ਫ਼ਤਹਿਗੜ੍ਹ ਸਾਹਿਬ – “1981 ਵਿਚ ਏਅਰ ਇੰਡੀਆ ਹਾਈ ਜੈਕ ਦੇ ਹੁਕਮਰਾਨਾਂ ਵੱਲੋਂ ਦੋਸ਼ੀ ਬਣਾਏ ਗਏ ਸਤਨਾਮ ਸਿੰਘ ਪਾਉਟਾ ਸਾਹਿਬ ਅਤੇ ਸ. ਤਜਿੰਦਰਪਾਲ ਸਿੰਘ ਨੂੰ ਦਿੱਲੀ ਪਟਿਆਲਾ ਹਾਊਂਸ ਦੀ ਅਦਾਲਤ ਵੱਲੋਂ 37 ਸਾਲਾ ਬਾਅਦ ਬਾਇੱਜ਼ਤ ਬਰੀ ਦੀ ਗੱਲ ਨੇ ਇਥੇ ਇਹ ਪ੍ਰਤੱਖ ਕਰਦਾ ਹੈ ਕਿ ਸਿੱਖਾਂ ਨੂੰ ਹੁਕਮਰਾਨਾਂ ਅਤੇ ਇਥੋਂ ਦੀਆਂ ਖੂਫੀਆ ਏਜੰਸੀਆ ਵੱਲੋਂ ਮੰਦਭਾਵਨਾ ਅਧੀਨ ਨਿਸ਼ਾਨਾਂ ਬਣਾਕੇ ਸੰਗੀਨ ਜੁਰਮਾਂ ਅਧੀਨ ਬੰਦੀ ਬਣਾ ਦਿੱਤਾ ਜਾਂਦਾ ਹੈ ਅਤੇ ਸਿੱਖ ਕੌਮ ਨੂੰ ਬਿਨ੍ਹਾਂ ਵਜਹ ਬਦਨਾਮ ਕਰਨ ਦੀਆਂ ਸਾਜਿ਼ਸਾ ਰਚੀਆ ਜਾ ਰਹੀਆ ਹਨ । ਦੂਸਰਾ 37 ਸਾਲਾ ਦੇ ਲੰਮੇਂ ਸਮੇਂ ਬਾਅਦ ਇਨਸਾਫ਼ ਮਿਲਣਾ ਵੀ ਆਪਣੇ-ਆਪ ਵਿਚ ਬਹੁਤ ਵੱਡੀ ਬੇਇਨਸਾਫ਼ੀ ਹੈ । ਜੋ ਸਿੱਖ ਕੌਮ ਨਾਲ ਇਹ ਮੁਲਕ ਆਜ਼ਾਦ ਹੋਣ ਤੋਂ ਹੀ ਅਜਿਹਾ ਵਿਤਕਰੇ ਭਰਿਆ ਵਰਤਾਰਾ ਹੁੰਦਾ ਆ ਰਿਹਾ ਹੈ । ਜਿਸਦਾ ਕੌਮਾਂਤਰੀ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਗਠਨਾਂ, ਯੂ.ਐਨ.ਓ. ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਚ ਹਿਊਮਨ ਰਾਈਟਸ ਆਦਿ ਨੂੰ ਇੰਡੀਅਨ ਹੁਕਮਰਾਨਾਂ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਗੈਰ-ਕਾਨੂੰਨੀ ਤੇ ਗੈਰ-ਸਮਾਜਿਕ ਬੇਇਨਸਾਫ਼ੀਆਂ ਵਿਰੁੱਧ ਅਜਿਹੀ ਕਾਰਵਾਈ ਹੋਣ ਤੇ ਸਖ਼ਤ ਨੋਟਿਸ ਲੈਣਾ ਬਣਦਾ ਹੈ ਤਾਂ ਕਿ ਕੌਮਾਂਤਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਹਨਨ ਕਰਨ ਵਾਲੇ ਹੁਕਮਰਾਨਾਂ ਜਾਂ ਹੋਰਨਾਂ ਵਿਰੁੱਧ ਕਾਨੂੰਨੀ ਕਾਰਵਾਈ ਹੋ ਸਕੇ ਅਤੇ ਪੀੜਤ ਕੌਮ ਜਾਂ ਵਰਗ ਨੂੰ ਤੁਰੰਤ ਇਨਸਾਫ਼ ਮਿਲ ਸਕੇ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 1981 ਦੇ ਏਅਰ ਇੰਡੀਆ ਹਾਈ ਜੈਕ ਨੂੰ ਮੁੱਖ ਰੱਖਦੇ ਹੋਏ ਭਾਈ ਸਤਨਾਮ ਸਿੰਘ ਪਾਉਟਾ ਸਾਹਿਬ ਅਤੇ ਭਾਈ ਤਜਿੰਦਰਪਾਲ ਸਿੰਘ ਵਰਗੇ ਸੂਝਵਾਨ ਦੂਰਅੰਦੇਸ਼ੀ ਰੱਖਣ ਵਾਲੇ ਸਿੱਖਾਂ ਉਤੇ ਬਣਾਏ ਗਏ ਝੂਠੇ ਕੇਸਾਂ ਉਤੇ ਦੁੱਖ ਜ਼ਾਹਰ ਕਰਦੇ ਹੋਏ ਅਤੇ ਬੇਸ਼ੱਕ 37 ਸਾਲਾ ਬਾਅਦ ਸਿੱਖ ਕੌਮ ਨੂੰ ਉਪਰੋਕਤ ਵਿਸ਼ੇ ਤੇ ਇਨਸਾਫ਼ ਮਿਲਿਆ ਹੈ, ਉਸ ਇਨਸਾਫ਼ ਦੀ ਲੰਮੀ ਦੇਰੀ ਇਹ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਸਿੱਖ ਕੌਮ ਇਸ ਵੱਡੇ ਜੁਰਮ ਵਿਚੋਂ ਬਰੀ ਹੋਣ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਪਰੋਕਤ ਸੂਝਵਾਨ ਸਿੱਖਾਂ ਨੇ ਲੰਮਾਂ ਸਮਾਂ ਬਾਹਰਲੀਆ ਤੇ ਇਥੋਂ ਦੀਆਂ ਅਦਾਲਤਾਂ ਦੀ ਪ੍ਰਕਿਰਿਆ ਵਿਚੋਂ ਲੰਘਦੇ ਹੋਏ ਲੰਮਾਂ ਸਮਾਂ ਜੇਲ੍ਹਾਂ ਦੀ ਸਜ਼ਾ ਵੀ ਭੁਗਤੀ ਹੈ ਅਤੇ ਆਪਣੀ ਜਿੰਦਗੀ ਦੇ ਅਹਿਮ ਕੀਮਤੀ ਸਮੇਂ ਦੀ ਬਰਬਾਦੀ ਵੀ ਹੋਈ ਹੈ ਅਤੇ ਉਨ੍ਹਾਂ ਦੇ ਮਾਲੀ ਸਾਧਨਾਂ ਨੂੰ ਸੱਟ ਵੱਜਣ ਦੀ ਬਦੌਲਤ ਉਨ੍ਹਾਂ ਦੇ ਪਰਿਵਾਰ ਅਤੇ ਉਹ ਖੁਦ ਲੰਮੀ ਮਾਨਸਿਕ, ਸਮਾਜਿਕ ਤੇ ਮਾਲੀ ਪੀੜਾਂ ਵਿਚੋਂ ਗੁਜਰੇ ਹਨ । ਜਿਸਦੀ ਭਰਪਾਈ ਵੀ ਝੂਠੇ ਕੇਸ ਦਰਜ ਕਰਨ ਵਾਲੇ ਹੁਕਮਰਾਨਾਂ ਨੂੰ ਕਾਨੂੰਨ ਅਨੁਸਾਰ ਬਣਦੀ ਹੈ । ਜਿਥੇ ਅਦਾਲਤਾਂ ਨੇ ਉਪਰੋਕਤ ਸਿੱਖਾਂ ਨੂੰ ਬਾਇੱਜ਼ਤ ਬਰੀ ਕੀਤਾ ਹੈ, ਉਥੇ ਸੰਬੰਧਤ ਫੈਸਲਾ ਕਰਨ ਵਾਲੀ ਅਦਾਲਤ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਦੀ ਇਹ ਅਪੀਲ ਹੈ ਕਿ ਪੀੜਤ ਪਰਿਵਾਰਾਂ ਅਤੇ ਬੰਦੀਆ ਦੇ ਹੋਏ ਮਾਲੀ, ਸਮਾਜਿਕ ਨੁਕਸਾਨ ਦੀ ਭਰਪਾਈ ਦਾ ਇਵਜਾਨਾ ਵੀ ਹੁਕਮਰਾਨਾਂ ਉਤੇ ਪਾਵੇ ਅਤੇ ਇਨ੍ਹਾਂ ਪਰਿਵਾਰਾਂ ਦਾ ਸਹੀ ਢੰਗ ਨਾਲ ਮੁੜ ਵਸੇਬਾ ਕਰਨ ਦੀ ਕਾਨੂੰਨੀ ਤੇ ਇਖ਼ਲਾਕੀ ਜਿੰਮੇਵਾਰੀ ਨਿਭਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਦੋਂ ਕਾਨੂੰਨ ਦੀ ਨਜ਼ਰ ਵਿਚ ਇਥੋਂ ਦੇ ਸਭ ਨਾਗਰਿਕ ਬਰਾਬਰ ਹਨ ਤਾਂ ਸਿੱਖ ਕੌਮ ਦੇ ਹੋਏ ਮਾਲੀ ਨੁਕਸਾਨ ਦੀ ਭਰਪਾਈ ਵੀ ਸੰਬੰਧਤ ਅਦਾਲਤ ਕਰਨ ਵਿਚ ਆਪਣੀ ਜਿੰਮੇਵਾਰੀ ਨਿਭਾਏਗੀ ।