਅਧਿਕਾਰੀਆਂ ਨੂੰ ਕਿਹਾ ਕਿ ਤਿੰਨ ਹਫ਼ਤਿਆਂ ਦੇ ਅੰਦਰ- ਅੰਦਰ 12 ਨੰਬਰ ਬੈਰਕ ਦੀ ਵੀਡੀਓ ਦਿਖਾਉਣ। ਇਸ ਕੇਸ ਦੀ ਅੰਤਮ ਸੁਣਵਾਈ 12 ਸਤੰਬਰ ਨੂੰ ਹੋਵੇਗੀ। ਮਾਲਯਾ ਦੀ ਜ਼ਮਾਨਤ ਸਬੰਧੀ ਸੁਣਵਾਈ ਦੀ ਵੀ ਤਰੀਕ ਵਧਾ ਦਿੱਤੀ ਗਈ ਹੈ।
ਸੁਣਵਾਈ ਤੋਂ ਪਹਿਲਾਂ ਮਾਲਯਾ ਨੇ ਕਿਹਾ ਕਿ ਮੇਰੇ ‘ਤੇ ਲੱਗੇ ਮਨੀ ਲਾਂਡਰਿੰਗ ਅਤੇ ਪੈਸਾ ਚੁਰਾਉਣ ਦੇ ਕੇਸ ਝੂਠੇ ਹਨ। ਸੁਣਵਾਈ ਤੋਂ ਬਾਅਦ ਉਸਨੇ ਕਿਹਾ ਕਿ ਮੈਂ ਕਿਸੇ ਤਰ੍ਹਾਂ ਦੀ ਦਯਾ ਪਟੀਸ਼ਨ ਨਹੀਂ ਦਿੱਤੀ। ਮੈਂ ਆਪਣਾ ਸਾਰਾ ਕਰਜ਼ਾ ਚੁਕਾਉਣਾ ਚਾਹੁੰਦਾ ਹਾਂ। ਪੂਰਾ ਪੈਸਾ ਨਿਸਚਿਤ ਹੋਣਾ ਚਾਹੀਦਾ ਹੈ। ਬੈਂਕਾਂ ਦੀਆਂ ਸਿ਼ਕਾਇਤਾਂ ‘ਤੇ ਜਾਇਦਾਦਾਂ ਨੂੰ ਸੀਜ਼ ਨਹੀਂ ਕੀਤਾ ਜਾ ਸਕਦਾ ਜਾਂ ਉਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ। ਇਹ ਕਾਨੂੰਨ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਕੀ ਠੀਕ ਹ
ਜ਼ਿਕਰਯੋਗ ਹੈ ਕਿ 27 ਅਪ੍ਰੈਲ ਨੂੰ ਵੈਸਟਮਨਿਸਟਰ ਅਦਾਲਤ ਨੇ ਸੀਬੀਆਈ ਦੇ ਸਬੂਤਾਂ ਦੇ ਆਧਾਰ ‘ਤੇ ਮਾਲਯਾ ਦੀਆਂ ਬ੍ਰਿਟਿਸ਼ ਜਾਇਦਾਦਾਂ ਦੀ ਜਾਂਚ ਅਤੇ ਜ਼ਬਤੀ ਦੀ ਇਜਾਜ਼ਤ ਦਿੱਤੀ ਸੀ। ਭਾਰਤ ਵਿਖੇ ਰਹਿਣ ਦੌਰਾਨ 17 ਬੈਂਕਾਂ ਦੇ ਕੰਜੋਸ਼ੀਅਮ ਨੇ ਮਾਲਯਾ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਕਰਜ਼ਾ ਦਿੱਤਾ ਸੀ। ਜਨਵਰੀ 2014 ਦੌਰਾਨ ਮਾਲਯਾ ਕੋਲ ਬੈਂਕਾਂ ਦੇ 6,963 ਕਰੋੜ ਰੁਪਏ ਬਕਾਇਆ ਸਨ। 2016 ਤੱਕ ਇਹ ਰਕਮ 9,000 ਕਰੋੜ ਰੁਪਏ ਹੋ ਗਈ। ਹੁਣ ਇਹ ਰਕਮ 10,000 ਕਰੋੜ ਰੁਪਏ ਤੋਂ ਵੱਧ ਹੋ ਚੁੱਕੀ ਹੈ।
ਜਦੋਂ ਮਾਲਯਾ ‘ਤੇ ਇਸ ਕਰਜ਼ੇ ਦੀ ਵਾਪਸੀ ਲਈ ਦਬਾਅ ਪਾਇਆ ਗਿਆ ਤਾਂ 2016 ਵਿੱਚ ਉਹ ਵਿਦੇਸ਼ ਭੱਜ ਗਿਆ। ਬੈਂਕਾਂ ਵਲੋਂ 965 ਕਰੋੜ ਰੁਪਏ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ। ਪਿੱਛਲੇ ਦਿਨੀਂ ਮਾਲਯਾ ਨੇ ਕਿਹਾ ਸੀ ਕਿ ਉਹ ਭਾਰਤ ਵਾਪਿਸ ਆਉਣਾ ਚਾਹੁੰਦਾ ਹੈ ਅਤੇ ਮੁਕਦਮਿਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ। ਈਡੀ ਅਫ਼ਸਰਾਂ ਮੁਤਾਬਿਕ ਜੇ ਉਹ ਵਾਪਿਸ ਆ ਜਾਂਦਾ ਹੈ ਤਾਂ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਇਕ-ਦੋ ਦਿਨਾਂ ਬਾਅਦ ਉਸਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