ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਵੱਡੀ ਗਿਣਤੀ ’ਚ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ, ਜਿਨਾਂ ਵਿੱਚ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਥਾਣਾ ਸ਼ਾਹਕੋਟ, ਮਹਿਤਪੁਰ ਅਤੇ ਲੋਹੀਆਂ ਦੇ 10 ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਉਨਾਂ ਦੀ ਸੀਨੀਅਰਤਾਂ ਅਤੇ ਵਧੀਆਂ ਸੇਵਾਵਾਂ ਨੂੰ ਦੇਖਦਿਆ ਤਰੱਕੀ ਦੇ ਕੇ ਪਦਉੱਨਤ ਕੀਤਾ ਗਿਆ ਹੈ। ਇਸ ਮੌਕੇ ਡੀ.ਐੱਸ.ਪੀ. ਦਫ਼ਤਰ ਸ਼ਾਹਕੋਟ ਵਿਖੇ ਸ. ਦਿਲਬਾਗ ਸਿੰਘ ਡੀ.ਐੱਸ.ਪੀ. ਸ਼ਾਹਕੋਟ ਅਤੇ ਇੰਸਪੈਕਟਰ ਦਵਿੰਦਰ ਸਿੰਘ ਘੁੰਮਣ ਐੱਸ.ਐੱਚ.ਓ. ਮਾਡਲ ਥਾਣਾ ਸ਼ਾਹਕੋਟ ਵੱਲੋਂ ਮਾਡਲ ਥਾਣਾ ਸ਼ਾਹਕੋਟ ਦੇ ਹੌਲਦਾਰ ਗੁਰਮੀਤ ਸਿੰਘ ਇੰਚਾਰਜ਼ ਪੀ.ਸੀ.ਆਰ. ਟੀਮ ਨੂੰ ਏ.ਐੱਸ.ਆਈ. ਦੀ ਤਰੱਕੀ ਮਿਲਣ ’ਤੇ ਸਟਾਰ ਲਗਾਏ ਗਏ। ਇਸ ਮੌਕੇ ਡੀ.ਐੱਸ.ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਬ ਡਵੀਜ਼ਨ ਸ਼ਾਹਕੋਟ ਦੇ 10 ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਗਈ ਹੈ, ਜਿਨਾਂ ਵਿੱਚ ਇੱਕ ਸਬ ਇੰਸਪੈਕਟਰ ਨੂੰ ਇੰਸਪੈਕਟਰ, ਇੱਕ ਏ.ਐੱਸ.ਆਈ. ਨੂੰ ਸਬ ਇੰਸਪੈਕਟਰ ਅਤੇ 8 ਹੈੱਡਕਾਂਸਟੇਬਲਾਂ ਨੂੰ ਏ.ਐੱਸ.ਆਈ. ਵਜੋਂ ਤਰੱਕੀ ਮਿਲੀ ਹੈ। ਉਨਾਂ ਦੱਸਿਆ ਮਾਡਲ ਥਾਣਾ ਸ਼ਾਹਕੋਟ ਦੇ 5 ਮੁਲਾਜ਼ਮਾਂ ਜਿਨਾਂ ਵਿੱਚ ਹੈੱਡਕਾਂਸਟੇਬਲ ਗੁਰਮੀਤ ਸਿੰਘ, ਹੈੱਡਕਾਂਸਟੇਬਲ ਜਗਤਾਰ ਸਿੰਘ, ਹੈੱਡਕਾਂਸਟੇਬਲ ਸਤਨਾਮ ਸਿੰਘ, ਹੈੱਡਕਾਂਸਟੇਬਲ ਪਰਮਜੀਤ ਸਿੰਘ ਅਤੇ ਹੈੱਡਕਾਂਸਟੇਬਲ ਸੁਰਜੀਤ ਸਿੰਘ ਨੂੰ ਏ.ਐੱਸ.ਆਈ. ਵਜੋਂ ਤਰੱਕੀ ਮਿਲੀ ਹੈ। ਇਸੇ ਤਰਾਂ ਥਾਣਾ ਮਹਿਤਪੁਰ ਦੇ 4 ਮੁਲਾਜ਼ਮਾਂ ਜਿਨਾਂ ਵਿੱਚ ਸਬ ਇੰਸਪੈਕਟਰ ਕੇਵਲ ਸਿੰਘ ਨੂੰ ਇੰਸਪੈਕਟਰ, ਏ.ਐੱਸ.ਆਈ. ਸੋਮ ਨਾਥ ਨੂੰ ਸਬ ਇੰਸਪੈਕਟਰ, ਹੈੱਡਕਾਂਸਟੇਬਲ ਹਰਨੇਕ ਸਿੰਘ ਅਤੇ ਹੈੱਡਕਾਂਸਟੇਬਲ ਅਸ਼ਵਨੀ ਕੁਮਾਰ ਦੋਵਾਂ ਨੂੰ ਏ.ਐੱਸ.ਆਈ. ਵਜੋਂ ਤਰੱਕੀ ਮਿਲੀ ਹੈ। ਇਸ ਤੋਂ ਇਲਾਵਾ ਥਾਣਾ ਲੋਹੀਆਂ ਅਧੀਨ ਪੈਂਦੇ ਸਾਂਝ ਕੇਂਦਰ ਦੇ ਮੁਲਾਜ਼ਮ ਹੈੱਡਕਾਂਸਟੇਬਲ ਅਵਤਾਰ ਸਿੰਘ ਨੂੰ ਏ.ਐੱਸ.ਆਈ. ਵਜੋ ਤਰੱਕੀ ਮਿਲੀ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਸਬ ਡਵੀਜ਼ਨ ਸ਼ਾਹਕੋਟ ਅਧੀਨ ਪੈਂਦੇ ਵੱਖ-ਵੱਖ ਪੁਲਿਸ ਥਾਣਿਆ ’ਚ ਤਾਇਨਾਤ ਜਿਨਾਂ ਪੁਲਿਸ ਮੁਲਾਜ਼ਮਾਂ ਨੂੰ ਤਰੱਕੀ ਮਿਲੀ ਹੈ, ਉਹ ਆਪਣੀ ਜਿੰਮੇਵਾਰੀ ਪਹਿਲਾ ਨਾਲੋਂ ਹੋਰ ਵੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਰੀਡਰ ਟੂ-ਡੀ.ਐੱਸ.ਪੀ. ਸ਼ਾਹਕੋਟ, ਗਗਨਦੀਪ ਸਿੰਘ, ਮਨਜੀਤ ਸਿੰਘ, ਸੋਹਣ ਮਸੀਹ, ਅਕਾਸ਼ਦੀਪ ਸਿੰਘ ਉੱਪਲ ਆਦਿ ਹਾਜ਼ਰ ਸਨ।
ਸਬ ਡਵੀਜ਼ਨ ਸ਼ਾਹਕੋਟ ਦੇ 10 ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਪਦਉੱਨਤ
This entry was posted in ਪੰਜਾਬ.