ਖੰਨਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਵਲੋਂ ਯੂ. ਐਸ. ਐਚ. ਏ. ਫੈਸ਼ਨ ਦੇ ਸਹਿਯੋਗ ਨਾਲ ਕੈਂਪਸ ਵਿਚ ਇਕ ਦਿਨਾ ਫੈਸ਼ਨ ਡਿਜਾਇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਰੀਬ 65 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਵਰਕਸ਼ਾਪ ਦੌਰਾਨ ਰੋਹਨ ਜੈਨ ਯੂ. ਐਸ. ਐਚ. ਏ. ਫੈਸ਼ਨ ਵਲੋਂ ਵਿਦਿਆਰਥੀਆਂ ਨੂੰ ਡਿਜਾਈਨਿੰਗ ਦੌਰਾਨ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਤੋਂ ਲੈ ਕੇ ਇਕ ਬਿਹਤਰੀਨ ਡਿਜਾਇਨ ਦੀ ਪੌਸ਼ਾਕ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਫੈਸ਼ਨ ਡਿਜਾਇਨਿੰਗ ਦੇ ਕੋਰਸ ਦੌਰਾਨ ਇਸ ਤਰ੍ਹਾਂ ਦੀਆਂ ਵਰਕਸ਼ਾਪ ਉਨ੍ਹਾਂ ਨੂੰ ਅਕੈਡਮਿਕ ਸਿੱਖਿਆ ਦੇ ਨਾਲ ਨਾਲ ਪਰੈਕਟੀਕਲ ਜਾਣਕਾਰੀ ਦੇਣ ਲਈ ਸਹਾਈ ਹੋ ਰਹੀਆਂ ਹਨ ਜੋ ਕਿ ਉਨ੍ਹਾਂ ਦੀ ਆਉਣ ਵਾਲੀ ਪ੍ਰੋਫੈਸ਼ਨਲ ਜਿੰਦਗੀ ਵਿਚ ਅਹਿਮ ਮੀਲ ਪੱਥਰ ਸਾਬਿਤ ਹੋਣਗੀਆਂ। ਇਸ ਦੌਰਾਨ ਵਿਦਿਆਰਥੀਆਂ ਨੇ ਫਰਾਂਸ ਅਤੇ ਅਮਰੀਕਾ ਦੀ ਵਿਸ਼ਵ ਪੱਧਰੀ ਪ੍ਰਸਿੱਧ ਫੈਸ਼ਨ ਡਿਜਾਇਨਿੰਗ ਸਬੰਧੀ ਅਹਿਮ ਜਾਣਕਾਰੀ ਦੇ ਨੁਕਤੇ ਵੀ ਸਾਂਝੇ ਕੀਤੇ।
ਇਸ ਮੌਕੇ ਆਪਣੇ ਸੰਬੋਧਨ ਵਿਚ ਗੁਲਜ਼ਾਰ ਗਰੁੱਪ ਦੇ ਐਗਜੂਕੇਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਕਿਹਾ ਕਿ ਫੈਸ਼ਨ ਅੱਜ ਦੀ ਆਧੁਨਿਕ ਜਿੰਦਗੀ ਵਿਚ ਅਹਿਮ ਸਥਾਨ ਰੱਖਦਾ ਹੈ, ਜਿਸ ਕਾਰਨ ਇਸ ਵਿਚ ਵਿਕਾਸ ਦੇ ਬਿਹਤਰੀਨ ਮੌਕੇ ਮੌਜੂਦ ਹਨ। ਇਸ ਲਈ ਵਿਸ਼ਵ ਪੱਧਰੀ ਮੁਕਾਬਲੇ ਦੇ ਚੱਲਦਿਆਂ ਵਿਦਿਆਰਥੀਆਂ ਲਈ ਅਪ ਟੂ ਡੇਟ ਰਹਿਣਾ ਬਹੁਤ ਜਰੂਰੀ ਹੋ ਜਾਂਦਾ ਹੈ ਜਦਕਿ ਇਸ ਗੁਲਜ਼ਾਰ ਗਰੁੱਪ ਵਲੋਂ ਸਮੇਂ ਸਮੇਂ ’ਤੇ ਕਰਵਾਈ ਜਾਣ ਵਾਲੀਆਂ ਵਰਕਸ਼ਾਪਾਂ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਪਹਿਲੀ ਕਤਾਰ ਵਿਚ ਲਿਆ ਖੜਾ ਕਰਦੀਆਂ ਹਨ। ਗੁਰਕੀਰਤ ਸਿੰਘ ਨੇ ਅੱਗੇ ਕਿਹਾ ਕਿ ਫੈਸ਼ਨ ਗੁਲਜ਼ਾਰ ਗਰੁੱਪ ਆਪਣੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਬਿਹਤਰੀਨ ਪਲੇਸਮੈਂਟ ਲਈ ਪੂਰੀ ਤਰ੍ਹਾਂ ਨਾਲ ਬਚਨਵੱਧ ਹੈ।