ਓਸਲੋ,(ਰੁਪਿੰਦਰ ਢਿੱਲੋ ਮੋਗਾ) – ਬੀਤੇ ਦਿਨੀ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਆਜਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਟੂਰਨਾਮੈਟ ਕਰਵਾਇਆ ਗਿਆ। ਜਿਸ ਵਿੱਚ ਡੈਨਮਾਰਕ ਦੇ ਲੋਕਲ ਕੱਲਬਾਂ ਦੇ ਇਲਾਵਾ ਸਵੀਡਨ ਨਾਰਵੇ ਦੇ ਵਾਲੀਬਾਲ ਕੱਲਬਾਂ, ਕਬੱਡੀ ਦੀਆਂ ਟੀਮਾਂ ਦੇ ਇਲਾਵਾ ਬਹੁਤ ਸਾਰੇ ਦਰਸ਼ਕਾਂ ਨੇ ਸ਼ਾਮਿਲ ਹੋ ਆਨੰਦ ਮਾਣਿਆ। ਇਸ ਇੱਕ ਦਿਨ ਟੂਰਨਾਮੈਂਟ ਦੀ ਸ਼ੁਰੂਆਤ ਵਾਹਿਗੁਰੂ ਦਾ ਨਾਮ ਲੈ ਕੇ ਅਰਦਾਸ ਨਾਲ ਹੋਈ ਅਤੇ ਵਾਲੀਬਾਲ ਮੈਚਾਂ ਦਾ ਸ਼ੁੱਭ ਆਰੰਭ ਹੋਇਆ। ਵਾਲੀਬਾਲ ਦੇ ਆਪਸੀ ਸ਼ੁਰੂਆਤੀ ਮੈਚਾਂ ਦੇ ਬਾਅਦ ਸਮੈਸਿੰਗ ‘ਚ ਡੈਨਮਾਰਕ ਦਾ ਮਾਝਾ ਕਲੱਬ ਪਹਿਲੇ ਸਥਾਨ ਅਤੇ ਨਾਰਵੇ ਤੋਂ ਦਸ਼ਮੇਸ਼ ਸਪੋਰਟਸ ਕਲੱਬ ਰਨਰ ਅਪ ਰਹੀ ਅਤੇ ਸ਼ੂਟਿੰਗ ‘ਚ ਆਜਾਦ ਕਲੱਬ ਡੈਨਮਾਰਕ ਏ ਟੀਮ ਵਾਲੇ ਬਾਜੀ ਮਾਰ ਗਏ ਅਤੇ ਰਨਰ ਅਪ ਉਹਨਾਂ ਦੀ ਹੀ ਬੀ ਟੀਮ ਰਹੀ। ਡੈਨਮਾਰਕ ਚ ਜੰਮੇ ਪੱਲੇ ਭਾਰਤੀ ਮੂਲ ਦੇ ਬੱਚਿਆਂ ਨੇ ਕਬੱਡੀ, ਰੱਸਾ ਕੱਸ਼ੀ ‘ਚ ਖੂਬ ਜੋਰ ਵਿਖਾਏ ਅਤੇ ਸਾਬਿਤ ਕੀਤਾ ਕਿ ਉਹ ਭਵਿੱਖ ਵਿੱਚ ਪੰਜਾਬੀ ਮਾਂ ਖੇਡ ਕਬੱਡੀ ਨੂੰ ਜੀਵਿਤ ਰੱਖਣ ਗਏ, ਇਸ ਤੋਂ ਇਲਾਵਾ ਬੱਚੇ ਬੱਚੀਆਂ ਦੀਆਂ ਰੇਸਾਂ, ਰੁਮਾਲ ਚੁੱਕਣਾ, ਫੁੱਟਬਾਲ ਆਦਿ ਗੇਮਾਂ ਦਾ ਆਨੰਦ ਦਰਸ਼ਕਾਂ ਅਤੇ ਬੱਚਿਆਂ ਨੇ ਮਾਣਿਆ। ਔਰਤਾਂ ਮਰਦਾਂ ਲਈ ਵੱਖ ਵੱਖ ਰੱਸਾ ਕੱਸ਼ੀ ਅਤੇ ਰੇਸਾਂ ਕਰਵਾਈਆਂ ਗਈਆਂ। ਟੂਰਨਾਮੈਂਟ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਦਾ ਰਿਹਾ। ਕਬੱਡੀ ਚ ਡੈਨਮਾਰਕ ਤੋ ਆਜਾਦ ਸਪੋਰਟਸ ਕੱਲਬ ਦੀਆਂ ਟੀਮਾਂ, ਸਵੀਡਨ ਤੋਂ ਗੋਤੇਬਰਗ ਤੋ ਕੱਬਡੀ ਟੀਮ, ਨਾਰਵੇ ਤੋਂ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਨੇ ਹਿੱਸਾ ਲਿਆ ਅਤੇ ਫਾਈਨਲ ਮੁਕਾਬਲਾ ਸਵੀਡਨ ਅਤੇ ਨਾਰਵੇ ਦੇ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵਿਚਕਾਰ ਹੋਇਆ। ਕੱਬਡੀ ਦਾ ਜੇਤੂ ਕੱਪ ਸ਼ਹੀਦ ਬਾਬਾ ਦੀਪ ਸਿੰਘ ਨਾਰਵੇ ਵਾਲਿਆਂ ਨੇ ਜਿੱਤਿਆ। ਦੋਵਾਂ ਹੀ ਟੀਮਾਂ ਨੇ ਕੱਬਡੀ ਦਾ ਬਹੁਤ ਹੀ ਸੁਹਣਾ ਪ੍ਰਦਰਸ਼ਨ ਕੀਤਾ। ਆਜਾਦ ਸਪੋਰਟਸ ਕੱਲਬ ਵੱਲੋਂ ਹਰ ਜੇਤੂ ਅਤੇ ਰਨਰ ਅੱਪ ਟੀਮਾਂ ਨੁੰ ਸੁਹਣੇ ਇਨਾਮ ਦੇ ਕੇ ਨਿਵਾਜਿਆ ਗਿਆ ਅਤੇ ਟੂਰਨਾਮੈਂਟ ਦੀ ਸਮਾਪਤੀ ਉਪਰੰਤ ਬਾਹਰੋਂ ਆਈਆਂ ਟੀਮਾਂ ਅਤੇ ਦਰਸ਼ਕਾਂ ਲਈ ਸ਼ਾਮ ਦੇ ਖਾਣੇ ਅਤੇ ਗੀਤ ਸੰਗੀਤ ਦਾ ਸੋਹਣਾ ਪ੍ਰਬੰਧ ਕੀਤਾ ਗਿਆ। ਇਸ ਸਫਲ ਟੂਰਨਾਮੈਟ ਨੂੰ ਕਰਵਾਉਣ ਦਾ ਸਿਹਰਾ ਕਲੱਬ ਦੇ ਪ੍ਰਧਾਨ ਭਗਵਾਨ ਸਿੰਘ ਬਰਾੜ (ਭਾਨਾ ਬਰਾੜ), ਚੇਅਰਮੈਨ ਹਰਤੀਰਥ ਸਿੰਘ ਥਿੰਦ (ਪਰਜੀਆ ਕਲਾ) ਮੀਤ ਪ੍ਰਧਾਨ ਰੁਪਿੰਦਰ ਸਿੰਘ (ਬਾਵਾ) ਕੈਸ਼ੀਅਰ ਰਤਨ ਸਿੰਘ (ਬੋਬੀ) ਸੈਕਟਰੀ ਲਾਭ ਸਿੰਘ (ਰਾਊਕੇ ਮੋਗਾ) ਜਨਰਲ ਸੱਕਤਰ ਗੁਰਪ੍ਰੀਤ ਸਿੰਘ ਅਤੇ ਸਮੂਹ ਆਜਾਦ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਜਾਂਦਾ ਹੈ।
ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ 5 ਵਾਂ ਖੇਡ ਟੂਰਨਾਮੈਟ ਕਰਵਾਇਆ ਗਿਆ
This entry was posted in ਅੰਤਰਰਾਸ਼ਟਰੀ.