ਅੰਮ੍ਰਿਤਸਰ – ਦਰਦਨਾਕ ਰੇਲ ਹਾਦਸੇ ਦੌਰਾਨ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜਖਮੀਆਂ ਦੀ ਜਲਦ ਸਿਹਤਯਾਬੀ ਲਈ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਲੋਂ ਸ੍ਰੀ ਅਖੰਡ ਪਾਠ ਦੀ ਆਰੰਭਤਾ ਕੀਤੀ ਗਈ ਜਿਸ ਦਾ ਭੋਗ ਮਿਤੀ 27 ਨੂੰ ਪਵੇਗਾ। ਇਸ ਮੌਕੇ ਗੁਰਦਵਾਰਾ ਨਾਨਕਸਰ, ਨੇੜੇ ਜੋੜਾ ਫਾਟਕ ਵਿਖੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਅਕਾਲੀ ਦਲ ਦੇ ਜਨਰਲ ਸਕਤਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸਮੇਤ ਸੀਨੀਅਰ ਆਗੂ ਮੌਜੂਦ ਸਨ ।
ਸ: ਮਜੀਠੀਆ ਨੇ ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਹਾਦਸੇ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਸ੍ਰੀ ਅਖੰਡ ਪਾਠ ਰਖਣ ਵਿਚ ਕਾਂਗਰਸ ਅਤੇ ਸਿਧੂ ਜੋੜੀ ਵਲੋਂ ਅੜਿਚਨਾਂ ਦਾਹੁਣ ਲਈ ਉਹਨਾਂ ਦੀ ਸਖਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਰਖਣ ਪ੍ਰਤੀ ਵੀ ਪੁਲੀਸ ਦਬਾਅ ਰਾਹੀ ਹਰਤਰਾਂ ਰੋਕਾਂ ਲਾਉਦਿਆਂ ਤਾਨਾਸ਼ਾਹੀ ਕੀਤੀ ਗਈ। ਉਹਨਾ ਕਿਹਾ ਕਿ ਅਕਾਲੀ ਭਾਜਪਾ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਤਰਾਂ ਸ਼ੰਘਰਸ਼ੀਲ ਰਹੇਗੀ। ਉਨਾਂ ਸਰਕਾਰ ਵਲੋਂ ਮੈਜਿਸਟਰੇਟੀ ਜਾਂਚ ਨੂੰ ਪੂਰੀ ਤਰਾਂ ਰੱਦ ਕਰਦਿਆਂ ਹਾਈ ਕੋਰਟ ਦੇ ਮੌਜੂਦਾ ਜਜ ਤੋਂ ਹਾਦਸੇ ਪ੍ਰਤੀ ਨਿਰਪਖ ਜਾਂਚ ਦੀ ਮੰਗ ਕੀਤੀ। ਪ੍ਰੋ: ਸਰਚਾਂਦ ਅਨੁਸਾਰ ਇਸੇ ਦੌਰਾਨ ਸ: ਮਜੀਠੀਆ ਅਤੇ ਸ਼ਵੇਤ ਮਲਿਕ ਵਲੋਂ ਆਪਣੇ ਸਾਥੀਆਂ ਸਮੇਤ ਇੰਪਰੂਵਮੈਟ ਦਫਤਰ ਜਿਥੇ ਕਿ ਰਾਜ ਸਰਕਾਰ ਦੀ ਮੈਜੀਟਰੇਟੀ ਜਾਂਚ ਚਲ ਰਹੀ ਸੀ ਵਿਖੇ ਪੀੜਤਾਂ ਦੀ ਹਮਾਇਤ ਲਈ ਪਹੁੰਚਿਆ ਗਿਆ। ਉਹ ਆਪਣੀ ਗਲ ਤੇ ਮੰਗ ਵੀ ਦਰਜ ਕਰਾਉਣਾ ਚਾਹੁੰਦੇ ਸਨ। ਪਰ ਜਾਂਚ ਕਮਿਸ਼ਨਰ ਵਲੋਂ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿਤਾ ਗਿਆ ਸਗੋਂ ਪੁਲੀਸ ਪ੍ਰਸ਼ਾਸਨ ਵਲੋਂ ਆਗੂਆਂ ਨੂੰ ਇਪਰੂਵਮੈਟ ਦਫਤਰ ਵਿਚ ਦਾਖਲ ਹੋਣ ਤੋਂ ਹੀ ਜਬਰੀ ਰੋਕ ਦਿਤਾ ਗਿਆ। ਜਦ ਆਗੂ ਇਮਾਰਤ ਵਿਚ ਦਾਖਲ ਹੋਣ ’ਚ ਸਫਲ ਹੋਏ ਤਾਂ ਜਾਂਚ ਅਧਿਕਾਰੀਆਂ ਵਲੋਂ ਕਮਰੇ ਨੂੰ ਅੰਦਰੋ ਚਿਟਕਣੀ ਲਗਾ ਕੇ ਬੰਦ ਕਰ ਦਿਤਾ ਗਿਆ। ਇਥੋਂ ਤਕ ਕਿ ਮੀਡੀਆ ਕਰਮੀਆਂ ਨਾਲ ਵੀ ਬਦਸਲੂਕੀ ਕਰਦਿਆਂ ਅੰਦਰ ਜਾਣ ਤੋਂ ਰੋਕਿਆ ਗਿਆ, ਜਿਸ ਬਾਰੇ ਪਤਰਕਾਰਾਂ ਨੇ ਮਜੀਠੀਆ ਨੂੰ ਜਾਣੂ ਕਰਾਇਆ। ਇਸ ਬਾਬਤ ਪ੍ਰਤੀਕਰਮ ਪ੍ਰਗਟ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਗਰੀਬਾਂ ਨੂੰ ਇਨਸਾਫ ਦੇਣ ਦੀ ਥਾਂ ਸਿਧੂ ਜੋੜੀ ਨੂੰ ਬਚਾਉਣ ਲਈ ਤਾਨਾਸ਼ਾਹੀ, ਅਮਰਜੈਸੀ ਅਤੇ 144 ਵਰਗੇ ਹਾਲਤ ਪੈਦਾ ਕਰ ਰਹੀ ਹੈ। ਇਸ ਮੌਕੇ ਮਜੀਠੀਆ ਤੇ ਮਲਿਕ ਤੀ ਅਗਵਾਈ ’ਚ ਅਕਾਲੀ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਗਰੀਬਾਂ ਨਾਲ ਧਕਾ ਬੰਦ ਕਰੋ, ਇਨਸਾਫ ਦਿਓ ਇਨਸਾਫ ਦਿਓ, ਜਰਨਲ ਡਾਇਰ ਦੀ ਸਰਕਾਰ ਮੁਰਦਾਬਾਦ, ਆਦਿ ਸਰਕਾਰ ਖਿਲਾਫ ਜਬਰਦਸਤ ਨਾਅਰੇਬਾਜੀ ਕੀਤੀ ਗਈ। ਸ: ਮਜੀਠੀਆ ਨੇ ਰਾਜ ਸਰਕਾਰ ’ਤੇ ਨਿਆ ਦੇਣ ਦੀ ਥਾਂ ਤਾਨਾਸ਼ਾਹੀ ਰਵਇਆ ਅਪਣਾਉਣ ਦੇ ਦੋਸ਼ ਲਾਏ। ਉਹਨਾਂ ਕਿਹਾ ਕਿ ਉਹ ਜਾਂਚ ਅਧਿਕਾਰੀ ਕੋਲ ਲੋਕਾਂ ਦੀ ਇਹ ਅਵਾਜ ਤੇ ਮੰਗ ਦਰਜ ਕਰਾਉਣਾ ਚਾਹੁੰਦੇ ਸਨ ਕਿ ਸਰਕਾਰ ਦਸੇ ਕਿ ਲਾਪਤਾ ਲੋਕਾਂ ਦਾ ਕੀਬਣਿਆ। ਕੀ ਉਹਨਾਂ ਦੀਆਂ ਲਾਸ਼ਾਂ ਨੂੰ ਬਿਆਸ ਦਰਿਆ ਵਿਚ ਰੋੜ ਦਿਤਾ ਗਿਆ ਜਾਂ ਫਿਰ ਅਣਪਛਾਤੀਆਂ ਕਹਿ ਕੇ ਕਿਤੇ ਸਸਕਾਰ ਕਰ ਦਿਤਾ ਗਿਆ। ਇਨਸਾਫ ਪ੍ਰਤੀ ਕੈਪਟਨ ਸਰਕਾਰ ਦੀ ਖੋਟੀ ਨੀਯਤ ’ਤੇ ਸਵਾਲ ਉਠਾਉਦਿਆਂ ਉਨਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਗਰੀਬਾਂ ਨੂੰ ਇਨਸਾਫ ਮਿਲਣ ਦੀ ਕੋਈ ਆਸ ਨਹੀਂ, ਉਹਨਾਂ ਰਾਜ ਸਰਕਾਰ ਦੀ ਜਾਂਚ ਨੂੰ ਗਰੀਬਾਂ ਦੇ ਅਖੀਂ ਘੱਟਾ ਪਾਉਣ ਦਾ ਢਕਵੰਜ ਕਰਾਰ ਦਿੰਦਿਆਂ ਕਿਹਾ ਕਿ ਜਾਂਚ ਕਰਤਾ ਜਲੰਧਰ ਦੇ ਕਮਿਸ਼ਨਰ ਬੀ ਪੁਰੂਸਾਰਥਾ ਵਲੋਂ ਇੰਪਰੂਵਮੈਟ ਦਫਤਰ ਵਿਖੇ ਬੈਠ ਕੇ ਹਾਦਸੇ ਦੀ ਪੀੜਤਾਂ ਤੋਂ ਜਾਂਚ ਪੜਤਾਲ ਕਰਨਾ ਗਲਤ ਹੈ ਕਿਉਕਿ ਇਪਰੂਵਮੈਟ ਦਫਤਰ ਸਿਧੂ ਦੇ ਮਹਿਕਮੇ ਦਾ ਹਿਸਾ ਹੈ ਅਤੇ ਉਕਤ ਦਫਤਰ ਵਿਚ ਬੈਠਣ ਦਾ ਮਤਲਬ ਸਿਧੂ ਦੇ ਘਰ ’ਚ ਹੀ ਬੈਠਣਾ ਹੋਇਆ। ਫਿਰ ਉਹ ਜਾਂਚ ਕਰਤਾ ਆਪਣੇ ਮੰਤਰੀ ਖਿਲਾਫ ਰਿਪੋਰਟ ਕਿਉ ਅਤੇ ਕਿਵੇ ਦੇਵੇਗਾ? ਉਹਨਾਂ ਰਾਜ ਸਰਕਾਰ ਵਲੋਂ ਸਥਾਪਿਤ ਕਮਿਸ਼ਨ ਦੀ ਕਾਰਜ ਵਿਵਸਥਾ ’ਤੇ ਉਗਲ ਚੁਕਦਿਆਂ ਦੋਸ਼ ਲਾਇਆ ਕਿ ਹਜਾਰਾਂ ਪੁਲੀਸ ਕਰਮੀਆਂ ਦੀ ਮੌਜੂਦਗੀ ਵਿਚ ਬੰਦ ਕਮਰੇ ’ਚ ਜਾਂਚ ਦੇ ਕੀ ਅਰਥ ਹਨ? ਜਦ ਕਿ ਕਿਸੇ ਵੀ ਅਦਾਲਤ ਵਿਚ ਚਿਟਕਣੀ ਲਗਾ ਕੇ ਸੁਣਵਾਈ ਨਹੀਂ ਕੀਤੀ ਜਾਂਦੀ। ਉਨਾਂ ਪਾਰਦਰਸ਼ਤਾ ਨੂੰ ਪੂਰੀ ਤਰਾਂ ਸਿਕੇ ਟੰਗਣ ਦਾ ਦੋਸ਼ ਲਾਉਦਿਆਂ ਕਿਹਾ ਕਿ ਜਾਂਚ ਮੌਕੇ ਹਜਾਰਾਂ ਪੁਲੀਸ ਕਰਮੀਆਂ ਮੌਜੂਦਗੀ ਅਤੇ ਬੰਦ ਕਰਮਾ ਜਾਂਚ ਪੀੜਤ ਪਰਿਵਾਰਾਂ ’ਤੇ ਮਾਨਸਿਕ ਦਬਾਅ ਪਾ ਰਹੀ ਹੈ। ਕੀ ਸਰਕਾਰ ਪੀੜਤਾਂ ਦਾ ਬਰੇਨਵਾਸ਼ ਕਰਨਾ ਚਾਹੁੰਦੀ ਹੈ? ਪੀੜਤਾਂ ਨੂੰ ਮਾਨਸਿਕ ਟਾਰਚਰ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ। ਜਦ ਕਿ ਅਸਲ ’ਚ ਜਾਂਚ ਪੀੜਤ ਲੋਕਾਂ ਦੇ ਬਰੂਹਾਂ ’ਤੇ ਜਾ ਕੇ ਕੀਤੀ ਜਾਣੀ ਚਾਹੀਦੀ ਹੈ। ਮਿਠੂ ਮਦਾਨ ਅਤੇ ਸਿਧੂ ਜੋੜੀ ਦੇ ਹੱਕ ’ਚ ਪੀੜਤਾਂ ਤੋਂ ਹਲਫਿਆ ਬਿਆਨ ਲੈ ਕੇ ਹੀ ਮੁਆਵਜੇ ਦੇ ਚੈਕ ਦੇਣ ਦੀ ਗਲ ਕੀਤੀ ਜਾ ਰਹੀ ਹੈ। ਕੀ ਜਾਂਚ ਕਮਿਸ਼ਨ ਬੇਕਸੂਰ ਤੇ ਗਰੀਬ ਲੋਕਾਂ ਨੂੰ ਇਨਸਾਫ ਨਹੀਂ ਦੇਣਾ ਚਾਹੁਦੀ। ਉਨਾਂ ਵਲੋਂ ਅਜ ਜਾਂਚ ਦਾ ਕੰਮ ਸ਼ੁਰੂ ਕੀਤਾ ਗਿਆ ਪਰ ਕਿਸੇ ਵੀ ਅਖਬਾਰ ਜਾਂ ਮੀਡੀਆ ਵਿਚ ਇਸ ਪ੍ਰਤੀ ਇਸ਼ਤਿਹਾਰ ਦੇਣਾ ਵੀ ਜਰੂਰੀ ਨਹੀਂ ਸਮਝਿਆ ਗਿਆ। ਕਾਂਗਰਸ ਸਰਕਾਰ ਦੀ ਮੁਆਵਜਾ ਨੀਤੀ ’ਤੇ ਚੋਟ ਕਰਦਿਆਂ ਉਹਨਾਂ ਕਿਹਾ ਕਿ ਇਕ ਪਾਸੇ ਜਖਮੀਆਂ ਨੂੰ 15 – 15 ਲਖ ਅਤੇ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਸਿਰਫ 5 ਲਖ ਰੁਪੈ ਦੇਣਾ ਕਿਥੋਂ ਦਾ ਇਨਸਾਫ ਹੈ? ਉਨਾਂ ਪੀੜਤਾਂ ਨੂੰ ਇਕ ਇਕ ਲਖ ਰੁਪੈ ਮੁਆਵਜਾ ਅਤੇ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕੀਤੀ। ਸ੍ਰੀ ਅਖੰਡ ਪਾਠ ਦੇ ਆਰੰਭਤਾ ਮੌਕੇ ਜੋੜਾ ਫਾਟਕ ਵਿਖੇ ਮੌਜੂਦ ਪੀੜਤ ਪਰਿਵਾਰਾਂ ਦੇ ਮੈਬਰਾਂ ਬੀਬੀ ਲਾਚੀ ਦੇਵੀ ਵਾਸੀ ਜਜ ਨਗਰ, ਲਾਲ ਬਾਬੂ ਯਾਦਵ, ਬੀਬੀ ਅਮਨ ਵਾਸੀ ਗੁਰੂ ਨਾਨਕ ਨਗਰ ਵੇਰਕਾ, ਜਲੇਸ਼ਵਰ ਪ੍ਰਸ਼ਾਦ, ਵਿਜੈ ਕੁਮਾਰ, ਬੀਬੀ ਅਰਜਨਾ ਦੇਵੀ, ਆਦਿ ਨੇ ਰੇਲ ਹਾਦਸੇ ਲਈ ਮੇਲਾ ਪ੍ਰਬੰਧਕਾਂ ਮਿਠੂ ਮਦਾਨ , ਸਿਧੂ ਦੰਪਤੀ ਅਤੇ ਸਰਕਾਰ ਨੂੰ ਸਿਧੇ ਤੌਰ ’ਤੇ ਜਿਮੇਵਾਰ ਦਸਿਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਅਜ ਹਫਤਾ ਬੀਤ ਜਾਣ ’ਤੇ ਵੀ ਸੈਕੜੇ ਮੌਤਾਂ ਲਈ ਕਿਸੇ ਨੂੰ ਜਿਮੇਵਾਰ ਨਹੀਂ ਠਹਿਰਾਇਆ ਜਾ ਰਿਹਾ ਨਾਂਹੀ ਦੋਸ਼ੀਆਂ ਵਿਰੁਣ ਪਰਚਾ ਦਰਜ ਕੀਤਾ ਗਿਆ। ਮਜੀਠੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਿਧੂ ਜੋੜੀ ਨੂੰ ਸਵਾਲ ਕੀਤਾ ਕਿ ਇਨਸਾਨੀਅਤ ਦਾ ਇਨਾ ਵਡਾ ਘਾਣ ਹੋਣ ’ਤੇ ਵੀ ਉਨਾਂ ਨੂੰ ਰਾਤ ਨੂੰ ਨੀਂਦ ਕਿਵੇਂ ਆ ਜਾਂਦੀ ਹੈ।
ਇਸ ਮੌਕੇ ਗੁਲਜਾਰ ਸਿੰਘ ਰਣੀਕੇ, ਅਕਾਲੀ ਦਲ ਦੇ ਜਨਰਲ ਸਕਤਰ ਹਰਮੀਤ ਸਿੰਘ ਸੰਧੂ, ਬੁਲਾਰੇ ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੰਨਾ, ਗੁਰਪ੍ਰਤਾਪ ਸਿੰਘ ਟਿਕਾ, ਰਵੀ ਕਰਨ ਸਿੰਘ ਕਾਹਲੋਂ, ਤਰੁਨ ਚੁੱਘ, ਰਜੇਸ਼ ਹਨੀ, ਰਾਜਿੰਦਰ ਮੋਹਨ ਛੀਨਾ, ਅਨੰਦ ਸ਼ਰਮਾ, ਸ਼ਮਸ਼ੇਰ ਸਿੰਘ ਸ਼ੇਰਾ, ਡਾ ਅਸ਼ਪਾਲ ਸਿੰਘ ਘੁੰਮਣ, ਦਿਲਬਾਗ ਸਿੰਘ ਅਨਗੜ, ਅਵਨਾਸ਼ ਜੌਲੀ, ਅਜੈਬੀਰਪਾਲ ਰੰਧਾਵਾ, ਕਿਰਨਪ੍ਰੀਤ ਸਿੰਘ ਮੋਨੂ, ਹਰਪ੍ਰੀਤ ਸਿੰਘ ਚਾਹਲ, ਇੰਦਰਜੀਤ ਪੰਡੋਰੀ, ਮਲਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ, ਬਾਵਾ ਸਿੰਘ ਗੁਮਾਨਪੁਰਾ ਬਿਕਰਮਜੀਤ ਸਿੰਘ ਵੇਰਕਾ , ਅਨਵਰ ਮਸੀਹ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ ।