ਪਟਿਆਲਾ – ਸਮਾਜ ਵਿੱਚ ਭਰੁਣ ਹੱਤਿਆ ਦੀ ਬੁਰਾਈ ਬਾਰੇ ਜਾਗਰੁਕਤਾ ਲਈ ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਇਕਬਾਲ-ਇਨ ਵਿੱਚ ਗੀਤ ‘ਧੀ ਦਾ ਦੁੱਖ’ ਰਿਲੀਜ਼ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਡਾ। ਰਵਿੰਦਰ ਕੌਰ ਰਵੀ ਵਲੋਂ ਗਾਏ ਇਸ ਗੀਤ ਨੂੰ ਉੇਘੇ ਸਾਹਿਕਾਰ ਡਾ। ਜਗਮੇਲ ਭਾਠੂਆਂ ਨੇ ਕਲਮ ਬੱਧ ਕੀਤਾ ਹੈ, ਪ੍ਰਸਿੱਧ ਸੰਗੀਤਕਾਰ ਆਸੀ ਬਲਵਿੰਦਰ ਨੇ ਸੁਰ-ਬੱਧ ਕੀਤਾ ਹੈ ਅਤੇ ਮੰਨੋਰੰਜਨ ਜਗਤ ਦੀ ਨਾਮਵਰ ਕੰਪਨੀ ਸ਼ੀਮਾਰੂ ਇੰਟਰਟੇਨਮੈਂਟ ਵਲੋਂ ਜਾਰੀ ਕੀਤਾ ਗਿਆ ਹੈ। ਇਸ ਮੌਕੇ ਇਸ ਪ੍ਰੋਗਰਾਮ ਦੇ ਆਯੋਜਕ ‘ਗਲਰਜ਼ ਚਾਇਲਡ ਡਿਵੈਲਪਮੈਂਟ ਵੈਲਫੇਅਰ ਸੋਸਾਇਟੀ, ਪੰਜਾਬ ਦੇ ਮੁੱਖ ਸੰਚਾਲਕ ਵਰਿੰਦਰ ਗਿੱਲ ਨੇ ਬੋਲਦਿਆਂ ਕਿਹਾ, ਕਿ ਇਸ ਗੀਤ ਵਿੱਚ ਭਰੂਣ ਹੱਤਿਆ ਬਾਰੇ ਸਮਾਜ ਲਈ ਇੱਕ ਬੜਾ ਹੀ ਸਾਰਥਿਕ ਸੰਦੇਸ਼ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਇਸ ਗੀਤ ਦੇ ਵੀਡਿਓ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿਕੀ, ਕਲਾਕਾਰ ਮਾਤਾ ਗੁਰਦੇਵ ਭਾਠੂਆਂ, ਗਾਇਕਾ ਰਵਿੰਦਰ ਕੌਰ ਰਵੀ, ਫਿਲਮ ਕਾਰ ਇਕਬਾਲ ਗੱਜਣ, ਸੀਨੀਅਰ ਬਾਲੀਵੁਡ ਕਲਾਕਾਰ ਰਜਿੰਦਰਾ ਜਸਪਾਲ, ਐਕਟਰੈਸ ਪਿੰਕੀ ਸਾਗੂ, ਐਕਟਰ ਕੁਮਾਰ ਗੋਰਵ, ਬਾਲ ਕਲਾਕਾਰ ਸਿਮਰ ਨਿੱਝਰ, ਬਲਵਿੰਦਰ ਸਾਧਨਵਾਸ, ਕਲਾਕਾਰ ਰਵਨੀਤ ਨਿੱਝਰ ਡਾ। ਜਗਮੇਲ ਭਾਠੂਆਂ ਸਮੇਤ ਬਹੁਤ ਸਾਰੇ ਫਿਲਮੀ ਕਲਾਕਾਰ ਅਤੇ ਸਮਾਜ ਸੇਵੀ ਹਾਜ਼ਰ ਸਨ।