ਸ਼ਾਹਕੋਟ/ਮਲਸੀਆਂ, (ਏ.ਐੱਸ.ਸਚਦੇਵਾ) – ਨੌਜਵਾਨਾਂ ਨੂੰ ਗੱਤਕਾ ਸਿੱਖਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਢੰਡੋਵਾਲ ਰੋਡ, ਸ਼ਾਹਕੋਟ ਵਿਖੇ ਮੁੱਖ ਪ੍ਰਬੰਧਕ ਜਸਕਰਨ ਸਿੰਘ ਖਾਲਸਾ ਦੀ ਅਗਵਾਈ ’ਚ ਭੇਟਾ ਰਹਿਤ ਗੱਤਕਾ ਸਿਖਲਾਈ ਕੈਂਪ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਜਥੇਦਾਰ ਸੁਲੱਖਣ ਸਿੰਘ ਨਿਮਾਜੀਪੁਰ ਨੇ ਕੀਤਾ। ਇਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਹੱਲਾ ਧੂੜਕੋਟ ਸ਼ਾਹਕੋਟ ਦੇ ਹੈਡ ਗ੍ਰੰਥੀ ਭਾਈ ਨਾਹਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਦੇਗ ਵਰਤਾਈ ਗਈ। ਇਸ ਮੌਕ ਜਥੇਦਾਰ ਸਲੁੱਖਣ ਸਿੰਘ ਨੇ ਕਿਹਾ ਕਿ ਇਹੋ ਜਿਹੋ ਕੈਂਪ ਨੌਜਵਾਨਾਂ ਨੂੰ ਨਸ਼ਿਆ ਦੀ ਅਲਾਮਤ ਤੋ ਦੂਰ ਰੱਖਣ ਵਿਚ ਸਹਾਈ ਹੋਣਗੇ। ਉਨਾਂ ਕਿਹਾ ਕਿ ਗੱਤਕੇ ਦੀ ਸਿਖਲਾਈ ਕੇਵਲ ਲੜਕਿਆਂ ਨੂੰ ਹੀ ਨਹੀ ਲੜਕੀਆਂ ਨੂੰ ਵੀ ਲੈਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਰੱਖਿਆ ਖੁਦ ਕਰ ਸਕਣ। ਇਸ ਮੌਕੇ ਗੱਤਕਾ ਕੈਪ ਦੇ ਮੁੱਖ ਪ੍ਰਬੰਧਕ ਜਸਕਰਨ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਕੈਂਪ ਅੰਦਰ ਬੱਚਿਆਂ ਨੂੰ ਭੇਟਾ ਰਹਿਤ ਸਿਖਲਾਈ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਉਨਾਂ ਨਾਲ ਮਾਹਿਰ ਸਿਖਲਾਈ ਮਾਸਟਰ ਅਮਰਗੁਰਦੇਵ ਸਿੰਘ ਅਤੇ ਗੁਰਦੀਪ ਸਿੰਘ ਵੀ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨਾਂ ਦੱਸਿਆ ਅਜੇ ਹੁਣ ਤੱਕ ਕੈਂਪ ਵਿੱਚ 25 ਬੱਚਿਆ ਨੇ ਦਾਖਲਾ ਲਿਆ ਹੈ ਅਤੇ ਜਲਦੀ ਹੀ ਇਹ ਗਿਣਤੀ ਵੱਧ ਜਾਵੇਗੀ। ਅਖੀਰ ਵਿਚ ਉਨਾਂ ਇਲਾਕੇ ਦੋ ਨੌਜਵਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਜਿਥੇ ਸਾਨੂੰ ਗੁਰੂ ਸਾਹਿਬ ਜੀ ਨੇ ਆਤਮਿਕ ਤੌਰ ਤੇ ਬਲਵਾਨ ਬਣਨ ਲਈ ਗੁਰਬਾਣੀ ਬਖਸ਼ੀ ਹੈ, ਉਥੇ ਹੀ ਸਾਨੂੰ ਸਰੀਰਕ ਤੌਰ ਤੇ ਬਲਵਾਨ ਬਣਨ ਲਈ ਗੱਤਕਾ ਬਖਸ਼ਿਆ ਹੈ। ਉਨਾਂ ਕਿਹਾ ਕਿ ਕੈਂਪ ਵਿੱਚ ਰੋਜ਼ਾਨਾ ਸ਼ਾਮ 5:30 ਤੋਂ 7:00 ਵਜੇ ਤੱਕ ਕਲਾਸ ਲਗਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਕਸ਼ਮੀਰ ਸਿੰਘ, ਰਣਜੀਤ ਸਿੰਘ, ਜਗਜੀਤ ਸਿੰਘ, ਪਰਮਜੋਤ ਸਿੰਘ, ਹਰਮਨ ਸਿੰਘ, ਬਰਿੰਦਰ ਸਿੰਘ ਆਦਿ ਹਾਜ਼ਰ ਸਨ।