ਬਰੈਂਪਟਨ :- ਬਰੈਂਪਟਨ ਸ਼ਹਿਰ ਦੀਆਂ ਮਿਊਂਸਪਲ ਚੋਣਾਂ ਵਿੱਚ ਗਰਮਾਇਸ਼ ਪੈਦਾ ਹੋ ਚੁੱਕੀ ਹੈ। ਮੇਅਰ ਦੀ ਚੋਣ ਤੋਂ ਇਲਾਵਾ ਰੀਜਨਲ ਕੌਂਸਲਰ, ਸਿਟੀ ਕੌਂਸਲਰਾਂ ਅਤੇ ਟਰੱਸਟੀਆਂ ਦੀ ਚੋਣ ਵਿੱਚ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਵਾਰਡ 3 ਅਤੇ 4, ਜਿਥੇ ਪੰਜਾਬੀਆਂ ਦੀ ਸੰਘਣੀ ਵਸੋਂ ਮੰਨੀ ਜਾ ਰਹੀ ਹੈ। ਕਮਿਊਨਟੀ ਵਿੱਚ ਹਰ ਪੱਖ ਤੋਂ ਕ੍ਰਿਆਸ਼ੀਲ ਰਹੇ ਹਰਪ੍ਰੀਤ ਸਿੰਘ ਹੰਸਰਾ ਨੇ ਸਿਟੀ ਕੌਂਸਲਰ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਲਈ ਦਫਤਰ ਖੋਲ ਕੇ ਬਕਾਇਦਾ ਬਿਗਲ ਵਜਾ ਦਿੱਤਾ ਹੈ। ਹਰਪ੍ਰੀਤ ਸਿੰਘ ਹੰਸਰਾ ਦੀ ਪਹਿਲੀ ਚੋਣ ਰੈਲੀ ਇਸ ਐਤਵਾਰ 16 ਸਤੰਬਰ ਨੂੰ 2-4 ਵਜ੍ਹੇ ਤੱਕ ਚੋਣ ਦਫਤਰ ਵਿੱਚ ਹੋ ਰਹੀ ਹੈ।
ਕਿਸੇ ਵੀ ਚੋਣ ਪ੍ਰਚਾਰ ਨੂੰ ਚਰਮ ਸੀਮਾ ਤੇ ਪਹੁੰਚਾਉਣ ਲਈ “ਪ੍ਰਚਾਰ ਨੀਤੀ”, “ਮੁੱਦਿਆਂ ਦੀ ਪਕੜ” ਅਤੇ “ਆਮ ਲੋਕਾਂ ਵਿੱਚ ਸ਼ਮੂਲੀਅਤ” ਜਰੂਰੀ ਮੰਨਿਆ ਜਾਂਦਾ ਹੈ। ਹੰਸਰਾ ਦੀ ਪਿਛਲੇ ਡੇਢ ਦਹਾਕੇ ਦੀ ਰਾਜਨੀਤਕ ਪਿੜ, ਕਮਿਊਨਟੀ ਕਾਰਜ, ਮੀਡੀਆ ਖੇਤਰ ਵਿੱਚ ਕ੍ਰਿਆਸ਼ੀਲਤਾ ਉਸਨੂੰ ਉਪਰੋਤਕ ਖੇਤਰਾਂ ਵਿੱਚ ਨਿਪੁੰਨ ਬਣਾਉਂਦੀ ਹੈ। ਹਰਪ੍ਰੀਤ ਸਿੰਘ ਹੰਸਰਾ ਦੇ ਚੋਣ ਦਫਤਰ ਤੋਂ ਜਸਦੀਪ ਸਿੰਘ ਹੰਸਰਾ ਨੇ ਮੀਡੀਆ ਰੀਲੀਜ਼ ਰਾਹੀਂ ਸਮੁੱਚੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਇਸ ਐਤਵਾਰ ਨੂੰ ਚੋਣ ਰੈਲੀ ਵਿੱਚ ਸ਼ਮੂਲੀਅਤ ਕਰਕੇ ਬਰੈਂਪਟਨ ਸ਼ਹਿਰ ਦਾ ਭਵਿੱਖ ਉੱਜਲਾ ਬਣਾਉਣ ਲਈ ਹਰਪ੍ਰੀਤ ਨੂੰ ਸਿਟੀ ਕੌਂਸਲ ਵਿੱਚ ਭੇਜਣ ਦੀ ਮੁਹਿੰਮ ਦਾ ਹਿੱਸਾ ਬਣੋ।