ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਵਿੱਚ 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਸਬੰਧੀ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਕਮ-ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਦੀ ਅਗਵਾਈ ’ਚ ਚੋਣ ਅਮਲੇ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਚੋਣਾਂ ਸਬੰਧੀ ਦੂਸਰੀ ਸਿਖਲਾਈ ਦਿੱਤੀ ਗਈ। ਇਸ ਮੌਕੇ ਮਾਸਟਰ ਟ੍ਰੇਨਰ ਪਿ੍ਰੰਸੀਪਲ ਮਨਜੀਤ ਸਿੰਘ ਬਾਜਵਾ ਕਲਾਂ ਅਤੇ ਮਾਸਟਰ ਗੁਰਪਾਲ ਸਿੰਘ ਨੇ ਚੋਣਾਂ ਸਬੰਧੀ ਚੋਣ ਅਮਲੇ ਨੂੰ ਸਿਖਲਾਈ ਦਿੰਦਿਆ ਦੱਸਿਆ ਕਿ ਚੋਣਾਂ ਦੋਰਾਨ ਇੱਕ ਪੋਲਿੰਗ ਪਾਰਟੀ ਵਿੱਚ 5 ਮੈਂਬਰ ਹੋਣਗੇ ਅਤੇ ਇਸ ਵਾਰ ਚੋਣਾਂ ਬੈਲਟ ਪੇਪਰ ਨਾਲ ਕਰਵਾਈਆ ਜਾਣਗੀਆਂ। ਉਨਾਂ ਦੱਸਿਆ ਕਿ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਲਈ ਵੱਖ-ਵੱਖ ਰੰਗਾਂ ਦੇ ਬੈਲਟ ਪੇਪਰ ਹੋਣਗੇ। ਇਸ ਮੌਕੇ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਸ਼ਾਹਕੋਟ ਨੇ ਦੱਸਿਆ ਕਿ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਸਬੰਧੀ ਬਲਾਕ ਸ਼ਾਹਕੋਟ ਵਿੱਚ ਬਲਾਕ ਸੰਮਤੀ ਲਈ 33 ਅਤੇ ਜਿਲ੍ਹਾਂ ਪ੍ਰੀਸ਼ਦ ਲਈ 2 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਉਨਾਂ ਦੱਸਿਆ ਕਿ ਬਲਾਕ ਸੰਮਤੀ ਲਈ 15 ਅਤੇ ਜਿਲ੍ਹਾਂ ਪ੍ਰੀਸ਼ਦ ਲਈ 2 ਜ਼ੋਨ ਹਨ ਤੇ ਬਲਾਕ ਸ਼ਾਹਕੋਟ ਵਿੱਚ 92 ਪਿੰਡ ਹੋਣ ਕਾਰਨ ਚੋਣਾਂ ਲਈ 104 ਪੋਲਿੰਗ ਬੂਥ ਬਣਾਏ ਗਏ ਹਨ। ਉਨਾਂ ਦੱਸਿਆ 19 ਸਤੰਬਰ ਨੂੰ ਚੋਣ ਵਾਲੀਆਂ ਚੋਣਾਂ ਸਬੰਧੀ ਸ਼ਾਹਕੋਟ ਬਲਾਕ ’ਚ 60,227 ਵੋਟਰ 33 ਬਲਾਕ ਸੰਮਤੀ ਅਤੇ 2 ਜਿਲ੍ਹਾਂ ਪ੍ਰੀਸ਼ਦ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਉਨਾਂ ਦੱਸਿਆ ਕਿ ਅੱਜ ਦੂਸਰੀ ਸਿਖਲਾਈ ਦੋਰਾਨ ਚੋਣ ਅਮਲੇ ਨੂੰ ਚੋਣਾਂ ਨੂੰ ਨਿਰਪੱਖ ਢੰਗ ਨਾਲ ਕਰਵਾਉਣ ਹਦਾਇਤ ਕੀਤੀ ਗਈ ਹੈ ਤਾਂ ਜੋ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪੜ੍ਹੇ ਚਾੜ੍ਹਿਆ ਜਾ ਸਕੇ। ਚੋਣ ਅਮਲੇ ਨੂੰ ਸਿਖਲਾਈ ਦੇਣ ਸਮੇਂ ਦੇਖਿਆ ਗਿਆ ਕਿ ਪ੍ਰਸਾਸ਼ਨ ਵੱਲੋਂ ਮੁਲਾਜ਼ਮਾਂ ਨੂੰ ਕਿਸੇ ਵੀ ਤਰਾਂ ਦੀ ਦਿੱਕਤ ਪੇਸ਼ ਨਾ ਆਵੇ, ਇਸ ਲਈ ਉਨਾਂ ਲਈ ਪਾਣੀ, ਚਾਹ ਅਤੇ ਬੈਠਣ ਲਈ ਕੁਰਸੀਆਂ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਭਾਟੀਆ ਨਾਇਬ ਤਹਿਸੀਲਦਾਰ ਸ਼ਾਹਕੋਟ, ਭੁਪਿੰਦਰ ਸਿੰਘ ਬੀ.ਡੀ.ਪੀ.ਓ. ਸ਼ਾਹਕੋਟ, ਪਰਮਿੰਦਰ ਸਿੰਘ ਚੋਣ ਕਲਰਕ, ਮੁਖਤਿਆਰ ਸਿੰਘ ਕਲਰਕ, ਰੋਹਿਤ ਗੁਪਤਾ ਰੀਡਰ ਟੂ-ਤਹਿਸੀਲਦਾਰ, ਦਲਜੀਤ ਸਿੰਘ ਤੇਜ਼ੀ ਰੀਡਰ ਟੂ-ਐੱਸ.ਡੀ.ਐੱਮ, ਅਮਨ ਮਹਾਜਨ, ਕੁਲਦੀਪ ਸਿੰਘ ਮਿਗਲਾਨੀ, ਲੈਕਚਰਾਰ ਹਰਪ੍ਰੀਤ ਸਿੰਘ, ਲੈਕਚਰਾਰ ਕੁਲਵਿੰਦਰ ਕੁਮਾਰ, ਰਾਮ ਪ੍ਰਕਾਸ਼ ਪੰਚਾਇਤ ਅਫ਼ਸਰ, ਮੇਜਰ ਸਿੰਘ, ਵਰੁਣ ਵਿੱਗ, ਜਸਵੀਰ ਸਿੰਘ ਪੰਨੂੰ, ਪਿ੍ਰਤਪਾਲ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਦਵਿੰਦਰ ਸਿੰਘ, ਵਿਜੇ ਕੁਮਾਰ, ਸੁਖਵਿੰਦਰ ਕੌਰ, ਹਰਵਿੰਦਰ ਸਿੰਘ, ਚੜ੍ਹਤ ਸਿੰਘ, ਬਲਦੇਵ ਸਿੰਘ, ਰਾਜ ਰਾਣੀ, ਜੈਲ, ਸਤਬੀਰ ਸਿੰਘ, ਨੀਰਜ ਕੁਮਾਰ (ਸਾਰੇ) ਪੰਚਾਇਤ ਸਕੱਤਰ, ਸੰਦੀਪ ਕੁਮਾਰ ਕੰਪਿਊਟਰ ਓਪਰੇਟਰ, ਮਾ. ਵਿਜੇ ਕੁਮਾਰ ਵਿੱਗ, ਮਾ. ਕੁਲਦੀਪ ਕੁਮਾਰ ਸਚਦੇਵਾ, ਮਾ. ਅਮਨਦੀਪ ਸਿੰਘ, ਮਾ. ਕੁਲਜੀਤ ਸਿੰਘ, ਲੈਕਚਰਾਰ ਕਿ੍ਰਸ਼ਨ ਲਾਲ ਖੁਰਾਣਾ ਆਦਿ ਹਾਜ਼ਰ ਸਨ।
ਐੱਸ.ਡੀ.ਐੱਮ. ਨਵਨੀਤ ਕੌਰ ਬੱਲ ਨੇ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਸਬੰਧੀ ਚੋਣ ਅਮਲੇ ਨੂੰ ਕੀਤੀ ਹਦਾਇਤ
This entry was posted in ਪੰਜਾਬ.