ਸ਼ਾਹਕੋਟ/ਮਲਸੀਆਂ, (ਏ. ਐੱਸ. ਸਚਦੇਵਾ) – ਪੰਜਾਬ ਵਿੱਚ 19 ਸਤੰਬਰ ਨੂੰ ਹੋਈਆਂ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਦਾ ਨਤੀਜਾ 22 ਸਤੰਬਰ ਦਿਨ ਸ਼ਨੀਵਾਰ ਨੂੰ ਘੋਸ਼ਿਤ ਕੀਤਾ ਗਿਆ। ਇਸ ਦੌਰਾਨ ਬਲਾਕ ਸ਼ਾਹਕੋਟ ਵਿੱਚ ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ।ਡੀ।ਐੱਮ। ਕਮ-ਚੋਣ ਰਿਟਰਨਿੰਗ ਅਫ਼ਸਰ ਸ਼ਾਹਕੋਟ ਦੀ ਅਗਵਾਈ ’ਚ ਬਲਾਕ ਸ਼ਾਹਕੋਟ ਅਧੀਨ ਪੈਂਦੇ ਬਲਾਕ ਸੰਮਤੀ ਦੇ 15 ਜ਼ੋਨਾਂ ਦੇ 92 ਪਿੰਡਾਂ ’ਚ ਬਣਾਏ ਗਏ 104 ਪੋਲਿੰਗ ਬੂਥਾਂ ’ਤੇ 19 ਸਤੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਬਣਾਏ ਗਏ ਕਾਊਟਿੰਗ ਹਾਲ ਵਿੱਚ ਕੀਤੀ ਗਈ। ਇਸ ਦੌਰਾਨ ਸਵੇਰ ਤੋਂ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਧੜਕਨਾਂ ਜਿਥੇ ਤੇਜ਼ ਰਹੀਆਂ, ਉਥੇ ਹੀ ਉਨਾਂ ਦੇ ਸਮਰਥਕਾਂ ਵਿੱਚ ਵੀ ਬੇਚੈਨੀ ਰਹੀ। ਸ। ਦਿਲਬਾਗ ਸਿੰਘ ਡੀ।ਐੱਸ।ਪੀ। ਸ਼ਾਹਕੋਟ ਅਤੇ ਇੰਸਪੈਕਟਰ ਦਵਿੰਦਰ ਸਿੰਘ ਘੁੰਮਣ ਐੱਸ।ਐਚ।ਓ। ਸ਼ਾਹਕੋਟ ਦੀ ਅਗਵਾਈ ’ਚ ਪੁਲਿਸ ਪ੍ਰਸਾਸ਼ਨ ਵੱਲੋਂ ਵੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਕਾਊਟਿੰਗ ਹਾਲ ਵਿੱਚ ਆਉਣ ਅਤੇ ਜਾਣ ਵਾਲੇ ਹਰ ਵਿਅਕਤੀ ’ਤੇ ਤਿੱਖੀ ਨਜ਼ਰ ਰੱਖੀ ਗਈ ਤੇ ਉਨਾਂ ਦੀ ਕਾਊਟਿੰਗ ਹਾਲ ਦੇ ਅੰਦਰ ਜਾਣ ਸਮੇਂ ਜਾਂਚ ਵੀ ਕੀਤੀ ਗਈ। ਸ਼੍ਰੀਮਤੀ ਨਵਨੀਤ ਕੌਰ ਬੱਲ ਐੱਸ।ਡੀ।ਐੱਮ। ਸ਼ਾਹਕੋਟ ਵੱਲੋਂ ਆਪਣੀ ਦੇਖ-ਰੇਖ ਹੇਠ ਬੜ੍ਹੇ ਹੀ ਨਿਰਪੱਖ ਢੰਗ ਨਾਲ ਵੋਟਾਂ ਦੀ ਗਿਣਤੀ ਕਰਵਾਈ ਗਈ ਅਤੇ ਚੋਣ ਨਤੀਜੇ ਘੋਸ਼ਿਤ ਕੀਤੇ ਗਏ, ਜਿਨਾਂ ਵਿੱਚ ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ ਕਾਂਗਰਸ ਦੇ ਉਮੀਦਵਾਰ ਹੀ ਜੇਤੂ ਰਹੇ ਅਤੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਨੇ ਜਿੱਤ ਦੀ ਖੁਸ਼ੀ ’ਚ ਭੰਗੜੇ ਪਾਏ ਤੇ ਉਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਐੱਸ।