ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕੈਬਨਿਟ ਮੰਤਰੀ ਰਜੀਆ ਸੁਲਾਤਾਨ ਨਾਲ ਸਿਵਲ ਸਕੱਤੇਰਤ ਚੰਡੀਗੜ੍ਹ ਵਿਖੇ ਹੋਈ ਪੈਨਲ ਮੀਟਿੰਗ ਵਿੱਚ ਮੰਗਾਂ ਸਬੰਧੀ ਮੰਤਰੀ ਵਲੋਂ ਵਿਭਾਗ ਦੀ ਸਕੱਤਰ ਦੇ ਮੁਲਾਜਮ ਵਿਰੋਧੀ ਰਵੱਈਏ ਕਾਰਨ ਬੇਸਿੱਟਾ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆ ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕਨਵੀਨਰਾਂ ਮੱਖਣ ਸਿੰਘ ਵਹਿਦਪੁਰੀ, ਸੱਤਪਾਲ ਭੈਣੀ, ਵਰਿੰਦਰ ਸਿੰਘ ਮੋਮੀ, ਸੁਖਦੇਵ ਸਿੰਘ ਸੈਣੀ, ਗੁਰਪ੍ਰੀਤ ਸਿੰਘ ਬਾਲੇਵਾਲ ਨੇ ਦੱਸਿਆ ਕਿ ਵਿਭਾਗ ਦੀਆਂ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਪੰਚਾਇਤਾਂ ਨੂੰ ਵੱਧ ਅਹਿਮਤ ਦੇਣ ਦੇ ਬਹਾਨੇ ਹੇਠ ਸਕੀਮਾਂ ਦਾ ਪੰਚਾਇਤੀਕਰਨ ਅਤੇ ਨਿੱਜੀਕਰਨ ਸਬੰਧੀ ਵਿਭਾਗ ਦੀ ਸਕੱਤਰ ਵਲੋਂ ਕੈਬਨਿਟ ਮੰਤਰੀ ਨੂੰ ਗੁੰਮਰਾਹ ਕਰਕੇ ਪੰਚਾਇਤੀਕਰਨ (ਨਿੱਜੀਕਰਨ) ਜਾਰੀ ਰੱਖਣ ਦਾ ਮੰਦਭਾਗਾ ਫੈਸਲਾ ਕੀਤਾ ਹੈ। ਮੁਲਾਜਮਾਂ ਦੇ ਵਿਰੋਧ ਦੇ ਬਾਵਜੂਦ ਅਤੇ ਆਗੂਆਂ ਵਲੋਂ ਪੰਚਾਇਤਾਂ ਅਧੀਨ ਦਿੱਤੀਆਂ ਸਕੀਮਾਂ ਬੰਦ ਹੋਣ ਅਤੇ ਲੋਕਾਂ ਨੂੰ ਪਾਣੀ ਦੀ ਬੁਨਿਆਦੀ ਸਹੂਲਤ ਖਤਮ ਕਰਨ ਲਈ ਦਿੱਤੇ ਤੱਥਾਂ ਨੂੰ ਅਣਗੌਲਿਆ ਕਰਦਿਆ ਕਿਹਾ ਕਿ ਇਹ ਸੰਸਾਰ ਬੈਂਕ ਦੀ ਨੀਤੀ ਹੈ। ਵਿਭਾਗ ਵਿੱਚ ਇਨਲਿਸਮੈਂਟ, ਕੰਪਨੀਆ, ਸੁਸਾਇਟੀਆਂ ਅਤੇ ਵੱਖ-ਵੱਖ ਠੇਕੇਦਾਰਾਂ ਰਾਹੀ ਲੰਮੇ ਸਮੇਂ ਤੋਂ ਕੰਮ ਕਰਦੇ ਕਾਮਿਆਂ ਨੂੰ ਵਿਭਾਗ ਵਿੱਚ ਸ਼ਾਮਲ ਕਰਨ ਦਾ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਅਤੇ ਰੈਗੂਲਰ ਕਾਮਿਆ ਦੀਆਂ ਜੇ.ਈ. ਟੈਸਟ ਪਾਸ ਪ੍ਰਮੋਸ਼ਨ ਕਰਨਾ, ਕੰਨਵੈਨਸ ਲੋਨ ਤੇ ਮੁਕਰਨ, ਚੌਥੇ ਦਰਜੇ ਦੇ ਮੁਲਾਜਮਾਂ ਨੂੰ ਪ੍ਰਮੋਸ਼ਨਾਂ ਦੇਣਾ, ਸਰਵਿਸ ਰੂਲ ਬਣਾਉਣ, ਗਜਟ ਨੋਟੀਫਿਕੇਸ਼ਨ ਜਾਰੀ ਨਾ ਕਰਨਾ ਆਦਿ ਮੰਗਾਂ ਨਾ ਪੱਖੀ ਰਵੱਈਆਂ ਰਿਹਾ। ਜਿਸਦੇ ਰੋਸ ਵਜੋਂ ਤਾਲਮੇਲ ਸੰਘਰਸ਼ ਕਮੇਟੀ ਵਲੋਂ ਮੀਟਿੰਗ ਵਿੱਚ ਮੰਗਾਂ ਸਬੰਧੀ ਹੱਲ ਨਾ ਹੋਣ ’ਤੇ ਵਾਕ ਆਊਟ ਕੀਤਾ ਗਿਆ ਅਤੇ 24 ਸਤੰਬਰ ਤੋਂ 28 ਸਤੰਬਰ ਤੱਕ ਸਬ ਡਵੀਜਨ ਤੇ ਡਵੀਜਨ ਪੱਧਰੀ ਕੈਬਨਿਟ ਮੰਤਰੀ ਅਤੇ ਜਲ ਸਪਲਾਈ ਵਿਭਾਗ ਦੇ ਸੈਕਟਰੀ ਦੇ ਅਰਥੀ ਫੂਕ ਮੁਜਾਹਰੇ ਕਰਨ ਦਾ ਐਲਾਨ ਕੀਤਾ ਗਿਆ ਤੇ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਕੋ ਕਨਵੀਨਰ ਮਨਜੀਤ ਸਿੰਘ ਸੈਣੀ, ਹਰਜੀਤ ਸਿੰਘ ਬਾਲੀਆ, ਮਨਜੀਤ ਸਿੰਘ ਸੰਗਤਪੁਰ, ਕੁਲਦੀਪ ਸਿੰਘ ਬੁੱਢੇਵਾਲ, ਦਰਸ਼ਨ ਸਿੰਘ ਬੇਲੂਮਾਜਰਾ, ਹਰਪ੍ਰੀਤ ਸਿੰਘ ਗਰੇਵਾਲ, ਸੁਰਿੰਦਰ ਸਿੰਘ ਗੁਰਦਾਸਪੁਰ, ਸੋਰਵ ਕਿੰਗਰ, ਮਹਿਮਾ ਸਿੰਘ ਧਨੌਲਾ, ਬਲਰਾਜ ਮੋੜ, ਮਲਾਗਰ ਸਿੰਘ ਖਮਾਣੋ, ਪ੍ਰਤਾਪ ਸਿੰਘ ਆਦਿ ਹਾਜਰ ਸਨ।
ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ ਕੈਬਨਿਟ ਮੰਤਰੀ ਨਾਲ ਮੀਟਿੰਗ ਰਹੀ ਬੇਸਿੱਟਾ
This entry was posted in ਪੰਜਾਬ.