ਅੰਮ੍ਰਿਤਸਰ - ਸਿੱਖ ਕੌਮ ਦੀ ਸਦੀ ਪੁਰਾਣੀ ਸੰਸਥਾ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਮਜੀਠਾ-ਅਣਖੀ ਧੜੇ ਵਲੋਂ ਪ੍ਰਧਾਨਗੀ ਦੇ ਉਮੀਦਵਾਰ ਸ: ਨਿਰਮਲ ਸਿੰਘ ਠੇਕੇਦਾਰ ਨੇ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੰਪਤੀ ਨੂੰ ਤਾੜਣਾ ਕਰਦਿਆਂ ਦੀਵਾਨ ਦੇ ਪ੍ਰਬੰਧ ਹੇਠ ਚਲ ਰਹੇ ਸੈਟਰਲ ਖਾਲਸਾ ਯਕੀਮਖਾਨਾ ਦੇ ਬਚਿਆਂ ਦੀ ਮਾਨਸਿਕਤਾ ਨਾਲ ਖਿਲਵਾੜ ਕਰਨ ਤੋਂ ਬਾਜ਼ ਆਉਣ ਲਈ ਕਿਹਾ ਹੈ। ਉਹਨਾਂ ਚੱਢਾ ਦੰਪਤੀ ‘ਤੇ ਦੀਵਾਨ ਦੇ ਨਿਯਮਾਂ ਨੂੰ ਤੋੜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਦਿਆਂ ਕਿਹਾ ਕਿ ਚੱਢਾ ਪਰਿਵਾਰ ਵਲੋਂ ਯਤੀਮਖਾਨੇ ਦੇ ਬਚਿਆਂ ਨੂੰ ਆਪਣੇ ਨਿਜੀ ਹੋਟਲ ਵਿਚ ਖਾਣੇ ਦੇ ਦਾਅਵਤ ਲਈ ਬੁਲਾਵਾ ਭੇਜਣਾ ਰਾਜਨੀਤੀ ਤੋਂ ਪ੍ਰੇਰਿਤ ਸੀ। ਉਹਨਾਂ ਕਿਹਾ ਕਿ ਯਤੀਮ ਬਚਿਆਂ ਨੁੰ ਖਾਣਾ ਖੁਵਾ ਕੇ ਵਾਹ ਵਾਹ ਖਟਦਿਆਂ ਚੋਣਾਂ ਸਮੇਂ ਰਾਜਸੀ ਲਾਹਾ ਲੈਣ ਦੀ ਤਾਕ ‘ਚ ਬੈਠੇ ਚੱਢਾ ਦੰਪਤੀ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਦੀਵਾਨ ਵਲੋਂ ਬੀਤੇ ਅਰਸੇ ਦੌਰਾਨ ਸਰਬ ਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਕਿ ਯਤੀਮਖਾਨੇ ਦੇ ਬੱਚੇ ਯਤੀਮ ਜਾਂ ਲਾਵਾਰਸ ਨਹੀਂ ਹਨ, ਜਿਸ ਕਾਰਨ ਉਹ ਕਿਸੇ ਦੇ ਵੀ ਘਰ ਜਾਂ ਬਾਹਰ ਖਾਣਾ ਖਾਣ ਨਹੀਂ ਜਾਣਗੇ। ਅਜਿਹੀ ਨਵੀਂ ਪਰ ਨਾਕਾਰਤਮਕ ਪਿੜਤ ਪਾਉਣ ਦੀ ਕੋਸ਼ਿਸ਼ ਨਾਲ ਬਚਿਆਂ ਵਿਚ ਯਤੀਮ ਹੋਣ ਪ੍ਰਤੀ ਹੀਣ ਭਾਵਨਾ ਉਜਾਗਰ ਹੋਣੀ ਸੀ, ਜਿਸ ਨਾਲ ਯਕੀਨਨ ਉਹਨਾਂ ਨੂੰ ਮਾਨਸਿਕ ਪੀੜਾ ‘ਚੋ ਲੰਘਣਾ ਪੈਦਾ। ਸ: