ਸ਼ਾਹਕੋਟ/ਮਲਸੀਆਂ, 18 ਅਕਤੂਬਰ (ਏ.ਐੱਸ. ਸਚਦੇਵਾ) – ਸੁਧਾਰ ਕਲੱਬ ਅਤੇ ਸ਼੍ਰੀ ਰਾਮ ਲੀਲਾ ਡਰਾਮਾਟਿ੍ਰਕ ਕਲੱਬ ਸ਼ਾਹਕੋਟ ਵੱਲੋਂ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰੇ ਦੇ ਸਬੰਧ ਵਿੱਚ ਰਾਮਗੜ੍ਹੀਆ ਚੌਂਕ ਸ਼ਾਹਕੋਟ ਵਿਖੇ ਕਰਵਾਈ ਜਾ ਰਹੀ ਰਾਮ ਲੀਲਾ ਦੀ ਪੰਜਵੀਂ ਰਾਤ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਰਾਮ ਲੀਲਾ ਦੀ ਸਟੇਜ ’ਤੇ ਸੁੰਦਰ ਭਵਨ ਸਜਾਇਆ ਗਿਆ। ਇਸ ਮੌਕੇ ਭਾਜਪਾ ਆਗੂ ਜਗਦੀਸ਼ ਵਡੈਹਰਾ ਸਾਬਕਾ ਐੱਮ।ਸੀ। ਸ਼ਾਹਕੋਟ ਅਤੇ ਕਮਲਜੀਤ ਵਡੈਹਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਕਲੱਬ ਦੇ ਚੇਅਰਮੈਨ ਤਰਸੇਮ ਮਿੱਤਲ, ਪ੍ਰਧਾਨ ਅਸ਼ਵਨੀ ਢੰਡ, ਸੁਦਰਸ਼ਨ ਸੋਬਤੀ ਜਿਲ੍ਹਾਂ ਪ੍ਰਧਾਨ ਬੀਜੇਪੀ ਜਲੰਧਰ ਦਿਹਾਤੀ, ਅਨਿਲ ਗੋਇਲ, ਸੰਜਮ ਮੈਸਨ ਮੰਡਲ ਪ੍ਰਧਾਨ ਬੀਜੇਪੀ ਸ਼ਾਹਕੋਟ, ਕਪਿਲ ਵਡੈਹਰਾ ਆਦਿ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮਾਤਾ ਰਾਣੀ ਮੰਦਰ ਭੀੜਾ ਬਜ਼ਾਰ ਸ਼ਾਹਕੋਟ ਦੇ ਪੰਡਿਤ ਓਮ ਦੱਤ ਸ਼ਰਮਾ ਨੇ ਵਿਧੀ ਪੂਰਵਕ ਪੂਜਾ ਕੀਤੀ, ਉਪਰੰਤ ਅਸ਼ਟਮੀ ਪੂਜਾ ਕੀਤੀ ਗਈ, ਜਿਸ ਦੌਰਾਨ ਕੋਮਲਪ੍ਰੀਤ ਹੰਸ ਨੇ ਆਪਣੇ ਭਜਨਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਕਲਾਕਾਰਾਂ ਵੱਲੋਂ ਰਾਮ ਲੀਲਾ ਦੀ ਪੇਸ਼ਕਾਰੀ ਕੀਤੀ ਗਈ, ਜਿਸ ਦੌਰਾਨ ਕਲਾਕਾਰਾਂ ਨੇ ਰਾਵਣ ਦਰਬਾਰ ਦਾ ਦਿ੍ਰਸ਼ ਪੇਸ਼ ਕੀਤਾ, ਜਿਸ ਵਿੱਚ ਪ੍ਰਸਿੱਧ ਨਕਾਲ ਕੱਚੀ ਗਿਰੀ ਨੇ ਆਪਣੇ ਨਾਂਚ ਰਾਹੀ ਸਾਰਿਆ ਦਾ ਮਨੋਰੰਜਨ ਕੀਤਾ। ਦੇਰ ਰਾਤ ਤੱਕ ਸੰਗਤਾਂ ਨੇ ਰਾਮ ਲੀਲਾ ਦਾ ਆਨੰਦ ਮਾਨਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਲੋਕ ਸਿੰਘ ਰੂਪਰਾ, ਹਰਜਿੰਦਰ ਸਿੰਘ ਰੂਪਰਾ, ਸੁਰਿੰਦਰਪਾਲ ਸਿੰਘ, ਧਰਮਵੀਰ ਅਰੋੜਾ, ਰੱਜਤ ਵਡੈਹਰਾ, ਤਨੀਸ਼ ਰਿਹਾਨ, ਰੋਹਿਤ ਮੈਸਨ, ਸੁਰਿੰਦਰ ਸੋਬਤੀ, ਰੋਮੀ ਸੋਬਤੀ, ਬਬਲੂ ਰਿਹਾਨ, ਮਾ। ਕੁਲਦੀਪ ਸਚਦੇਵਾ, ਬਿੱਟੂ ਸੰਦਲ, ਸ਼ੈਂਟੀ ਚਾਵਲਾ, ਸਨੀ ਪੁਰੀ, ਰੋਬੀਨ ਅਰੋੜਾ, ਸੋਨੀ ਮਹਿਰਾ, ਰਾਜੂ ਮਿੱਤਲ, ਮੁਕਲ, ਰਾਜਾ ਰਾਮ, ਨਿਤੀਨ, ਰਾਹੁਲ ਪੰਡਿਤ, ਅੰਮ੍ਰਿਤ ਲਾਲ ਕਾਕਾ, ਅਨਮੋਲ ਵਰਮਾ, ਜਤਿਨ ਪਾਸੀ, ਜੈਦੀਪ ਰਿਹਾਨ, ਸਾਹਿਲ ਵਡੈਹਰਾ, ਗੁਰਪ੍ਰੀਤ ਸਿੰਘ, ਸੋਨੂੰ ਸ਼ਰਮਾ, ਪਵਨ ਸਿਆਲ, ਵਿੱਕੀ ਸਿਆਲ, ਰਕੇਸ਼ ਕੁਮਾਰ ਗੁਪਤਾ, ਰਵੀ ਗੁਪਤਾ, ਹੇਮੰਤ ਰਿਹਾਨ, ਰਘੂੰਨਾਥ ਸਹਾਏ ਆਦਿ ਹਾਜ਼ਰ ਸਨ।
ਸੁਧਾਰ ਕਲੱਬ ਅਤੇ ਸ਼੍ਰੀ ਰਾਮ ਲੀਲਾ ਡਰਾਮਾਟਿ੍ਰਕ ਕਲੱਬ ਸ਼ਾਹਕੋਟ ਵੱਲੋ ਸ਼ਰਧਾ ਅਤੇ ਧੂਮ-ਧਾਮ ਮਨਾਇਆ ਗਿਆ ਅਸ਼ਟਮੀ ਦਾ ਤਿਉਹਾਰ
This entry was posted in ਪੰਜਾਬ.