ਜਕਾਰਤਾ – ਇੰਡੋਨੇਸ਼ੀਆ ਵਿੱਚ ਸੋਮਵਾਰ ਨੂੰ ਇੱਕ ਬਹੁਤ ਵੱਡੀ ਦੁਰਘਟਨਾ ਹੋ ਗਈ ਹੈ। ਲਾਇਨ ਏਅਰ ਪੈਸੇਂਜਰ ਕੰਪਨੀ ਦੀ ਫਲਾਈਟ 737 ਜਕਾਰਤਾ ਤੋਂ ਉਡਾਣ ਭਰਨ ਦੇ ਬਾਅਦ ਸਮੁੰਦਰ ਵਿੱਚ ਕਰੈਸ਼ ਹੋ ਗਈ ਹੈ। ਇਹ ਫਲਾਈਟ ਰਾਜਧਾਨੀ ਜਕਾਰਤਾ ਤੋਂ ਪੰਗਕਲ ਜਾ ਰਹੀ ਸੀ ਅਤੇ ਇਸ ਵਿੱਚ 188 ਯਾਤਰੀ ਸਵਾਰ ਸਨ।
ਫਲਾਈਟ ਜੇਟੀ-610 ਦਾ ਜਕਾਰਤਾ ਤੋਂ ਉਡਾਣ ਭਰਨ ਦੇ ਕੁਝ ਮਿੰਟਾਂ ਦੇ ਬਾਅਦ ਹੀ ਉਸ ਦਾ ਕੰਟਰੋਲ ਰੂਮ ਤੋਂ ਸੰਪਰਕ ਟੁਟ ਗਿਆ ਸੀ। ਸੰਪਰਕ ਟੁੱਟਣ ਤੋਂ ਪਹਿਲਾਂ ਪਾਈਲਟ ਨੇ ਪਲੇਨ ਦੀ ਵਾਪਸੀ ਦਾ ਸਿਗਨਲ ਦਿੱਤਾ ਸੀ। ਸਰਚ ਅਪਰੇਸ਼ਨ ਦੇ ਅਧਿਕਾਰੀਆਂ ਅਨੁਸਾਰ ਜਾਵਾ ਸਮੁੰਦਰ ਤੱਟ ਦੇ ਕੋਲ ਜਹਾਜ਼ ਦੇ ਟੁਕੜੇ ਨਜ਼ਰ ਆਏ ਹਨ।
ਇਸ ਜਹਾਜ਼ ਵਿੱਚ ਕਰੂ ਮੈਂਬਰਾਂ ਸਮੇਤ ਕੁਲ 188 ਲੋਕ ਸਵਾਰ ਸਨ। ਯਾਤਰੀਆਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। ਰਾਹਤ ਟੀਮਾਂ ਸਰਚ ਅਪਰੇਸ਼ਨ ਵਿੱਚ ਜੁੱਟੀਆਂ ਹੋਈਆਂ ਹਨ। ਹਾਦਸੇ ਦਾ ਸ਼ਿਕਾਰ ਇਹ ਜਹਾਜ਼ ਬਿਲਕੁਲ ਨਵਾਂ ਸੀ ਅਤੇ ਅਗੱਸਤ ਵਿੱਚ ਹੀ ਕੰਪਨੀ ਨੂੰ ਸੌਂਪਿਆ ਗਿਆ ਸੀ।