ਲੁਧਿਆਣਾ – ਪੰਜਾਬ ਸਕੂਟਰ ਪਾਰਟਸ ਟਰੇਡਰਜ਼ ਐਸੋਸੀਏਸ਼ਨ ਵੱਲੋਂ ਮੇਨ ਗਰਾਊਂਡ ਬਿੰਦਰਾ ਨਗਰ ਨਜਦੀਕ ਹੋਟਲ ਫਾਰਚੂਨ ਕਲਾਸਿਕ ਦੇ ਨਾਲ ਸਮਾਰੋਹ ਪੀਐਸਟੀਏ ਦੇ ਯੂਥ ਆਗੂ ਗੁਰਮੀਤ ਸਿੰਘ ਸ਼ੈਰੀ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਸ਼ਾਮਿਲ ਹੋਏ। ਇਸ ਮੌਕੇ ਲੋਕ ਇਨਸਾਫ਼ ਪਾਰਟੀ ਦੇ ਆਗੂ ਸੁਖਪ੍ਰੀਤ ਸਿੰਘ ਵਿੱਕੀ ਆਪਣੇ ਸਾਥੀਆਂ ਨਾਲ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਏ। ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਦਾ ਕਾਂਗਰਸ ਪਾਰਟੀ ਵਿਚ ਆਉਣ ਤੇ ਸਵਾਗਤ ਕਰਦਿਆ ਕਿਹਾ ਕਿ ਉਹਨਾਂ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਬੇਰੋਕ ਲਗਾਤਾਰ ਵੱਧਦੀਆਂ ਜਾ ਰਹੀਆ ਹਨ। ਤੇਲ ਦੀਆਂ ਕੰਪਨੀਆਂ’ਤੇ ਕੰਟਰੋਲ ਨਾ ਹੋਣ ਕਾਰਨ ਉਹ ਭਾਰੀ ਮੁਨਾਫਾ ਕਮਾ ਰਹੀਆਂ ਹਨ ਅਤੇ ਅੰਨ੍ਹੀ ਲੁੱਟ ਕਮਾ ਰਹੀਆਂ ਹਨ। ਉਹਨਾਂ ਨੇ ਕੇਂਦਰ ਸਰਕਾਰ ਨੂੰ ਤੇਲ ਦੀਆਂ ਵੱਧ ਦੀਆਂ ਕੀਮਤਾਂ ਤੇ ਤਰੁੰਤ ਕਾਬੂ ਪਾਵੇ। ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੀਆਂ ਕਾਰਪੋਰੇਟ ਪੱਖੀ ਨੀਤੀਆਂ ਆਪਣਾ ਕੇ ਦੇਸ਼ ਨੂੰ ਡੂੰਘੇ ਆਰਥਿਕ ਸੰਕਟ ਵੱਲ ਧੱਕ ਦਿੱਤਾ ਹੈ।ਜਿਸ ਦੇ ਨੀਤਜੇ ਵਜੋਂ ਅੱਜ ਡਾਲਰ ਦੇ ਮੁਕਾਬਲੇ ਰੁਪਇਆ ਹੇਠਲੇ ਪੱਧਰ ਤੇ ਚਲਾ ਗਿਆ ਹੈ। ਇਸ ਮੌਕੇ ਗੁਰਮੀਤ ਸਿੰਘ ਸ਼ੈਰੀ ਤੋਂ ਪ੍ਰਧਾਨ ਅਨਿਲ ਪੁਰੀ, ਬ੍ਰਿਜ ਮੋਹਨ ਸਿੰਘ, ਐਕਾਸਾਈਜ਼ ਇੰਸਪੈਕਟਰ ਰੇਨੂੰ ਬਾਲਾ ਇਲਾਵਾ ਗੁਰਮੀਤ ਸਿੰਘ ਭੰਡਾਰੀ, ਸੋਹਨ ਸਿੰਘ, ਗੁਰਪ੍ਰੀਤ ਸਿੰਘ, ਤੇਜਿੰਦਰ ਸਿੰਘ ਭੰਡਾਰੀ, ਮੁਨੀਸ਼ ਅਗਰਵਾਲ, ਜਗਦੀਸ਼ ਮਿਲਲਾਨੀ, ਦੀਪੂ, ਜੱਗੀ, ਵਿਜੈ ਬੱਤਰਾ, ਅਮਰਜੀਤ ਸਿੰਘ ਬਵੇਜਾ, ਰਾਜਨ ਗੋਲਡੀ, ਪੰਕਜ਼ ਕੁਮਾਰ, ਬਿੱਟੂ, ਲੱਕੀ ਆਇਲ, ਵਰੁਣ ਪੁਰੀ, ਰਾਜੇਸ਼ ਭੰਡਾਰੀ, ਹਰਦੀਪ ਸਿੰਘ ਭੰਡਾਰੀ, ਰਾਕੇਸ਼ ਭੋਲਾ, ਦੀਪਕ ਚਾਵਲਾ, ਵਿਜੈ ਬੱਤਰਾ, ਗਗਨ ਕੁਮਾਰ, ਤੇਜਦੀਪ ਸਿੰਘ, ਹਰੀਸ਼ ਰਾਵਤ, ਹਰਜੀਤ ਸਿੰਘ, ਗੁਰਸ਼ਰਨ ਸਿੰਘ, ਤੇਜਦੀਪ ਸਿੰਘ, ਅਸ਼ੀਸ਼ ਕਪੂਰ, ਧੀਰਜ਼ ਮੈਨਰੋ, ਜਗਮੋਹਨ ਸਿੰਘ, ਗੌਰਵ ਕਟਾਰੀਆ ਆਦਿ ਹਾਜ਼ਰ ਸਨ।