ਨਿਊਯਾਰਕ – ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਜਮ ਕੇ ਕੋਸਿਆ। ਪਾਕਿਸਤਾਨੀ ਵਿਦੇਸ਼ਮੰਤਰੀ ਸ਼ਾਮ ਮਹਿਮੂਦ ਕੁਰੈਸ਼ੀ ਨੇ ਭਾਰਤ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਅਣਸੁਲਝਿਆ ਮੱਸਲਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਥਾਈ ਸ਼ਾਂਤਮਈ ਹਾਲਾਤ ਸਥਾਪਿਤ ਕਰਨ ਵਿੱਚ ਅੜਚਣਾਂ ਪੈਦਾ ਕਰ ਰਿਹਾ ਹੈ।
ਵਿਦੇਸ਼ ਮੰਤਰੀ ਕੁਰੈਸ਼ੀ ਨੇ ਯੂਐਨ ਦੇ 73ਵੇਂ ਸੰਮੇਲਨ ਵਿੱਚ ਦੁਨੀਆਂਭਰ ਦੇ ਉਚ ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਇਸਲਾਮਾਬਾਦ ਸੰਪੂਰਨ ਸਮਾਨਤਾ ਅਤੇ ਆਪਸੀ ਸਨਮਾਨ ਦੇ ਆਧਾਰ ਤੇ ਨਵੀਂ ਦਿੱਲੀ ਦੇ ਨਾਲ ਸਬੰਧ ਚਾਹੁੰਦਾ ਹੈ। ਅਸੀਂ ਗੰਭੀਰ ਅਤੇ ਵਿਆਪਕ ਵਾਰਤਾ ਦੁਆਰਾ ਵਿਵਾਦਾਂ ਦਾ ਹਲ ਚਾਹੁੰਦੇ ਹਾਂ, ਜਿਸ ਵਿੱਚ ਚਿੰਤਾ ਦੇ ਸਾਰੇ ਮੁੱਦੇ ਸ਼ਾਮਿਲ ਹਨ।’
ਉਨ੍ਹਾਂ ਨੇ ਇਤਰ ਵਿਦੇਸ਼ਮੰਤਰੀ ਪੱਧਰ ਦੀ ਗੱਲਬਾਤ ਰੱਦ ਕੀਤੇ ਜਾਣ ਬਾਰੇ ਕਿਹਾ, ‘ਪਾਕਿਸਤਾਨ ਭਾਰਤ ਦੇ ਨਾਲ ਸਾਰੇ ਮੁੱਦਿਆਂ ਤੇ ਵਾਰਤਾ ਕਰਨਾ ਚਾਹੁੰਦਾ ਸੀ ਪਰ ਭਾਰਤ ਨੇ ਸ਼ਾਂਤੀ ਤੇ ਰਾਜਨੀਤੀ ਨੂੰ ਤਰਜੀਹ ਦਿੰਦੇ ਹੋਏ ਇਹ ਵਾਰਤਾ ਰੱਦ ਕਰ ਦਿੱਤੀ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਜਾਰੀ ਡਾਕ ਟਿਕਟਾਂ ਨੂੰ ਬਹਾਨਾ ਬਣਾਇਆ।’ ਕੁਰੈਸ਼ੀ ਨੇ ਇਹ ਵੀ ਕਿਹਾ, ਦੱਖਣੀ ਏਸ਼ੀਆ ਵਿੱਚ ਲੰਬੇ ਸਮੇਂ ਤੋਂ ਚੱਲੇ ਆ ਰਹੇ ਮੁੱਦਿਆਂ ਦਾ ਹਲ ਕੱਢਣ ਲਈ ਗੱਲਬਾਤ ਹੀ ਇੱਕਮਾਤਰ ਰਸਤਾ ਹੈ ਅਤੇ ਇਸ ਨੇ ਇਸ ਖੇਤਰ ਨੂੰ ਆਪਣੀ ਅਸਲੀ ਯੋਗਤਾ ਨੂੰ ਸਾਕਾਰ ਕਰਨ ਤੋਂ ਰੋਕ ਰੱਖਿਆ ਹੈ।’