ਤੇਰੀ ਯਾਦ ਦਾ ਸਹਾਰਾ,
ਹੁਣ ਆਵੀ ਨਾ ਦੁਬਾਰਾ।
ਪਾਣੀ ਹੰਝੂਆਂ ਦਾ ਖਾਰਾ,
ਗ਼ਮ ਲੱਗੇ ਹੁਣ ਪਿਆਰਾ।
ਇੱਕ ਟੁੱਟਾ ਹੋਇਆ ਤਾਰਾ,
ਕਾਹਤੋਂ ਲਾਉਂਦਾ ਏ ਲਾਰਾ।
ਇਸ਼ਕ ਸਮੁੰਦਰ ਕਿਨਾਰਾ,
ਮਹਿਲ ਬਿਰਹੋਂ ਉਸਾਰਾ।
ਮੈਨੂੰ ਗ਼ਮ ਇੱਕ ਯਾਰਾ,
ਕਦੇ ਹੋਇਆ ਨਾ ਉਤਾਰਾ।
ਮਾਸਾ ਮਿਲਿਆ ਉਧਾਰਾ,
ਪੈੜਾਂ ਉਮਰਾਂ ਗੁਜ਼ਾਰਾ।
ਵੇਖ ਪਿਆ ਏ ਖਿਲਾਰਾ,
ਬਸ ਡਿਗਿਆ ਏ ਪਾਰਾ।
ਭੱਟੂ ਗੀਤ ਹੀ ਉਚਾਰਾ,
ਹੁਣ ਹੋਰ ਨਾ ਆਰਾ।
ਤੇਰੀ ਯਾਦ ਦਾ ਸਹਾਰਾ,
ਹੁਣ ਆਵੀ ਨਾ ਦੁਬਾਰਾ।
————————-