ਫ਼ਤਹਿਗੜ੍ਹ ਸਾਹਿਬ – “21 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਗਿਆਨੀ ਕੇਵਲ ਸਿੰਘ ਦੀ ਅਗਵਾਈ ਵਿਚ ਪੰਥਕ ਅਸੈਬਲੀ ਦੀ ਇਕੱਤਰਤਾ ਹੋਈ ਹੈ, ਉਸ ਵਿਚ ਕੀਤੇ ਗਏ ਫੈਸਲੇ ਜਿਥੇ ਸਲਾਘਾਯੋਗ ਹਨ, ਉਥੇ ਸਵਾਗਤਯੋਗ ਵੀ ਹਨ । ਜੇਕਰ ਪੰਥਕ ਅਸੈਬਲੀ ਵਿਚ ਪਹੁੰਚੀਆ ਕੌਮੀ ਸਖਸ਼ੀਅਤਾਂ ਪੰਜਾਬ ਸੂਬੇ ਨਾਲ ਸਬੰਧਤ ਅਤੇ ਸਿੱਖ ਕੌਮ ਨੂੰ ਲੰਮੇਂ ਸਮੇਂ ਤੋਂ ਦਰਪੇਸ਼ ਆ ਰਹੇ ਹੋਰ ਮਸਲਿਆ ਜਿਵੇਂ ਮੁਤੱਸਵੀ ਹੁਕਮਰਾਨ ਸੌੜੀ ਸਿਆਸਤ ਰਾਹੀ ਪਾਕਿਸਤਾਨ ਨਾਲ ਜੰਗ ਲਗਾਕੇ ਪੰਜਾਬ ਸੂਬੇ ਅਤੇ ਪੰਜਾਬੀਆ ਦਾ ਬੀਜ ਨਾਸ ਕਰਨ ਦੀ ਮੰਦਭਾਵਨਾ ਰੱਖਦੇ ਹਨ, ਜਦੋਂਕਿ ਪੰਜਾਬੀਆਂ ਤੇ ਸਿੱਖ ਕੌਮ ਦਾ ਕਿਸੇ ਨਾਲ ਵੀ ਕੋਈ ਵੈਰ-ਵਿਰੋਧ ਦੁਸ਼ਮਣੀ ਨਹੀ । ਹਿੰਦੂ ਅਤੇ ਮੁਸਲਮਾਨਾਂ ਦੀ 1200 ਸਾਲ ਪੁਰਾਣੀ ਦੁਸ਼ਮਣੀ ਹੈ । ਇਸ ਲਈ ਜੰਗ ਲੱਗਣ ਦੀ ਸੂਰਤ ਵਿਚ ਤਿੰਨ ਪ੍ਰਮਾਣੂ ਤਾਕਤਾਂ ਨਾਲ ਲੈਂਸ ਮੁਲਕ ਹਿੰਦੂ-ਇੰਡੀਆ, ਇਸਲਾਮਿਕ-ਪਾਕਿਸਤਾਨ, ਕਾਉਮਨਿਸਟ-ਚੀਨ ਦੇ ਵਿਚਕਾਰ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦੇ ਕੱਛ ਮੈਦਾਨ-ਏ-ਜੰਗ ਬਣ ਜਾਣਗੇ । ਇਸ ਲਈ ਇਸ ਨੂੰ ਰੋਕਣ ਹਿੱਤ ਉਪਰੋਕਤ ਤਿੰਨ ਮੁਲਕਾਂ ਦੀ ਤ੍ਰਿਕੋਣ ਦੇ ਵਿਚਕਾਰ ਬਤੌਰ ਬਫ਼ਰ ਸਟੇਟ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਨ ਉਤੇ ਵੀ ਗੰਭੀਰ ਵਿਚਾਰ ਹੋਣੀ ਬਣਦੀ ਸੀ । ਪੰਜਾਬ ਦੇ ਦਰਿਆਵਾਂ, ਨਹਿਰਾਂ ਦੇ ਪਾਣੀਆਂ ਦਾ ਰੀਪੇਰੀਅਨ ਕਾਨੂੰਨ ਅਨੁਸਾਰ ਪੰਜਾਬ ਸੂਬੇ ਨੂੰ ਮੁਕੰਮਲ ਮਲਕੀਅਤ ਦੇਣ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ, ਪੰਜਾਬ ਤੋਂ ਬਾਹਰ ਰਹਿ ਚੁੱਕੇ ਪੰਜਾਬੀ ਬੋਲਦੇ ਇਲਾਕੇ ਰਾਜਸਥਾਂਨ ਦੇ ਬੀਕਾਨੇਰ, ਗੰਗਾਨਗਰ, ਹਰਿਆਣੇ ਦੇ ਕਰਨਾਲ-ਸਿਰਸਾ, ਅੰਬਾਲਾ, ਗੂਹਲਾ-ਚੀਕਾ, ਪਿੰਜੌਰ, ਪੰਚਕੂਲਾ, ਨਾਲਾਗੜ੍ਹ, ਹਿਮਾਚਲ ਦੇ ਕਾਂਗੜਾ, ਊਨਾ, ਧਰਮਸਾਲਾ, ਚੰਬਾ, ਹਮੀਰਪੁਰ, ਸੋਲਨ ਦੇ ਕਸੌਲੀ ਆਦਿ ਨੂੰ ਪੂਰਨ ਤੌਰ ਤੇ ਪੰਜਾਬ ਸੂਬੇ ਵਿਚ ਸਾਮਿਲ ਕਰਨ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਜੋ ਇਸ ਸਮੇਂ ਸੈਂਟਰ ਕੋਲ ਹੈ, ਉਸ ਨੂੰ ਪੰਜਾਬ ਦੇ ਹਵਾਲੇ ਕਰਨਾ, ਸਿੱਖ ਰੈਫਰੈਸ ਲਾਇਬ੍ਰੇਰੀ ਤੇ ਤੋਸਾਖਾਨਾ ਵਿਚੋਂ ਬੇਸ਼ਕੀਮਤੀ ਦੁਰਲੱਭ ਵਸਤਾਂ, ਸਿੱਖ ਇਤਿਹਾਸ ਜੋ ਫ਼ੌਜ ਜ਼ਬਰੀ ਚੁੱਕ ਕੇ ਲੈ ਗਈ ਸੀ, ਉਸ ਨੂੰ ਵਾਪਸ ਕਰਵਾਉਣ, 2013 ਵਿਚ ਗੁਜਰਾਤ ਸੂਬੇ ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਜਿਨ੍ਹਾਂ ਨੂੰ ਉਜਾੜਿਆ ਗਿਆ ਸੀ, ਉਨ੍ਹਾਂ ਦੀਆਂ ਜ਼ਮੀਨਾਂ ਅਤੇ ਘਰ ਵਾਪਸ ਦਿਵਾਉਣ, ਜਿੰਮੀਦਾਰਾਂ ਅਤੇ ਖੇਤ-ਮਜ਼ਦੂਰਾਂ ਦੀਆਂ ਹੋ ਰਹੀਆ ਖੁਦਕਸੀਆ, ਸ਼ਹੀਦ ਕਮਲਜੀਤ ਸਿੰਘ ਸੁਨਾਮ, ਹਰਮਿੰਦਰ ਸਿੰਘ ਡੱਬਵਾਲੀ, ਬਲਕਾਰ ਸਿੰਘ ਮੁੰਬਈ, ਜਸਪਾਲ ਸਿੰਘ ਚੌੜ ਸਿੱਧਵਾ, ਜਗਜੀਤ ਸਿੰਘ ਜੰਮੂ, ਦਰਸ਼ਨ ਸਿੰਘ ਲੋਹਾਰਾ, ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਖੇ 43 ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ, 1984 ਦੇ ਸਿੱਖ ਕਤਲੇਆਮ, ਸ਼ਹੀਦ ਬੇਅੰਤ ਸਿੰਘ ਅਤੇ ਸ਼ਹੀਦ ਸਤਵੰਤ ਸਿੰਘ ਦੇ ਸ਼ਹੀਦੀ ਸਥਾਂਨ 7 ਰੇਸ ਕੋਰਸ ਸਫ਼ਦਰਜੰਗ ਵਿਖੇ ਇਕ ਏਕੜ ਉਨ੍ਹਾਂ ਦੀ ਯਾਦ ਵਿਚ ਗੁਰੂਘਰ ਉਸਾਰਨ ਲਈ ਸਥਾਂਨ ਪ੍ਰਾਪਤ ਕਰਨ, ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਸਹੀ ਕਰਨ ਲਈ ਸਰਹੱਦਾਂ ਉਤੇ ਲੱਗੀ ਕੰਡਿਆਲੀ ਤਾਰ ਨੂੰ ਖੋਲ੍ਹਕੇ ਪੰਜਾਬ ਦੇ ਵਪਾਰੀਆ ਤੇ ਜਿੰਮੀਦਾਰਾਂ ਦੀਆਂ ਉਤਪਾਦ ਵਸਤਾਂ ਅਫ਼ਗਾਨਿਸਤਾਨ, ਅਰਬ ਮੁਲਕਾਂ ਆਦਿ ਵਿਚ ਭੇਜਣ ਦਾ ਪ੍ਰਬੰਧ ਕਰਨ ਦੀਆਂ ਵਿਚਾਰਾਂ ਵੀ ਜੇਕਰ ਪੰਥਕ ਅਸੈਬਲੀ ਵੱਲੋਂ ਵਿਚਾਰ ਕਰ ਲਏ ਜਾਂਦੇ ਤਾਂ ਇਹ ਗੱਲ ਪੰਜਾਬ, ਪੰਜਾਬੀਆਂ ਤੇ ਸਿੱਖ ਕੌਮ ਦੀ ਬਿਹਤਰੀ ਲਈ ਹੋਰ ਵੀ ਚੰਗੇ ਉਦਮ ਹੋਣੇ ਸਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਥਕ ਅਸੈਬਲੀ ਵੱਲੋਂ ਆਪਣੀ ਇਕੱਤਰਤਾ ਵਿਚ ਪਾਏ ਗਏ ਕੌਮ ਨਾਲ ਸੰਬੰਧਤ ਮਸਲਿਆ ਅਤੇ ਬਰਗਾੜੀ ਮੋਰਚੇ ਨੂੰ ਮੁਕੰਮਲ ਸਹਿਯੋਗ ਦੇਣ ਅਤੇ ਕਾਮਯਾਬ ਕਰਨ ਦੇ ਫੈਸਲਿਆ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਹੋਰ ਪੰਜਾਬ ਸੂਬੇ ਤੇ ਕੌਮ ਨਾਲ ਸੰਬੰਧਤ ਗੰਭੀਰ ਮਸਲਿਆ ਉਤੇ ਵੀ ਵਿਚਾਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।