ਫ਼ਤਹਿਗੜ੍ਹ ਸਾਹਿਬ – “9 ਅਕਤੂਬਰ 2018 ਨੂੰ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਮਹਾਨ ਅਸਥਾਨ ਤੋਂ ਗੁਰੂ ਸਾਹਿਬਾਨ ਜੀ ਦੀ ਸੋਚ ਦੇ ਮੁੱਖ ਆਸੇ ਨੂੰ ਲੈਕੇ ਬਹੁਜਨ ਮੁਕਤੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਸੁਰੂ ਕੀਤੀ ਗਈ ‘ਪਰਿਵਰਤਨ ਯਾਤਰਾ’ ਦਾ ਅੱਜ ਕਾਫਲਾ ਸ੍ਰੀ ਵਾਮਨ ਮੇਸਰਮ, ਬੀਬੀ ਨੀਸਾ, ਸ੍ਰੀ ਪ੍ਰਦੀਪ ਅੰਬੇਦਕਰ, ਅੰਮਿਤ, ਸ. ਕੁਲਦੀਪ ਸਿੰਘ ਬਹੁਜਨ ਮੁਕਤੀ ਪਾਰਟੀ ਦੇ ਆਗੂਆਂ ਦੀ ਅਗਵਾਈ ਵਿਚ ਚੁੰਨੀ ਵਿਖੇ ਦਾਖਿਲ ਹੋਣ ਸਮੇਂ ਜਿਲ੍ਹਾ ਜਥੇਬੰਦੀ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜੋਰਦਾਰ ਸਵਾਗਤ ਕਰਦੇ ਹੋਏ ਬਡਾਲੀ ਆਲਾ ਸਿੰਘ, ਸਰਹਿੰਦ-ਫ਼ਤਹਿਗੜ੍ਹ ਸਾਹਿਬ, ਗੋਬਿੰਦਗੜ੍ਹ ਵਿਖੇ ਹੁੰਦੀ ਹੋਈ ਵਾਪਸ ਦੀਵਾਨ ਸ੍ਰੀ ਟੋਡਰਮੱਲ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਿਆ । ਜਿਸ ਵਿਚ ਸ੍ਰੀ ਵਾਮਨ ਮੇਸਰਮ ਅਤੇ ਹੋਰ ਆਗੂਆਂ ਨੇ ਇਸ ਪਰਿਵਰਤਨ ਯਾਤਰਾ ਦੇ ਮਕਸਦ ਬਾਰੇ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਬਾਰੇ ਖੁੱਲ੍ਹਕੇ ਜਿਥੇ ਸੰਗਤਾਂ ਨਾਲ ਵਿਚਾਰਾਂ ਕੀਤੀਆ, ਉਥੇ ਇਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਵੀ ਦਿੱਤਾ ਕਿ ਉਹ ਇੰਡੀਆ ਦੇ ਰਾਜ ਪ੍ਰਬੰਧ ਉਤੇ ਲੰਮੇ ਸਮੇਂ ਤੋਂ ਸਾਜਸ਼ੀ ਢੰਗਾਂ ਰਾਹੀ ਕਾਬਜ ਹੁੰਦੀ ਆ ਰਹੀ ਬ੍ਰਾਹਮਣਬਾਦੀ ਸੋਚ ਦੇ ਫਿਰਕੂ ਹੁਕਮਰਾਨਾਂ ਦੇ ਰਾਜ ਭਾਗ ਨੂੰ ਖ਼ਤਮ ਕਰਨ ਲਈ ਅਤੇ ਇਥੇ ਗੁਰੂ ਸਾਹਿਬਾਨ ਜੀ ਦੀ ਸੋਚ ਤੇ ਅਧਾਰਿਤ ਸਰਬਸਾਂਝਾ ਰਾਜ ਪ੍ਰਬੰਧ ਕਾਇਮ ਕਰਨ ਲਈ ਇਹ ਯਾਤਰਾ ਸੁਰੂ ਕੀਤੀ ਗਈ ਹੈ । ਜੋ ਕਿ ਬੀਤੇ ਮਹੀਨਿਆਂ ਵਿੱਚ ਮਹਾਰਾਸ਼ਟਰ ਤੋਂ ਸੁਰੂ ਕੀਤੀ ਗਈ ਸੀ ਅਤੇ ਕਈ ਸੂਬਿਆਂ ਵਿਚ ਹੁੰਦੀ ਹੋਈ ਪੰਜਾਬ ਪਹੁੰਚੀ ਹੈ । ਜੋ ਸਮੁੱਚੇ ਪੰਜਾਬ ਦੇ ਨਿਵਾਸੀਆਂ ਤੇ ਜਿਲ੍ਹਿਆਂ ਵਿੱਚ ਆਪਣੀ ਸੋਚ ਦਾ ਪ੍ਰਚਾਰ ਕਰਦੀ ਹੋਈ ਸ੍ਰੀ ਅੰਮ੍ਰਿਤਸਰ ਵਿਖੇ 4 ਨਵੰਬਰ ਨੂੰ ਖ਼ਤਮ ਹੋਵੇਗੀ । ਅੱਜ ਦੇ ਇਸ ਪਰਿਵਰਤਨ ਮਾਰਚ ਵਿਚ ਸ. ਸਿੰਗਾਰਾ ਸਿੰਘ ਬਡਲਾ ਜਿਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਧਰਮ ਸਿੰਘ ਕਲੌੜ ਇਲਾਕਾ ਸਕੱਤਰ, ਸ. ਲਖਵੀਰ ਸਿੰਘ ਸੌਟੀ ਐਗਜੈਕਟਿਵ ਮੈਬਰ, ਨਾਜਰ ਸਿੰਘ ਟਿੱਬੀ, ਕੁਲਦੀਪ ਸਿੰਘ ਪਹਿਲਵਾਨ, ਸੁਖਦੇਵ ਸਿੰਘ ਗੱਗੜਵਾਲ, ਲਖਵੀਰ ਸਿੰਘ ਕੋਟਲਾ, ਦਰਬਾਰਾ ਸਿੰਘ ਮੰਡੋਫਲ, ਸਵਰਨ ਸਿੰਘ ਫਾਟਕ ਮਾਜਰੀ, ਕ੍ਰਿਸਨ ਸਿੰਘ ਸਲਾਣਾ, ਭੁਪਿੰਦਰ ਸਿੰਘ ਫਤਹਿਪੁਰ, ਗੁਰਪ੍ਰੀਤ ਸਿੰਘ ਪੀਰਜੈਨ ਆਦਿ ਆਗੂ ਹਾਜਰ ਸਨ ।”
ਬਹੁਜਨ ਮੁਕਤੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਆਰੰਭ ਕੀਤੇ ਗਏ ਮਾਰਚ ਦਾ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਸਵਾਗਤ ਕੀਤਾ ਗਿਆ
This entry was posted in ਪੰਜਾਬ.