ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਪਣੀ ਜਥੇਬੰਦੀ ਦੀ 74 ਵੀ ਵਰੇਗੰਢ ਟਾਟਾ ਨਗਰ ਜਮਸ਼ੇਦਪੁਰ (ਝਾਰਖੰਡ ਵਿਖੇ 13 ਸਤੰਬਰ ਦਿਨ ਵੀਰਵਾਰ ਨੂੰ ਪੂਰੇ ਉਤਸ਼ਾਹ ਨਾਲ ਮਨਾਏਗੀ ਇਸ ਮੌਕੇ ਪੰਜਾਬ ਤੋ ਬਾਹਰ ਵੱਸਦੇ ਸਿੱਖਾਂ ਦੀਆਂਂ ਮੁਸਕਲਾਂ ਅਤੇ ਉਹਨਾਂ ਦੇ ਹੱਲ ਲਈ ਪੰਜਾਬ ਵੱਸਦੇ ਸਿੱਖ ਅਤੇ ਵਿਦੇਸ਼ ਵੱਸਦੇ ਸਿੱਖ ਕੀ ਮਹਿਸੂਸ ਕਰਦੇ ਹਨ ਇਸ ਬਾਰੇ ਅਤੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਇਨਸਾਫ਼ ਲਈ ਲੜੇ ਜਾ ਰਹੇ ਸੰਘਰਸ਼ ਬਾਰੇ ਸੈਮੀਨਾਰ ਕੀਤਾ ਜਾਵੇਗਾ ਜਿਸ ਵਿੱਚ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਕਈ ਗਵਾਹ ਪਹੁੰਚਣਗੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਅਤੇ ਫੈਡਰੇਸ਼ਨ ਈਸਟ ਇੰਡੀਆ ਦੇ ਪ੍ਰਧਾਨ ਸਤਨਾਮ ਸਿੰਘ ਗੰਭੀਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੈਡਰੇਸ਼ਨ ਇਨਸਾਫ ਪ੍ਰਾਪਤੀ ਲਈ ਯਤਨਸ਼ੀਲ ਹੈ ਤੇ ਹੁਣ ਇਹ ਲੜਾਈ ਵਿਸ਼ਵ ਪੱਧਰ ਤੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਚੁੱਕੀ ਹੈ ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਵਿਦੇਸ਼ਾਂ ਤੋਂ ਸਿੱਖ ਨਸਲਕੁਸ਼ੀ ਖਿਲਾਫ਼ ਭਾਰਤ ਉਪਰ ਪੈ ਰਹੇ ਦਬਾਅ ਦੇ ਚੱਲਦਿਆਂ ਪ੍ਰਮੁੱਖ ਦੋਸ਼ੀ ਸੱਜਣ ਕੁਮਾਰ ਜੇਲ ਵਿੱਚ ਬੰਦ ਹੋਣ ਦੀ ਪੂਰੀ ਸੰਭਾਵਨਾ ਬਣ ਚੁੱਕੀ ਹੈ ਇਸੇ ਦੌਰਾਨ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਮੁੱਖ ਗਵਾਹ ਮਾਤਾ ਜਗਦੀਸ਼ ਕੌਰ ਨੇ ਕਿਹਾ ਹੈ ਕਿ 34 ਸਾਲਾ ਬਾਅਦ ਸਿੱਖ ਕੌਮ ਨੂੰ ਇਨਸਾਫ ਦੇਣ ਬਾਰੇ ਜੇ ਭਾਰਤ ਸਰਕਾਰ ਥੋੜਾ ਬਹੁਤ ਸੋਚਦੀ ਹੈ ਤਾ ਨਵੰਬਰ 1984 ਸਿੱਖ ਨਸਲਕੁਸ਼ੀ ਕੇਸਾ ਦੀ ਰੋਜ਼ਾਨਾ ਸੁਣਵਾਈ ਕੀਤੀ ਜਾਵੇ। ਦਿੱਲੀ ਹਾਈਕੋਰਟ ਦੀ ਕਾਰਜਕਾਰੀ ਮੁੱਖ ਜੱਜ ਗੀਤਾ ਮਿੱਤਲ ਦੀ ਨਿਯੁਕਤੀ ਜੰਮੂ-ਕਸ਼ਮੀਰ ਹਾਈਕੋਰਟ ’ਚ ਚੀਫ਼ ਜੱਜ ਦੇ ਰੂਪ ’ਚ ਕਰਨ ਦੀ ਸੁਪਰੀਮ ਕੋਰਟ ਦੇ ਕਾੱਲਜੇਅਮ ਵੱਲੋਂ ਦਿੱਤੇ ਗਏ ਪ੍ਰਸਤਾਵ ਨੂੰ ਸਰਕਾਰ ਵੱਲੋਂ ਮਨਜੂਰ ਕਰਨ ਦੇ ਬਾਅਦ ਬੀਬੀ ਜਗਦੀਸ਼ ਕੌਰ ਦੀ ਉਕਤ ਮੰਗ ਸਾਹਮਣੇ ਆਈ ਹੈ। ਦਰਅਸਲ ਜਸਟਿਸ ਗੀਤਾ ਮਿੱਤਲ ਨੇ ਬੀਤੇ ਦਿਨੀਂ 1984 ਸਿੱਖ ਕਤਲੇਆਮ ਦੇ ਪੁਰਾਣੇ ਮਾਮਲਿਆਂ ਨੂੰ ਮੁੜ੍ਹ ਖੋਲ੍ਹਣ ਦੇ ਨਾਲ ਨਿਆਇਕ ਪ੍ਰਕਿਰਆ ’ਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਸੀ।
ਮਾਤਾ ਜਗਦੀਸ਼ ਕੌਰ ਨੇ ਦੱਸਿਆ ਕਿ ਲਗਭਗ 34 ਸਾਲ ਬਾਅਦ ਵੀ ਨਿਆਂ ਮਿਲਣ ਦੀ ਉਮੀਦ ਬੇਈਮਾਨੀ ਲੱਗਦੀ ਹੈ। ਇਸ ਲਈ ਉਹਨਾਂ ਨੇ ਛੇਤੀ ਸੁਣਵਾਈ ਜੋ ਕਿ ਰੋਜ਼ਾਨਾ ਆਧਾਰ ਤੇ ਹੋਵੇ ਕਰਨ ਦੀ ਅਦਾਲਤ ਤੋਂ ਗੁਹਾਰ ਲਗਾਈ ਹੈ। ਬਿਨਾਂ ਰੋਜ਼ਾਨਾ ਸੁਣਵਾਈ ਦੇ ਇਨਸਾਫ਼ ਮਿਲਣਾ ਮੁਸ਼ਕਿਲ ਹੈ ਕਿਉਂਕਿ ਗਵਾਹਾਂ ਅਤੇ ਸਬੂਤਾਂ ਨੂੰ ਸੰਭਾਲ ਕੇ ਰੱਖਣਾ ਮੁਸ਼ਕਿਲ ਕੰਮ ਹੈ। ਮਾਤਾ ਜਗਦੀਸ਼ ਕੌਰ ਨੇ ਆਪਣੀ ਮੰਗ ਦੇ ਹਾਈਕੋਰਟ ਵੱਲੋਂ ਮੰਨਣ ਦੀ ਆਸ ਜਿਤਾਈ ਹੈ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਨੇ 1984 ਤੋ ਲੈਕੇ ਹੁਣ ਤੱਕ ਕੇਦਰ ਵਿੱਚ ਬਣੀਆ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆਂਦਾ ਤੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਸਿੱਖ ਕੌਮ ਨੂੰ ਇਨਸਾਫ ਨਹੀ ਦਿੱਤਾ ਬਲਕਿ ਅਪਰਾਧੀਆਂ ਦੀ ਪੁਸ਼ਤਪਨਾਹੀ ਕੀਤੀ ਹੈ ।