ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ,
ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ।
ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ,
ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ।
ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ,
ਜੋ ਆ ਰਹੇ ਉਹ ਸਾਡੀ ਜਗੀਰ ਜਿਹੀ ਐ।
ਕੋਲ ਬਿਠਾ ਕੇ ਦੱਸਾਂਗੇ ਗੱਲ ਹਕੀਕਤ ਦੀ,
ਕਿਵੇਂ ਹੋਈ ਸਾਡੀ ਹਾਲਤ ਫ਼ਕੀਰ ਜਿਹੀ ਐ।
ਰੰਗਾਂ ਵਿਚ ਰੰਗੀ ਇਹ ਦੁਨੀਆ ਫਿੱਕੀ ਆ,
ਸਾਦੇ ਪਣ ਚ ਮੇਰੀ ਹੋਣੀ ਅਮੀਰ ਜਿਹੀ ਐ।
ਮਹਿਲ ਮਿਨਾਰਾਂ ਦੌਲਤ ਸੌਹਰਤਾਂ ਮੁਹੱਬਤਾਂ,
ਭੱਟੂ ਇਹ ਰੀਤ ਝੂਠੀ ਲਕੀਰ ਜਿਹੀ ਐ।