ਕੱਥੂਨੰਗਲ/ ਚਵਿੰਡਾ ਦੇਵੀ – ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਤਾ ਧਿਰ ਕਾਂਗਰਸ ਵਲੋਂ ਅਕਾਲੀ ਵਰਕਰਾਂ, ਗੁਰਸਿੱਖਾਂ ਦੇ ਕੇਸਾਂ ਦੀ ਬੇਅਦਬੀ ਅਤੇ ਦਲਿਤ ਭਾਈਚਾਰੇ ‘ਤੇ ਕੀਤੀਆਂ ਜਾ ਰਹੀਆਂ ਵਧੀਕੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਇਨਸਾਫ ਲਈ ਹਰ ਫਰੰਟ ‘ਤੇ ਲੜਾਈ ਲੜੀ ਜਾਵੇਗੀ ।
ਸ: ਮਜੀਠੀਆ ਅੱਜ ਜਿਲਾ ਪ੍ਰੀਸ਼ਦ ਜੋਨ ਕਥੂਨੰਗਲ ਤੋਂ ਬੀਬੀ ਗੁਰਮੀਤ ਕੌਰ, ਭੰਗਾਲੀ ਕਲਾਂ ਤੋਂ ਸਕੱਤਰ ਸਿੰਘ ਪਿੰਟੂ ਅਤੇ 16 ਬਲਾਕ ਸੰਮਤੀਆਂ ਲਈ ਅਕਾਲੀ ਉਮੀਦਵਾਰਾਂ ਦੇ ਹੱਕ ‘ਚ ਕਥੂਨੰਗਲ ਵਿਖੇ ਕੀਤੀ ਗਈ ਵਿਸ਼ਾਲ ਚੋਣ ਰੈਲੀ ਨੁੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਲੋਕਾਂ ਨੇ ਉਤਸ਼ਾਹ ਜੋਸ਼ ‘ਚ ਸਾਰਾ ਸਮਾਂ ਜੈਕਾਰਿਆਂ ਨਾਲ ਪੰਡਾਲ ਗੁੰਜਾਈ ਰਖਿਆ। ਲੋਕਾਂ ਦਾ ਭਾਰੀ ਉਤਸ਼ਾਹ ਦੇਖ ਗਦ ਗਦ ਹੋਏ ਮਜੀਠੀਆ ਨੇ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧ ਦਿਆਂ ਕਿਹਾ ਕਿ ਕਾਂਗਰਸ ਛੋਟੀ ਅਤੇ ਘਟੀਆ ਰਾਜਨੀਤੀ ‘ਤੇ ਉਤਰ ਆਈ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਸ਼ਾਂਤੀ ਪੂਰਨ ਮਾਹੌਲ ‘ਚ ਸਹਿਮ ਪੈਦਾ ਕਰਨ ਲਈ ਕਾਂਗਰਸ ਨੁੰ ਢੁਕਵਾਂ ਜਵਾਬ ਦੇਣ ਦਾ ਮੌਕਾ ਹੈ। ਉਹਨਾਂ ਕਿਹਾ ਕਿ ਜਿਵੇ ਫਰੀਦਕੋਟ ਰੈਲੀ ਦੌਰਾਨ ਕਾਂਗਰਸ ਨੇ ਸਿਮਰਨਜੀਤ ਸਿੰਘ ਮਾਨ, ਦਾਦੂਵਾਲ ਅਤੇ ਯੁਨਾਇਟਿਡ ਅਕਾਲੀ ਦਲ ਨਾਲ ਮਿਲ ਕੇ ਰੈਲੀ ‘ਚ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਉਸ ਨਾਲ ਇਹਨਾਂ ਦੇ ਪੰਥਕ ਚਹਿਰੇ ਬੇਨਕਾਬ ਹੋਏ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇਸ਼ ਵਿਰੋਧੀ 2020 ਵਾਲਿਆਂ ਅਤੇ ਉਕਤ ਅਖੌਤੀ ਪੰਥਕ ਲੋਕਾਂ ਨਾਲ ਮਿਲ ਕੇ ਸ੍ਰੋਮਣੀ ਕਮੇਟੀ ‘ਤੇ ਕਾਬਜ ਹੋਣਾ ਚਾਹੁੰਦੀ ਹੈ ਪਰ ਇਨਾਂ ਦੀ ਗਾਂਧੀਵਾਦੀ ਨੀਤੀ ਤੇ ਸਾਜਿਸ਼ ਨੁੰ ਸਫਲਤਾ ਨਹੀਂ ਮਿਲੇਗੀ। ਉਹਨਾਂ ਕਿਹਾ ਕਿ ਕਾਂਗਰਸ ਦੇ ਰਾਜ ‘ਚ ਹੁਣ ਤਕ ਦੇ ਥੋੜੇ ਸਮੇਂ ‘ਚ 73 ਬੇਅਦਬੀਆਂ ਹੋਚੁਕੀਆਂ ਹਨ, ਜਿਸ ਕਾਂਗਰਸ ਨੇ ’84 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਹਜਾਰਾਂ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਸਿਖ ਨਲਸਕੁਸ਼ੀ ਲਈ ਦੋਸ਼ੀ ਹੋਏ ਉਹਨਾਂ ਨਾਲ ਸਾਂਝ ਪਿਆਲੀ ਪਾ ਬਰਗਾੜੀ ‘ਚ ਬੈਠ ਲੋਕ ਕੀ ਸਿਧ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਲੋਕ ਪੰਥ ਦੇ ਨਾਂ ‘ਤੇ ਸੰਗਤ ਅਤੇ ਵਿਦੇਸ਼ਾਂ ਤੋਂ ਹਾਸਲ ਪੈਸਿਆਂ ਨਾਲ ਜੇਬਾਂ ਭਰ ਰਹੇ ਹਨ। ਉਹਨਾਂ ਪ੍ਰਮਜੀਤ ਸਿੰਘ ਸਰਨਾ ਨੁੰ ਸਵਾਲ ਕੀਤਾ ਕਿ ਉਹ ਪੰਜਾਬ ਆਕੇ ਪੰਥਕ ਅਤੇ ਦਿਲੀ ‘ਚ ਕਿਸ ਨੀਤੀ ਤਹਿਤ ਸਿਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਅਤੇ ਸਜਨ ਕੁਮਾਰ ਨਾਲ ਰੋਟੀ ਦੀ ਸਾਂਝ ਰਖ ਰਿਹਾ ਹੈ। ਉਹਨਾਂ ਸੁਖੀ ਰੰਧਾਵਾ, ਤ੍ਰਿਪਤ ਬਾਜਵਾ , ਨਵਜੋਤ ਸਿਧੂ ਆਦਿ ਵਲੋਂ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਸ਼ੁਰੂ ਕੀਤੀ ਗਈ ਭਰਾ ਮਾਰੂ ਜੰਗ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਜੋ ਰਾਧੇ ਮਾਂ, ਆਸਾ ਰਾਮ ਅਤੇ ਰਾਮ ਰਹੀਮ ਦਾ ਚੇਲਾ ਹੈ ਅਤੇ ਇਕ ਪਤਿਤ ਹੈ ਕੀ ਉਹ ਹੁਣ ਕਾਂਗਰਸ ਨੁੰ ਪੰਥਕ ਵਿਚਾਰਾਂ ਦਸਿਆ ਕਰੂਗਾ? ਉਹਨਾਂ ਕਿਹਾ ਕਿ ਕਾਂਗਰਸ ਇਕ ਵਾਅਦਾ ਦਸੇ ਜੋ ਉਹਨਾਂ ਪੂਰਾ ਕੀਤਾ ਹੋਵੇ। ਉਹਨਾਂ ਕਾਂਗਰਸ ਦੇ ਝੂਠੇ ਵਾਅਦਿਆਂ ਦੀ ਪੋਲ ਖੋਲ ਦਿਆਂ ਕਿਹਾ ਕਿ ਕਾਂਗਰਸ ਵਲੋਂ ਭਰਵਾਏ ਗਏ ਕਿਸਾਨ ਕਰਜਾ ਮੁਆਫੀ ਫਾਰਮ, ਸਮਾਰਟ ਫੋਨ, ਬੇਰੁਜਗਾਰੀ ਅਤੇ ਨੌਕਰੀਆਂ ਦੇਣ ਆਦਿ ਫਾਰਮਾਂ ‘ਚ ਅਜ ਕਲ ਪਕੌੜੇ ਪਰੋਸੇ ਜਾ ਰਹੇ ਹਨ। ਉਹਨਾਂ ਕਿਸੇ ਦਾ ਕਰਜ ਮੁਆਫ ਹੋਇਆ ਕਿ ਨਹੀਂ ਦਾ ਸਵਾਲ ਉਠਾਇਆ ਤਾਂ ਪੰਡਾਲ ‘ਚ ਮੌਜੂਦ ਸਭ ਨੇ ਹੱਥ ਖੜੇ ਕਰਦਿਆਂ ਨਾਹ ‘ਚ ਜਵਾਬ ਦਿਤਾ। ਉਹਨਾਂ ਕਿਹਾ ਕਿ ਪੰਜਾਬ ‘ਚ ਬਿਜਲੀ ਦਿਨੀ ਦਿਨ ਮਹਿੰਗੀ ਕੀਤੀ ਜਾ ਰਹੀ ਹੈ। ਉਨਾਂ ਦਸਿਆ ਕਿ ਪੈਟਰੋਲ ਅਤੇ ਡੀਜਲ ‘ਤੇ ਪੰਜਾਬ ਸਭ ਤੋਂ ਵਧ ਟੈਕਸ 29 ਰੁਪੈ ਵਸੂਲ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਇਕ ਫਾਰ ਫਿਰ ਝੂਠ ਬੋਲ ਕੇ ਪੰਚਾਇਤੀ ਸੰਸਥਾਵਾਂ ‘ਤੇ ਕਾਬਜਾ ਹੋਣ ਦੀ ਤਾਕ ‘ਚ ਹੈ ਜਿਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਾਂਗਰਸ ਹਰ ਫਰੰਟ ‘ਤੇ ਫੇਲ ਹੋਈ ਹੈ, ਸਰਕਾਰੀ ਧਿਰ ਹੋਣ ਕਾਰਨ ਧਾਂਦਲੀ ਮਚਾਉਦਿਆਂ ਕਈਆਂ ਵਿਰੋਧੀਆਂ ਦੇ ਕਾਗਜ ਤਾਂ ਧਕੇ ਨਾਲ ਰੱਦ ਕਰਵਾ ਗਏ ਪਰ ਲੋਕਾਂ ਵਲੋਂ ਹੁੰਗਾਰਾ ਨਾ ਮਿਲਣ ਦੀ ਨਮੋਸ਼ੀ ਕਾਰਨ ਉਹ ਇਕ ਵੀ ਰੈਲੀ ਕਰਨ ਦੀ ਹਿੰਮਤ ਨਹੀਂ ਜੁਟਾ ਪਾਏ। ਉਹਨਾਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ‘ਚ ਅਕਾਲੀ ਉਮੀਦਵਾਰਾਂ ਨੁੰ ਭਾਰੀ ਜਿੱਤ ਦਵਾ ਕੇ ਕਾਗਰਸ ਵਲੋਂ ਕੀਤੇ ਗਏ ਝੂਠੇ ਵਾਅਦਿਆਂ ਲਈ ਉਸ ਨੂੰ 19 ਤਰੀਕ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਕਿਹਾ। ਇਸ ਮੌਕੇ ਰਾਜਮਹਿੰਦਰ ਸਿੰਘ ਮਜੀਠਾ, ਰਣਜੀਤ ਸਿੰਘ ਵਰਿਆਮ ਨੰਗਲ, ਤਲਬੀਰ ਸਿੰਘ ਗਿਲ, ਜੈਲ ਸਿੰਘ ਗੋਪਾਲਪੁਰਾ, ਭਗਵੰਤ ਸਿੰਘ ਸਿਆਲਕਾ, ਜੋਧ ਸਿੰਘ ਸਮਰਾ,ਕੁਲਵਿੰਦਰ ਸਿੰਘ ਧਾਰੀਵਾਲ, ਰੇਸ਼ਮ ਸਿੰਘ ਭੁਲਰ, ਅਮਨਦੀਪ ਕੁਮਾਰ ਦੀਪੂ ਜੈਤੀਪੁਰ, ਬਾਬਾ ਰਾਮ ਸਿੰਘ ਅਬਦਾਲ, ਗੁਰਵੇਲ ਸਿੰਘ ਅਲਕੜੇ, ਸਰਪੰਚ ਮਲੂਕ ਸਿੰਘ ਫਤੂਭੀਲਾ, ਬਲਵਿੰਦਰ ਸਿੰਘ ਕੈਰੋਨੰਗਲ , ਮੈਨੇਜਰ ਸਰੂਪ ਸਿੰਘ ਢਡੇ, ਮੈਨੇਜਰ ਜਸਪਾਲ ਸਿੰਘ ਢਡੇ, ਲਖਬੀਰ ਸਿੰਘ ਤਤਲਾ, ਇਸਪੈਕਟਰ ਮਹਿੰਦਰ ਸਿੰਘ ਰੰਧਾਵਾ, ਸੁਚਾ ਸਿੰਘ ਕਥੂਨੰਗਲ, ਸਰਪੰਚ ਅਮਰੀਕ ਸਿੰਘ ਢਡੇ, ਸਰਪੰਚ ਲਖਬੀਰ ਸਿੰਘ ਸਹਿਣੇਵਾਲੀ, ਅਮਨਦੀਪ ਸਪਾਰੀਵਿੰਡ, ਮਲਕੀਤ ਸਿੰਘ ਸਾਮਨਗਰ, ਵਿਸ਼ਾਲਦੀਪ ਬਾਜਵਾ ਸਮੇਤ ਸੈਕੜੇ ਪੰਚ ਸਰਪੰਚ ਵੀ ਮੌਜੂਦ ਸਨ।
ਇਸ ਖਬਰ ਨਾਲ ਸਬੰਧਿਤ ਤਸਵੀਰ ਹੈ।