ਤੇਰੀ ਖ਼ੂਬਸੂਰਤੀ ਨਾਲ,
ਅੱਖ ਚੁੰਧਿਆਉਂਦੀ ਹੋਊ ਕਿਸੇ ਹੋਰ ਦੀ ।
ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ ਨਿਰੀ,
ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ ।
ਤੂੰ ਨਿਸ਼ਾਨੀ ਨਹੀਂ ਏ ਪਾਕ ਮੁਹੱਬਤਾਂ ਦੀ,
ਤੂੰ ਤਾਂ ਤਸਵੀਰ ਹੈ ਕਿਸੇ ਕੁਲੈਹਣੀ ਗੋਰ ਦੀ।
ਸੈਂਕੜੇ ਬਾਲਾਂ ਤੇ ਮਾਂਵਾਂ ਦੇ ਹੰਝੂਆਂ ਨਾਲ ਨਹਾਤਾ ਤੂੰ,
ਤੂੰ ਕਹਾਣੀ ਏ ਸੁਪਨਿਆਂ, ਹੱਕਾਂ ਤੇਮਿਹਨਤਾਂ ਦੇ ਚੋਰ ਦੀ।
ਕਈ ਸਾਲਾਂ ਦੀ ਬੰਧੂਆਂ ਮਜੂਰੀ ਤੇ ਗੁਲਾਮੀਦਾ ਗਵਾਹ ਤੂੰ,
ਅਰਜ਼ ਸੁਣੀ ਨਾ ਤੂੰ ਕਿਸੇ ਮਜ਼ਲੂਮ ਜਾਂ ਕਮਜ਼ੋਰ ਦੀ।
ਤੇਰੇ ਦੁੱਧ ਚਿੱਟੇ ਰੂਪ ਨੇ ਲਹੂ ਪੀਤਾ ਸੈਂਕੜੇ ਮਜਲੂਮਾਂ ਦਾ,
ਮੂੰਹ ਖਰਾਵੇ ਤੇਰੀ ਦਿੱਖ,ਹੁਣ ਗੱਲ ਰਹੀਨਾ ਕੋਈ ਗੌਰ ਦੀ ।
ਅਗਿਣਤ ਜ਼ਿੰਦਗੀਆਂ ਦਫ਼ਨ ਨੇ ਤੇਰੀਆਂਨੀਂਹਾਂ ਵਿੱਚ,
ਹਰ ਕੋਨੇ ਚੋਂ ਆਵਾਜ਼ ਆਵੇ ਚੀਕਾਂ-ਚਿਲਾਟਾਂ ਦੇ ਸ਼ੋਰ ਦੀ ।
ਨਾ ਤਾਜ ਦੀ, ਮੁਮਤਾਜ ਦੀ ਤੇ ਨਾਸ਼ਾਹਜਹਾਂ ਦੀ,
ਕੀ ਗੱਲ ਕਹਾਂ ਤੇਰੀ ਝੂਠੀ ਸ਼ਾਨ ਹੈ ਘੁਮੰਡੀਕਿਸੇ ਲੋਰ ਦੀ ।
ਤੂੰ ਰਹੇ ਘਿਰਿਆ ਏਂ ਚਾਰੇ ਗੁੰਬਦ ਗੁਮਾਨਾਂ ਦੀ ਰਾਖੀ ਵਿੱਚ,
ਤੂੰ ਮਿਸਾਲ ਏ ਸ਼ਾਹੀ ਜਬਰ ਤੇ ਗੁਲਾਮੀਵਾਲੀ ਮੋਹਰ ਦੀ ।
ਤੇਰੀ ਖ਼ੂਬਸੂਰਤੀ ਨਾਲ,
ਅੱਖ ਚੁੰਧਿਆਉਂਦੀ ਹੋਊ ਕਿਸੇ ਹੋਰ ਦੀ ।
ਮੈਨੂੰ ਤਾਂ ਤੇਰੀ ਸ਼ਵੀ ਲੱਗਦੀ ਏ ਨਿਰੀ,
ਕਿਸੇ ਬੇਦਰਦ-ਬੇਤਰਸੀ ਵਾਲੇ ਜ਼ੋਰ ਦੀ ।