ਪੈਰਿਸ, (ਸੁਖਵੀਰ ਸਿੰਘ ਸੰਧੂ) – ਆਈਫਲ ਟਾਵਰ ਦੀਆਂ ਸੰਨ 1889 ਦੀਆਂ ਬਣੀਆਂ ਹੋਈਆਂ ਲੋਹੇ ਦੀਆਂ ਚਾਰ ਮੀਟਰ ਉਚੀਆਂ ਤੇ 25 ਪੌੜੇ ਵਾਲੀਆਂ ਪੌੜੀਆਂ ਦੀ 27 ਨਵੰਬਰ ਨੂੰ ਬੋਲੀ ਹੋ ਰਹੀ ਹੈ।ਇਹ ਦੂਸਰੀ ਤੇ ਤੀਸਰੀ ਮੰਜ਼ਿਲ ਦਾ ਟੁੱਕੜਾ ਜਿਹੜਾ 1983 ਵਿੱਚ ਉਤਾਰਿਆ ਗਿਆ ਸੀ। ਬਾਅਦ ਵਿੱਚ ਲਿੱਫਟ ਫਿੱਟ ਕਰ ਦਿੱਤੀ ਗਈ ਸੀ। ਹੁਣ ਇਸ ਕੱਟ ਪੀਸ ਦੀ ਬੋਲੀ ਰਾਊਂਡ ਪੁਆਇੰਟ ਛਾਜ਼ੇ ਏ ਲੀਜ਼ੇ ਪੈਰਿਸ ਅੱਠ ਵਿੱਚ ਹੋ ਰਹੀ ਹੈ। ਯਾਦ ਰਹੇ ਕਿ ਸਾਲ 2016 ਵਿੱਚ ਪੌੜੀਆਂ ਦੇ ਇੱਕ ਹੋਰ ਹਿੱਸੇ ਨੂੰ ਪਹਿਲਾਂ ਵੀ ਬੋਲੀ ਲਗਾ ਕੇ ਵੇਚਿਆ ਗਿਆ ਸੀ।