ਮੁੰਬਈ – ਮਹਾਂਰਾਸ਼ਟਰ ਦੇ ਯਵਤਮਾਲ ਵਿੱਚ ਸ਼ੁਕਰਵਾਰ ਨੂੰ ਭੂਤਰੀ ਹੋਈ ਆਦਮਖੋਰ ਬਾਘਣ ਅਵਨੀ ਨੂੰ ਮਾਰ ਦਿੱਤਾ ਗਿਆ ਸੀ। ਇਹ ਬਾਘਣ 14 ਲੋਕਾਂ ਨੂੰ ਆਪਣਾ ਸਿ਼ਕਾਰ ਬਣਾ ਚੁੱਕੀ ਸੀ। ਬਾਘਣ ਦੀ ਮੌਤ ਤੇ ਕੇਂਦਰੀ ਬਾਲ ਅਤੇ ਮਹਿਲਾ ਵਿਕਾਸ ਮੰਤਰੀ ਮੇਨਕਾ ਗਾਂਧੀ ਸਮੇਤ ਰਾਹੁਲ ਗਾਂਧੀ ਵੀ ਬਹੁਤ ਨਾਰਾਜ਼ ਹਨ। ਮੇਨਕਾ ਨੇ ਬਾਘਣ ਦੀ ਮੌਤ ਤੇ ਮਹਾਂਰਾਸ਼ਟਰ ਦੇ ਮੁੱਖਮੰਤਰੀ ਦੇਵੇਂਦਰ ਫਡਨਵੀਸ ਤੋਂ ਇਹ ਮੰਗ ਕੀਤੀ ਹੈ ਕਿ ਵਣਮੰਤਰੀ ਸੁਧੀਰ ਮੁਨਗੰਟੀਵਾਰ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਕੇਂਦਰੀ ਮੰਤਰੀ ਮੇਨਕਾ ਨੇ ਮੁਨਗੰਟੀਵਾਰ ਨੂੰ ਬਾਘਣ ਟੀ1 ਨੂੰ ਮਾਰਣ ਦੇ ਆਦੇਸ਼ ਨੂੰ ਪਾਸ ਕਰਨ ਦਾ ਆਰੋਪ ਲਗਾਇਆ ਹੈ। ਮੁੱਖਮੰਤਰੀ ਨੂੰ ਲਿਖੇ ਪੱਤਰ ਵਿੱਚ ਮੇਨਕਾ ਨੇ ਲਿਖਿਆ ਹੈ, ‘ ਮੈਂ ਆਪ ਨੂੰ ਬੇਨਤੀ ਕਰਦੀ ਹਾਂ ਕਿ ਬਾਘਣ ਨੂੰ ਮਾਰਨ ਦੀ ਜਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਸ੍ਰੀ ਮੁਨਗੰਟੀਵਾਰ ਨੂੰ ਰਾਜ ਸਰਕਾਰ ਦੇ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਰੇ ਵਿਚਾਰ ਕੀਤਾ ਜਾਵੇ।’ ਉਨ੍ਹਾਂ ਨੇ ਕਿਹਾ ਕਿ ਜੇ ਵਣ ਵਿਭਾਗ ਹੀ ਜਾਨਵਰਾਂ ਦੀ ਸੁਰੱਖਿਆ ਦੀ ਬਜਾਏ ਉਨ੍ਹਾਂ ਦੀ ਹੱਤਿਆ ਨੂੰ ਸ਼ਹਿ ਦੇਵੇਗਾ ਤਾਂ ਉਹ ਪੱਕੇ ਤੌਰ ਤੇ ਆਪਣਾ ਕਰਤੱਵ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ। ਇਹ ਉਸੇ ਤਰ੍ਹਾ ਹੀ ਹੈ ਜਿਵੇਂ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਬਾਲ ਤਸਕਰੀ ਦੇ ਲਈ ਕੰਮ ਕਰੇ।
ਬਾਘਣ ਦੀ ਮੌਤ ਤੋਂ ਬਾਅਦ ਜੰਗਲੀ ਜੀਵ ਸੁਰੱਖਿਆ ਸੰਸਥਾਵਾਂ ਇਸ ਦਾ ਵਿਰੋਧ ਕਰ ਰਹੀਆਂ ਹਨ। ਮੁਨਗੰਟੀਵਾਰ ਦਾ ਕਹਿਣਾ ਹੈ ਕਿ ਇਸ ਨਾਲ ਸਥਾਨਕ ਲੋਕਾਂ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਹੋ ਗਿਆ ਸੀ ਕਿਉਂਕਿ ਪਿੱਛਲੇ ਦੋ ਸਾਲਾਂ ਵਿੱਚ ਅਵਨੀ ਨੇ 14 ਲੋਕਾਂ ਨੂੰ ਮਾਰ ਦਿੱਤਾ ਸੀ। ਵਰਨਣਯੋਗ ਹੈ ਕਿ ਬਾਘਣ ਨੂੰ ਪਕੜਨ ਦੇ ਲਈ ਵਣ ਵਿਭਾਗ ਦੇ ਅਧਿਕਾਰੀਆਂ ਸਮੇਤ ਕੁਲ 200 ਲੋਕਾਂ ਦੀ ਟੀਮ ਸਰਚ ਅਪਰੇਸ਼ਨ ਚਲਾ ਰਹੀ ਸੀ। ਇਸ ਅਪਰੇਸ਼ਨ ਵਿੱਚ 4 ਹਾਥੀਆਂ ਅਤੇ ਵਣਜੀਵ ਮਾਹਿਰਾਂ ਦੀ ਇੱਕ ਟੀਮ ਨੂੰ ਵੀ ਲਗਾਇਆ ਗਿਆ ਸੀ।