ਨਵੀਂ ਦਿੱਲੀ – ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਸਾਲ 2006-2007 ਵਿੱਚ ਭਾਰਤ ਦੀ ਅਰਥਵਿਵਸਥਾ ਵਿੱਚ 10.08 ਫੀਸਦੀ ਦੇ ਵਾਧੇ ਦੀ ਦਰ ਵੇਖੀ ਗਈ ਸੀ। ਸੁਤੰਤਰਤਾ ਤੋਂ ਬਾਅਦ ਸੱਭ ਤੋਂ ਵੱਧ ਵਿਕਾਸ ਦਰ 1988-89 ਵਿੱਚ 10.2 ਫੀਸਦੀ ਦਰਜ਼ ਕੀਤੀ ਗਈ ਸੀ। ਰਾਸ਼ਟਰੀ ਸੰਖਿਅਕ ਕਮਿਸ਼ਨ ਦੁਆਰਾ ਗਠਿਤ ਵਾਸਤਵਿਕ ਖੇਤਰ ਸੰਖਿਅਕ ਕਮੇਟੀ ਦੁਆਰਾ ਜੀਡੀਪੀ ਤੇ ਪਿੱਛਲਾ ਲੜੀਵਾਰ ਡੇਟਾ ਤਿਆਰ ਕੀਤਾ ਗਿਆ ਹੈ। ਇਹ ਰਿਪੋਰਟ MOSPI ਦੀ ਵੈਬ ਸਾਈਟ ਤੇ ਜਾਰੀ ਕੀਤੀ ਗਈ ਹੈ।
ਇਹ ਰਿਪੋਰਟ ਪੁਰਾਣੀ ਸੂਚੀ (2004-2005) ਅਤੇ 2011-12 ਦੀਆਂ ਕੀਮਤਾਂ ਦੇ ਆਧਾਰ ਤੇ ਨਵੀਂ ਸੂਚੀ ਦੇ ਵਿੱਚਕਾਰ ਵਿਕਾਸ ਦਰ ਦੀ ਤੁਲਣਾ ਕਰਦੀ ਹੈ। ਪੁਰਾਣੀ ਸੂਚੀ (2004-05) ਦੇ ਅਨੁਸਾਰ 2006-07 ਦੇ ਦੌਰਾਨ ਸਕਲ ਘਰੇਲੂ ਉਤਪਾਦਨ (ਜੀਡੀਪੀ) ਵਿੱਚ ਲਗਾਤਾਰ ਕੀਮਤਾਂ ਵਿੱਚ ਵਾਧਾ 9.57 ਫੀਸਦੀ ਸੀ, ਜਦੋਂ ਕਿ ਡਾ. ਮਨਮੋਹਨ ਸਿੰਘ ਪ੍ਰਧਾਨਮੰਤਰੀ ਸਨ। ਨਵੀਂ ਸੂਚੀ (2011-12) ਦੇ ਅਨੁਸਾਰ, ਵਿਕਾਸ ਸੰਖਿਆ 10.08 ਫੀਸਦੀ ਤੇ ਹੈ। ਕਾਂਗਰਸ ਨੇ ਇੱਕ ਟਵੀਟ ਵਿੱਚ ਕਿਹਾ ਹੈ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਯੂਪੀਏ ਦੇ ਕਾਰਜਕਾਲ ਦੌਰਾਨ ਅਰਥਵਿਵਸਥਾ ਨੇ ਮੋਦੀ ਸਰਕਾਰ ਨਾਲੋਂ ਬੇਹਤਰ ਪ੍ਰਦਰਸ਼ਨ ਕੀਤਾ ਹੈ।