ਸ਼ਾਹਕੋਟ/ਮਲਸੀਆਂ,(ਏ.ਐੱਸ. ਸਚਦੇਵਾ) – ਪੰਜਾਬ ਵਿੱਚ 19 ਸਤੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜਿਲਾਂ ਪ੍ਰੀਸ਼ਦ ਚੋਣਾਂ ਸਬੰਧੀ ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਲਈ 15 ਜ਼ੋਨਾਂ ਤੋਂ 33 ਅਤੇ ਜਿਲ੍ਹਾਂ ਪ੍ਰੀਸ਼ਦ ਦੇ 2 ਜੋਨਾਂ ਤੋਂ 4 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚੋਣਾਂ ਸਬੰਧੀ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ.ਡੀ.ਐੱਮ. ਕਮ-ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਦੀ ਅਗਵਾਈ ’ਚ ਪ੍ਰਸਾਸ਼ਨ ਵੱਲੋਂ ਸਾਰੇ ਪੁਖਤਾ ਪ੍ਰਬੰਧ ਮੁਕੰਮਲ ਕਰਨ ਉਪਰੰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਤੋਂ ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਬੱਸਾਂ ਰਾਹੀ ਪੋਲਿੰਗ ਬੂਥਾਂ ਵੱਲ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀਮਤੀ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪੜ੍ਹੇ ਚਾੜ੍ਹਨ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨਾਂ ਦੱਸਿਆ ਕਿ ਬਲਾਕ ਸ਼ਾਹਕੋਟ ਅਧੀਨ ਪੈਂਦੇ 92 ਪਿੰਡਾਂ ਲਈ 104 ਪੋਲਿੰਗ ਬੂਥ ਬਣਾਏ ਗਏ ਹਨ ਅਤੇ 19 ਸਤੰਬਰ ਨੂੰ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਦੌਰਾਨ 60,227 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ੳੇੁਨਾਂ ਦੱਸਿਆ ਕਿ ਇਨਾਂ ਵੋਟਰਾਂ ਵਿੱਚ 31,148 ਮਦਰ ਅਤੇ 29,079 ਇਸਤਰੀ ਵੋਟਰ ਹਨ। ਉਨਾਂ ਦੱਸਿਆ ਕਿ ਇਸ ਵਾਰ ਵੋਟਾਂ ਬੈਲਟ ਪੇਪਰ ਨਾਲ ਪੈਣਗੀਆਂ ਅਤੇ ਜਿਲਾਂ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਵੱਖ-ਵੱਖ ਰੰਗਾਂ ਦੇ ਬੈਲਟ ਪੇਪਰ ਹੋਣਗੇ। ਉਨਾਂ ਦੱਸਿਆ ਕਿ ਚੋਣਾਂ ਸਬੰਧੀ ਚੋਣ ਅਮਲੇ ਨੂੰ ਦੋ ਵਾਰ ਸਿਖਲਾਈ ਦੇ ਦਿੱਤੀ ਗਈ ਹੈ ਅਤੇ 18 ਸਤੰਬਰ ਨੂੰ ਸਵੇਰੇ 9 ਵਜੇ ਪੋਲਿੰਗ ਪਾਰਟੀਆਂ ਨੂੰ ਤੀਸਰੀ ਵਾਰ ਸਿਖਲਾਈ ਦੇਣ ਉਪਰੰਤ ਬਾਅਦ ਦੁਪਹਿਰ ਪੋਲਿੰਗ ਬੂਥਾਂ ਵੱਲ ਬੱਸਾਂ ਰਾਹੀ ਰਵਾਨਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ 19 ਸਤੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ 22 ਸਤੰਬਰ ਨੂੰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਉਨਾਂ ਦੱਸਿਆ ਕਿ ਚੋਣਾਂ ਨਿਰਪੱਖ ਢੰਗ ਨਾਲ ਕਰਵਾਈਆ ਜਾਣਗੀਆ, ਜਿਸ ਸਬੰਧੀ ਚੋਣ ਅਮਲੇ ਨੂੰ ਹਦਾਇਤ ਵੀ ਕਰ ਦਿੱਤੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਭਾਟੀਆ ਨਾਇਬ ਤਹਿਸੀਲਦਾਰ ਸ਼ਾਹਕੋਟ, ਭੁਪਿੰਦਰ ਸਿੰਘ ਬੀ.ਡੀ.ਪੀ.ਓ. ਸ਼ਾਹਕੋਟ, ਪਰਮਿੰਦਰ ਸਿੰਘ ਚੋਣ ਕਲਰਕ, ਮੁਖਤਿਆਰ ਸਿੰਘ ਕਲਰਕ, ਰੋਹਿਤ ਗੁਪਤਾ ਰੀਡਰ ਟੂ-ਤਹਿਸੀਲਦਾਰ, ਦਲਜੀਤ ਸਿੰਘ ਤੇਜ਼ੀ ਰੀਡਰ ਟੂ-ਐੱਸ.ਡੀ.ਐੱਮ, ਅਮਨ ਮਹਾਜਨ, ਕੁਲਦੀਪ ਸਿੰਘ ਮਿਗਲਾਨੀ, ਪਿ੍ਰੰਸੀਪਲ ਮਨਜੀਤ ਸਿੰਘ ਬਹੁਗੁਣ, ਸੁਰਿੰਦਰ ਕੁਮਾਰ ਵਿੱਗ ਹੈੱਡਟੀਚਰ, ਸੁਖਜੀਤ ਸਿੰਘ ਕਲਰਕ, ਲੈਕਚਰਾਰ ਹਰਪ੍ਰੀਤ ਸਿੰਘ, ਲੈਕਚਰਾਰ ਕੁਲਵਿੰਦਰ ਕੁਮਾਰ, ਕੰਵਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਪਿ੍ਰੰਸੀਪਲ ਜਸਵੀਰ ਸਿੰਘ ਵਿਰਦੀ, ਮਾ. ਕੁਲਜੀਤ ਸਿੰਘ, ਲੈਕਚਰਾਰ ਪਰਮਿੰਦਰ ਸਿੰਘ, ਲੈਕਚਰਾਰ ਰਾਜੇਸ਼ ਪਰਾਸ਼ਰ, ਅੰਮ੍ਰਿਤਪਾਲ ਸਿੰਘ ਡੀ.ਪੀ.ਈ. ਹੈਡਮਾਸਟਰ ਕੰਵਲਜੀਤ ਸਿੰਘ, ਰਾਮ ਪ੍ਰਕਾਸ਼ ਪੰਚਾਇਤ ਅਫ਼ਸਰ, ਮੇਜਰ ਸਿੰਘ, ਵਰੁਣ ਵਿੱਗ, ਜਸਵੀਰ ਸਿੰਘ ਪੰਨੂੰ, ਪਿ੍ਰਤਪਾਲ ਸਿੰਘ, ਬਲਵਿੰਦਰ ਸਿੰਘ, ਗੁਰਦਿਆਲ ਸਿੰਘ, ਦਵਿੰਦਰ ਸਿੰਘ, ਵਿਜੇ ਕੁਮਾਰ, ਸੁਖਵਿੰਦਰ ਕੌਰ, ਹਰਵਿੰਦਰ ਸਿੰਘ, ਚੜ੍ਹਤ ਸਿੰਘ, ਬਲਦੇਵ ਸਿੰਘ, ਰਾਜ ਰਾਣੀ, ਜੈਲ, ਸਤਬੀਰ ਸਿੰਘ, ਨੀਰਜ ਕੁਮਾਰ (ਸਾਰੇ) ਪੰਚਾਇਤ ਸਕੱਤਰ, ਸੰਦੀਪ ਕੁਮਾਰ ਕੰਪਿਊਟਰ ਓਪਰੇਟਰ, ਮਾ. ਕੁਲਦੀਪ ਕੁਮਾਰ ਸਚਦੇਵਾ, ਲੈਕਚਰਾਰ ਅਮਨਦੀਪ ਕੌਂਡਲ, ਮਾ. ਅਮਨਦੀਪ ਸਿੰਘ, ਲੈਕਚਰਾਰ ਕਿ੍ਰਸ਼ਨ ਲਾਲ ਖੁਰਾਣਾ ਆਦਿ ਹਾਜ਼ਰ ਸਨ।
ਸ਼ਾਹਕੋਟ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਸਬੰਧੀ ਪ੍ਰਸਾਸ਼ਨ ਵੱਲੋਂ ਪ੍ਰਬੰਧ ਮੁਕੰਮਲ, ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਬੂਥਾਂ ਵੱਲ ਕੀਤਾ ਰਵਾਨਾ
This entry was posted in ਪੰਜਾਬ.