ਕੂਪਰਟਿਨੋ – ਐਪਲ ਹੁਣ ਇੱਕ ਟ੍ਰਿਲੀਅਨ ਡਾਲਰ ਦੀ ਕੰਪਨੀ ਬਣ ਚੁੱਕੀ ਹੈ। ਇਸ ਸਮੇਂ ਇਹ ਅਮਰੀਕਾ ਦੀ ਸੱਭ ਤੋਂ ਅਮੀਰ ਕੰਪਨੀ ਹੈ। ਇਸ ਕੰਪਨੀਦਾ ਆਕਾਰ ਭਾਰਤੀ ਅਰਥਵਿਵਸਥਾ ਦਾ 38 ਫੀਸਦੀ ਹੈ। ਸਟੀਵ ਜਾਬਸ ਨੇ 1976 ਵਿੱਚ ਗੈਰਾਜ ਤੋਂ ਐਪਲ ਦੀ ਸ਼ੁਰੂਆਤ ਕੀਤੀ ਸੀ। 1970 ਵਿੱਚ ਇਹ ਕੰਪਨੀ ਦੀਵਾਲੀਆ ਹੋਣ ਦੇ ਕਗਾਰ ਤੇ ਸੀ।
ਸਟੀਵ ਜਾਬਸ ਨੇ ਕੰਪਨੀ ਦਾ ਚਿਹਰਾ ਹੀ ਬਦਲ ਦਿੱਤਾ। ਉਨ੍ਹਾਂ ਨੇ ਆਈਫ਼ੋਨ ਵਰਗੇ ਪ੍ਰੋਡਕਟ ਦੀ ਸ਼ੁਰੂਆਤ ਕੀਤੀ, ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਸੰਸਕ੍ਰਿਤਕ ਪਛਾਣ ਦੇ ਕੇ ਇਸ ਨੂੰ ਪੈਸਾ ਬਣਾਉਣ ਵਾਲੀ ਮਸ਼ੀਨ ਬਣਾ ਦਿੱਤਾ। ਸਤੰਬਰ ਵਿੱਚ ਆਉਣ ਵਾਲੇ ਨਵੇਂ ਆਈਫੋਨ ਨੂੰ ਵੇਖਦੇ ਹੋਏ ਇਸ ਦੇ ਸਟਾਕ ਵਿੱਚ ਵਾਧਾ ਦਰਜ਼ ਕੀਤਾ ਗਿਆ। ਆਈਫ਼ੋਨ ਦੀ ਔਸਤ ਕੀਮਤ 724 ਡਾਲਰ ਤੇ ਪਹੁੰਚ ਗਈ ਹੈ। ਪਿੱਛਲੇ ਸਾਲ ਦੇ ਮੁਕਾਬਲੇ ਆਈਫ਼ੋਨ ਦੀ ਕੀਮਤ ਵਿੱਚ 20 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਸਾਲ ਐਪਲ ਦੇ ਸਟਾਕ 23 ਫੀਸਦੀ ਦੇ ਕਰੀਬ ਉਪਰ ਚੜ੍ਹ ਗਏ ਹਨ।
2004 ਵਿੱਚ ਸਟੀਵ ਜਾਬਸ ਨੂੰ ਕੈਂਸਰ ਹੋ ਗਿਆ ਸੀ। ਤਦ ਕੰਪਨੀ ਦਾ ਕੰਮ ਕੁਕ ਵੇਖਣ ਲਗ ਗਏ। 2011 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਕੁਕ ਨੂੰ ਅਧਿਕਾਰਿਕ ਰੂਪ ਵਿੱਚ ਸੀਈਓ ਬਣਾ ਦਿੱਤਾ ਗਿਆ ਸੀ। ਕੁਕ ਦੇ ਕਾਰਜਕਾਲ ਦੌਰਾਨ ਐਪਲ ਦਾ ਰਿਵਿਨਿਯੂ ਦੋਗੁਣਾ ਹੋ ਗਿਆ ਸੀ। ਉਨ੍ਹਾਂ ਨੇ ਐਪਲ ਦੀ ਘੜੀ ਵੀ ਬਾਜ਼ਾਰ ਵਿੱਚ ਲਿਆਂਦੀ ਪਰ ਉਹ ਆਪਣਾ ਖਾਸ ਆਧਾਰ ਨਹੀਂ ਬਣਾ ਸਕੀ। ਇਸ ਸਮੇਂ ਐਪਲ ਦਾ ਦੋਤਿਹਾਈ ਰੈਵੇਨਿਯੂ ਆਈਫ਼ੋਨ ਤੋਂ ਹੀ ਆਉਂਦਾ ਹੈ।