ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਸਿਹਤ ਯੋਜਨਾਵਾਂ ਨੂੰ ਲਾਗੂ ਕਰਨ ਦੇ ਕੰਮ-ਕਾਜ ਦਾ ਰਿਵਿਊ ਕਰਨ ਦੇ ਲਈ ਸੀ।ਐਚ।ਸੀ। ਸ਼ਾਹਕੋਟ ਦੇ ਫੀਲਡ ਸਟਾਫ ਦੀ ਮਹੀਨਾਵਾਰ ਮੀਟਿੰਗ ਵੀਰਵਾਰ ਨੂੰ ਟ੍ਰੇਨਿੰਗ ਸੈਂਟਰ ਵਿਖੇ ਬੁਲਾਈ ਗਈ। ਹਸਪਤਾਲ ਦੇ ਸਰਜਨ ਡਾ। ਰਨਦੀਪ ਸਿੰਘ ਨੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਟਾਫ ਕੋਲੋਂ ਉਹਨਾਂ ਦੇ ਕੰਮਕਾਜ ਦੀ ਰਿਪੋਰਟ ਹਾਸਲ ਕੀਤੀ। ਡਾ। ਰਨਦੀਪ ਸਿੰਘ ਨੇ ਸਟਾਫ ਨੂੰ ਕਿਹਾ ਕਿ ਗਰਭਵਤੀ ਔਰਤਾਂ ਦੀ ਜਣੇਪੇ ਤੱਕ ਦੇਖਭਾਲ ਅਤੇ ਜਵਜੰਮੇ ਬੱਚੇ ਦਾ 18ਵੇਂ ਮਹੀਨੇ ਤੱਕ ਦਾ ਸੰਪੂਰਨ ਟੀਕਾਕਰਣ ਸਾਡਾ ਮੁੱਖ ਟੀਚਾ ਹੈ। ਇਸ ਨੂੰ ਹਰ ਹਾਲ ਵਿੱਚ ਹਾਸਲ ਕਰਨ ਦੇ ਲਈ ਸਟਾਫ ਵੱਲੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਹਾਈ ਰਿਸਕ ਪ੍ਰੈਗਨੇਂਸੀ ਵਿਭਾਗ ਦੇ ਲਈ ਲਗਾਤਾਰ ਚੁਣੌਤੀ ਬਣੀ ਹੋਈ ਹੈ। ਅਜੀਹੇ ਕੇਸਾਂ ਵਿੱਚ ਜਣੇਪੇ ਸਮੇਂ ਗਰਭਵਤੀ ਅਤੇ ਉਸਦੇ ਬੱਚੇ ਦੀ ਜਾਨ ਨੂੰ ਖਤਰਾ ਵੱਧ ਜਾਂਦਾ ਹੈ। ਇਸ ਲਈ ਹਾਈ ਰਿਸਕ ਕੇਸਾਂ ਤੇ ਵੱਧ ਧਿਆਨ ਦਿੱਤਾ ਜਾਵੇ। ਅਜੀਹੀਆਂ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਵਾਰ-ਵਾਰ ਕੀਤੀ ਜਾਵੇ। ਅਨੀਮੀਆ ਦੀ ਸ਼ਿਕਾਰ ਗਰਭਵਤੀ ਦਾ ਖੂਨ ਵਧਾਉਣ ਲਈ 200 ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਣ। ਇਸ ਮੌਕੇ ਬੀਈਈ ਚੰਦਨ ਮਿਸ਼ਰਾ ਨੇ ਕਿਹਾ ਕਿ ਹਾਈ ਰਿਸਕ ਗਰਭਵਤੀ ਔਰਤਾਂ ਲਈ ਚਾਰ ਜਾਂ ਇਸ ਤੋਂ ਵੱਧ ਏਐਨਸੀ ਚੈੱਕਅਪ ਕੀਤੇ ਜਾਣ। ਗਰਭਵਤੀ ਔਰਤ ਨੂੰ ਇਲਾਜ ਦੇ ਨਾਲ-ਨਾਲ ਵਧੀਆ ਖੁਰਾਕ ਖਾਣ ਅਤੇ ਹਮੇਸ਼ਾ ਖੁਸ਼ ਰਹਿਣ ਦੀ ਸਲਾਹ ਦਿੱਤੀ ਜਾਵੇ। ਉਹਨਾਂ ਕਿਹਾ ਕਿ ਹਰ ਮਹੀਨੇ ਦੀ 9 ਤਰੀਕ ਨੂੰ ਪ੍ਰਧਾਨ ਮੰਤਰੀ ਮਾਤਿ੍ਰਤਵ ਸੁਰੱਖਿਆ ਅਭਿਆਨ ਤਹਿਤ ਲਗਾਏ ਜਾਣ ਵਾਲੇ ਵਿਸ਼ੇਸ਼ ਕੈਂਪਾਂ ਵਿੱਚ ਹਾਈ ਰਿਸਕ ਗਰਭਵਤੀ ਨੂੰ ਚੈੱਕਅਪ ਲਈ ਜ਼ਰੂਰ ਲਿਆਂਦਾ ਜਾਵੇ।
‘ਹਾਈ ਰਿਸਕ ਪ੍ਰੈਗਨੇਂਸੀ ਕੇਸਾਂ ’ਤੇ ਦਿੱਤੀ ਜਾਵੇ ਵਿਸ਼ੇਸ਼ ਤਵੱਜੋ’: ਡਾ.ਰਨਦੀਪ ਸਿੰਘ
This entry was posted in ਪੰਜਾਬ.