ਡੀ।ਐੱਮ। ਨਵਨੀਤ ਕੌਰ ਬੱਲ ਨੇ ਦੱਸਿਆ ਕਿ ਬਲਾਕ ਸ਼ਾਹਕੋਟ ਅਧੀਨ ਪੈਂਦੇ 92 ਪਿੰਡਾਂ ਦੇ 104 ਪੋਲਿੰਗ ਬੂਥ ਬਣਾਏ ਗਏ ਸਨ ਅਤੇ ਚੋਣਾਂ ਸਬੰਧੀ 92 ਪਿੰਡਾਂ ਦੀ ਵੰਡ ਕਰਕੇ 15 ਜ਼ੋਨ ਸਥਾਪਤ ਕੀਤੇ ਗਏ ਸਨ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਬਲਾਕ ਸ਼ਾਹਕੋਟ ਦੇ ਬਲਾਕ ਸੰਮਤੀ ਲਈ ਬਣਾਏ ਗਏ 15 ਜ਼ੋਨਾਂ ਤੋਂ 33 ਅਤੇ ਜਿਲ੍ਹਾਂ ਪ੍ਰੀਸ਼ਦ ਦੇ 2 ਜ਼ੋਨਾਂ ਤੋਂ 5 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਉਨਾਂ ਦੱਸਿਆ ਕਿ ਕਾਊਟਿੰਗ ਦੌਰਾਨ ਬਲਾਕ ਸੰਮਤੀ ਦੇ 15 ਜ਼ੋਨਾਂ ਤੋਂ ਕਾਂਗਰਸ ਦੇ ਹੀ 15 ਉਮੀਦਵਾਰ ਜੇਤੂ ਰਹੇ ਹਨ, ਜਦਕਿ ਜਿਲ੍ਹਾਂ ਪ੍ਰੀਸ਼ਦ ਦੇ 2 ਜ਼ੋਨਾਂ ਦੀਆਂ ਵੋਟਾਂ ਦੀ ਗਿਣਤੀ ਕਰਕੇ ਜਿਲ੍ਹਾਂ ਚੋਣ ਅਫ਼ਸਰ ਜਲੰਧਰ ਨੂੰ ਭੇਜ ਦਿੱਤੀ ਗਈ ਹੈ, ਜਿਸ ਦਾ ਨਤੀਜਾ ਜਿਲ੍ਹਾਂ ਪੱਧਰ ’ਤੇ ਹੀ ਐਲਾਨਿਆ ਜਾਵੇਗਾ। ਉਨਾਂ ਦੱਸਿਆ ਕਿ ਬਲਾਕ ਸੰਮਤੀ ਦੇ ਜੇਤੂ ਉਮੀਦਵਾਰਾਂ ਨੂੰ ਮੌਕੇ ’ਤੇ ਹੀ ਨਤੀਜਾ ਘੋਸ਼ਿਤ ਕਰਨ ਉਪਰੰਤ ਸਰਟੀਫਿਕੇਟ ਵੀ ਦੇ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਰਿੰਦਰ ਭਾਟੀਆ ਨਾਇਬ ਤਹਿਸੀਲਦਾਰ ਸ਼ਾਹਕੋਟ, ਭੁਪਿੰਦਰ ਸਿੰਘ ਬੀ।ਡੀ।ਪੀ।ਓ। ਸ਼ਾਹਕੋਟ, ਮੁਖਤਿਆਰ ਸਿੰਘ ਚੋਣ ਕਲਰਕ, ਦਲਜੀਤ ਸਿੰਘ ਤੇਜੀ ਰੀਡਰ ਟੂ-ਐੱਸ।ਡੀ।ਐੱਮ।, ਰੋਹਿਤ ਗੁਪਤਾ ਰੀਡਰ ਟੂ-ਤਹਿਸੀਲਦਾਰ, ਪਰਮਿੰਦਰ ਸਿੰਘ ਕਲਰਕ, ਮਨਦੀਪ ਸਿੰਘ ਕੋਟਲੀ ਕਲਰਕ, ਸੁਖਜੀਤ ਸਿੰਘ ਕਲਰਕ ਲੋਹੀਆ, ਕੁਲਦੀਪ ਸਿੰਘ ਮਿਗਲਾਨੀ, ਲੈਕਚਰਾਰ ਹਰਪ੍ਰੀਤ ਸਿੰਘ, ਸੁਪਰਡੈਂਟ ਮੀਰਾ ਬਾਈ, ਡਾ। ਅਮਨਦੀਪ ਵੈਟਨਰੀ ਅਫ਼ਸਰ ਸ਼ਾਹਕੋਟ, ਪਿ੍ਰੰਸੀਪਲ ਮਨਜੀਤ ਸਿੰਘ ਬਾਜਵਾ ਕਲਾਂ ਮਾਸਟਰ ਟ੍ਰੇਨਰ, ਮਾਸਟਰ ਗੁਰਪਾਲ ਸਿੰਘ ਲੋਹੀਆ, ਲੈਕਚਰਾਰ ਕੁਲਵਿੰਦਰ ਕੁਮਾਰ, ਕੁਲਵਿੰਦਰ ਸਿੰਘ ਕੰਪਿਊਟਰ ਫੈਕਲਟੀ, ਕੰਵਲਪ੍ਰੀਤ ਸਿੰਘ ਕਲਰਕ ਨੰਗਲ ਅੰਬੀਆ, ਮੇਜਰ ਸਿੰਘ ਸੈਕਟਰੀ ਆਦਿ ਹਾਜ਼ਰ ਸਨ।