ਸ਼ਾਹਕੋਟ/ਮਲਸੀਆਂ, (ਏ.ਐੱਸ. ਸਚਦੇਵਾ) – ਕਲਾ ਦੇ ਸਿਰਜਣਹਾਰ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਬਾਬਾ ਵਿਸ਼ਵਕਰਮਾ ਭਵਨ ਸਲੈਚਾਂ ਰੋਡ ਸ਼ਾਹਕੋਟ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਿਆਰਾ ਸਿੰਘ ਦੇਵਗੁਣ, ਅਮਰੀਕ ਸਿੰਘ ਮਠਾੜੂ ਵਾਈਸ ਪ੍ਰਧਾਨ ਅਤੇ ਜਥੇ। ਨਿਰਮਲ ਸਿੰਘ ਸੋਖੀ ਸਕੱਤਰ ਦੀ ਦੇਖ-ਰੇਖ ਹੇਠ ਬੜੀ ਹੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਰੱਖੇ ਗਏ ਸ਼੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਢਾਡੀ ਸੂਬਾ ਸਿੰਘ ਸਾਗਰ ਨੂਰਪੁਰ ਚੱਠਾ ਤੇ ਰਾਗੀ ਗੁਰਜੰਟ ਸਿੰਘ ਬਾਜਵਾ ਕਲਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ ਗਿਆ। ਇਸ ਮੌਕੇ ਸ। ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਿਧਾਇਕ ਹਲਕਾ ਸ਼ਾਹਕੋਟ, ਸ। ਬਚਿੱਤਰ ਸਿੰਘ ਕੋਹਾੜ ਹਲਕਾ ਇੰਚਾਰਜ ਸਲ੍ਰੋਮਣੀ ਅਕਾਲੀ ਦਲ ਅਤੇ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਸਮੂਹ ਸੰਗਤ ਨੂੰ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ। ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਅਮਨ ਮਲਹੋਤਰਾ ਪ੍ਰਸਿੱਧ ਸਮਾਜ ਸੇਵਕ, ਪਵਨ ਅਗਰਵਾਲ ਐੱਮ।ਸੀ।, ਬੂਟਾ ਸਿੰਘ ਕਲਸੀ ਸੀਨੀਅਰ ਕਾਂਗਰਸੀ ਆਗੂ, ਸੁਖਦੀਪ ਸਿੰਘ ਸੋਨੂੰ ਕੰਗ ਪੀਏ। ਸ਼ੇਰੋਵਾਲੀਆ, ਹਰਦੇਵ ਸਿੰਘ ਪੀਟਾ ਬਲਾਕ ਪ੍ਰਧਾਨ, ਜਥੇਦਾਰ ਚਰਨ ਸਿੰਘ ਸਿੰਧੜ ਸਾਬਕਾ ਚੇਅਰਮੈਨ, ਪਵਨ ਪੁਰੀ ਸਾਬਕਾ ਪ੍ਰਧਾਨ, ਪਰਮਜੀਤ ਕੌਰ ਬਜਾਜ ਵਾਈਸ ਪ੍ਰਧਾਨ ਨਗਰ ਪੰਚਾਇਤ, ਤਰਲੋਕ ਸਿੰਘ ਰੂਪਰਾ, ਬਿਕਰਮਜੀਤ ਸਿੰਘ ਬਜਾਜ, ਡਾ। ਅਰਵਿੰਦਰ ਸਿੰਘ ਰੂਪਰਾ, ਅਜੇ ਸ਼ਰਮਾ, ਅਮਰੀਕ ਸਿੰਘ ਯੂ।ਕੇ, ਗੁਰਨੇਕ ਸਿੰਘ ਡੱਬ, ਤਾਰਾ ਚੰਦ ਸਾਬਕਾ ਐੱਮ।ਸੀ, ਸਵਰਨ ਸਿੰਘ ਦੇਵਗੁਣ, ਜਸਵਿੰਦਰ ਸਿੰਘ ਹੈੱਡ ਗ੍ਰੰਥੀ, ਕੁਲਦੀਪ ਸਿੰਘ ਦੀਦ, ਹਰਬੰਸ ਸਿੰਘ ਧਿੰਜਣ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਗੁਰਨਾਮ ਸਿੰਘ ਖਹਿਰਾ, ਸੁਖਦੇਵ ਸਿੰਘ ਹੈੱਡ ਗ੍ਰੰਥੀ ਕੋਟਲੀ ਗਾਜਰਾਂ, ਪ੍ਰਵੀਨ ਗਰੋਵਰ, ਰਾਜ ਕੁਮਾਰ ਰਾਜੂ ਐੱਮ।ਸੀ, ਰੋਮੀ ਗਿੱਲ ਐੱਮ।ਸੀ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਸੁਰਿੰਦਰ ਸੋਬਤੀ, ਸਰਬਜੀਤ ਸਿੰਘ, ਮਲਕੀਤ ਸਿੰਘ ਰਤਨਪਾਲ, ਅਮਰਜੀਤ ਸਿੰਘ, ਕੁਲਬੀਰ ਸਿੰਘ ਜੰਮੂ, ਕਮਲਜੀਤ ਸਿੰਘ ਪਨੇਸਰ, ਮਾਸਟਰ ਕੁਲਦੀਪ ਸਿੰਘ, ਸੇਵਾ ਸਿੰਘ, ਸੁਰਿੰਦਰਪਾਲ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ ਡੱਬ, ਜਸਪਾਲ ਸਿੰਘ ਮਿਗਲਾਨੀ, ਟਿੰਪੀ ਕੁਮਰਾ ਆਦਿ ਹਾਜ਼ਰ ਸਨ।
ਕਲਾ ਦੇ ਸਿਰਜਣਹਾਰ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਸ਼ਾਹਕੋਟ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ
This entry was posted in ਪੰਜਾਬ.