ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸਹੀ ਦੋਸ਼ੀਆਂ ਦੇ ਨਾਮ ਉਜਾਗਰ ਤੋਂ ਬਾਅਦ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਅੱਜ ਸਿੱਖ ਤਾਲਮੇਲ ਕਮੇਟੀ ਸ਼ਾਹਕੋਟ ਵੱਲੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੇਨ ਬਜ਼ਾਰ ਸ਼ਾਹਕੋਟ ਵਿਖੇ ਭਰਵਾਂ ਇਕੱਠ ਕਰਨ ਉਪਰੰਤ ਸ਼ਹਿਰ ਅੰਦਰ ਸ਼ਾਂਤਮਈ ਰੋਸ ਮਾਰਚ ਕੀਤਾ ਗਿਆ ਅਤੇ ਮੁੱਖ ਮੰਤਰੀ ਨੇ ਨਾਮ ਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਪਿਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਭਾਈ ਪਾਲ ਸਿੰਘ ਫਰਾਂਸ, ਕਰਨੈਲ ਸਿੰਘ ਜੋਧਪੁਰੀ, ਤਜਿੰਦਰ ਸਿੰਘ ਰਾਮਪੁਰ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਰਤਨ ਸਿੰਘ ਕਾਕੜ ਕਲਾਂ, ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਰ ਜਥੇਦਾਰ ਸੁਖਜੀਤ ਸਿੰਘ ਖੋਸਾ, ਹਰਜਿੰਦਰ ਸਿੰਘ ਬਾਜੇਕੇ ਕਮੇਟੀ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਕੁਲਵੰਤ ਸਿੰਘ ਕੰਡਾ ਢੰਡੋਵਾਲ ਵਾਈਸ ਪ੍ਰਧਾਨ ਆਦਿ ਨੇ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ। ਉਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਸਭ ਨੂੰ ਨੰਗਿਆ ਕਰ ਦਿੱਤਾ ਹੈ ਅਤੇ ਇਸ ਲਈ ਸਾਨੂੰ ਹੁਣ ਇੰਨਾਂ ਤੋਂ ਅਕਾਲ ਤਖਤ ਸਹਿਬ ਨੂੰ ਅਜਾਦ ਕਰਵਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਕਰੇ ਕੌਮ’ ਐਵਾਰਡ ਵਾਪਸ ਲੈਣਾ ਚਾਹੀਦਾ ਹੈ। ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਹੈ, ਉਸ ਨੂੰ ਸਖਤ ਤੋਂ ਸਖਤ ਸਜਾਵਾਂ ਦਿੱਤੀਆ ਜਾਣੀਆ ਚਾਹੀਦੀਆਂ ਹਨ। ਉਨਾਂ ਕਿਹਾ ਕਿ ਬਾਦਲ ਦੀ ਸੋਚ ਸਹੀ ਅਰਥਾਂ ਵਿੱਚ ਆਰ.ਐਸ.ਐਸ ਨਾਲ ਮਿਲਦੀ ਹੈ, ਜਿਸ ਕਰਕੇ ਉਨਾਂ ਨੇ ਸਿੱਖ ਕੌਮ ਨੂੰ ਨੁਕਸਾਨ ਪਹੁੰਚਾਇਆ ਹੈ। ਉਨਾਂ ਕਿਹਾ ਕਿ ਸੌਦਾ ਸਾਧ ਨਾਲ ਵੀ ਬਾਦਲਾ ਦੀ ਪੱਕੀ ਯਾਰੀ ਹੈ। ਉਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆ ਨੂੰ ਤੁਰੰਤ ਗਿ੍ਰਫਤਾਰ ਕਰਕੇ ਜੇਲ੍ਹਾ ਵਿੱਚ ਡੱਕਿਆ ਜਾਣਾ ਚਾਹੀਦਾ ਹੈ ਤਾਂ ਜੋ ਸਿੱਖ ਕੌਮ ਦੇ ਹਿਰਦਿਆ ਨੂੰ ਸ਼ਾਂਤੀ ਮਿਲ ਸਕੇ। ਇਸ ਮੌਕੇ ਦਲਜੀਤ ਸਿੰਘ ਰੂਪਰਾ ਮੁੱਖ ਸੇਵਾਦਾਰ ਪ੍ਰਬੰਧਕ ਕਮੇਟੀ ਗੁਰਦੁਆਰਾ ਸਹਿਬ, ਹਰਪਾਲ ਸਿੰਘ ਰੂੁਪਰਾ, ਹਰਜਿੰਦਰ ਸਿੰਘ ਸੀਚੇਵਾਲ, ਗੁਰਦੀਪ ਸਿੰਘ ਸਾਹਲਾਪੁਰੀ, ਹਰਵਿੰਦਰ ਸਿੰਘ ਰਾਗੀ, ਭਾਈ ਮਨਪ੍ਰੀਤ ਸਿੰਘ ਰਾਗੀ, ਗੁਰਮੁੱਖ ਸਿੰਘ ਬਧੇਸ਼ਾ, ਰੂਪ ਲਾਲ ਸ਼ਰਮਾ, ਬਿਕਮਜੀਤ ਸਿੰਘ ਬਜਾਜ, ਨਿਰਮਲ ਸਿੰਘ ਜੋਸਨ, ਸੁਰਿੰਦਰਪਾਲ ਸਿੰਘ, ਅਜੇ ਕੁਮਾਰ ਸ਼ਰਮਾ, ਭਾਈ ਪ੍ਰਭਜੀਤ ਸਿੰਘ ਘੋਲੀਆ, ਪਰਮਜੀਤ ਸਿੰਘ ਖਾਲਸਾ ਆਦਿ ਹਾਜ਼ਰ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਸਖ਼ਤ ਸਜਾਵਾਂ ਦਿਵਾਉਣ ਦੀ ਮੰਗ
This entry was posted in ਪੰਜਾਬ.