ਠੇਕੇਦਾਰ ਨੇ ਕਿਹਾ ਕਿ ਸ਼ਰਧਾਵਾਨ ਲੋਕ ਉਹਨਾਂ ਬਚਿਆਂ ਨੂੰ ਖਾਣਾ ਖੁਵਾਉਣ ਲਈ ਰੋਜਾਨਾ ਯਤੀਮਖਾਨੇ ਪਹੁੰਚ ਦੇ ਹਨ ਅਤੇ ਆਪ ਉਹਨਾਂ ‘ਚ ਬੈਠ ਕੇ ਲੰਗਰ ਆਦਿ ਛਕਦੇ ਹਨ। ਜਿਸ ਦੀ ਉਹ ਆਪ ਖੁਦ ਵੀ ਪਾਲਣਾ ਕਰਦੇ ਹਨ ਅਤੇ ਦੂਜਿਆਂ ਤੋਂ ਵੀ ਉਕਤ ਨਿਯਮ ਦੀ ਪਾਲਣਾ ਕਰਨ ਦੀ ਆਸ ਰਖਦੇ ਹਨ। ਉਹਨਾਂ ਚੱਢਾ ਦੰਪਤੀ ‘ਤੇ ਪਲਟ ਵਾਰ ਕਰਦਿਆਂ ਕਿਹਾ ਕਿ ਯਤੀਮਖਾਨੇ ‘ਚ ਬਚਿਆਂ ਨੂੰ ਕੈਦੀਆਂ ਵਾਂਗ ਨਹੀਂ ਸਗੋਂ ਆਪਣਿਆਂ ਵਾਂਗ ਸੇਵਾ ਸੰਭਾਲ ਅਤੇ ਦੇਖਭਾਲ ਕੀਤਾ ਜਾਂਦਾ ਹੈ। ਬਚਿਆਂ ਨੂੰ ਬਾਹਰ ਜਾਣ ਤੋਂ ਰੋਕਣਾ ਅੜੀ ਹੈ ਤਾਂ ਉਹ ਬਚਿਆਂ ਦੇ ਹਿੱਤ ‘ਚ ਅਜਿਹੀ ਅੜੀ ਸਦਾ ਅਪਣਾਉਣਦੇ ਰਹਿਣਗੇ। ਉਹਨਾਂ ਕਿਹਾ ਕਿ ਕੋਈ ਵੀ ਬਚਾ ਕਿਸੇ ਵੀ ਸੂਰਤ ‘ਚ ਰੋਟੀ ਲਈ ਥੈਲਾ ਲੈ ਕੇ ਘਰ ਘਰ ਨਹੀਂ ਜਾਵੇਗਾ ਜੇ ਲੋੜ ਪਈ ਤਾਂ ਬਚਿਆਂ ਦੀ ਸੇਵਾ ਲਈ ਉਹ ਆਪ ਸੰਗਤ ਤੋਂ ਹੱਥ ਅੱਡ ਕੇ ਮੰਗਣ ਤੋਂ ਗੁਰੇਜ ਨਹੀਂ ਕਰੇਗਾ। ਦੀਵਾਨ ਵਲੋਂ ਇਨਾਂ 250 ਕਰੀਬ ਬਚਿਆਂ ਦੀ ਰਿਹਾਇਸ਼, ਪਾਲਣ ਪੋਸ਼ਣ ਤੋਂ ਇਲਾਵਾ ਉਹਨਾਂ ਪਾਣ ਪੀਣ, ਨਹਾਉਣ ਅਤੇ ਸਿਰ ਉਠਾ ਕੇ ਜਿਉਣ ਲਈ ਚੰਗੀ ਵਿਦਿਆ ਗ੍ਰਹਿਣ ਕਰਾਉਣ ਲਈ ਖਾਸ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਕਿਹਾ ਕਿ ਯਤੀਮਖਾਨਾ ਉਹ ਇਤਿਹਸਕ ਸੰਸਥਾ ਹੈ ਜਿਥੇਂ ਸ਼ਹੀਦ ਊਧਮ ਸਿੰਘ ਅਤੇ ਵਿਸ਼ਵ ਦੇ ਨਾਮਵਰ ਰਾਗੀ ਗੋਪਾਲ ਸਿੰਘ ਜੀ ਵਰਗਿਆਂ ਦੀ ਠਾਰ ਰਹੀ। ਉਹਨਾਂ ਕਿਹਾ ਕਿ ਚੱਢਾ ਦੰਪਤੀ ਨੂੰ ਬਚਿਆਂ ਨਾਲ ਸੱਚ ਵਿਚ ਰੱਤਾ ਵੀ ਹੇਜ਼ ਹੈ ਤਾਂ ਉਹ ਆਪ ਯਤੀਮਖਾਨੇ ਜਾ ਕੇ ਉਹਨਾਂ ਨਾਲ ਬੈਠ ਕੇ ਕਿਉ ਨਹੀਂ ਲੰਗਰ ਛਕਣ ਨੂੰ ਪਹਿਲ ਦਿੰਤਾ? ਉਨਾਂ ਚਰਨਜੀਤ ਸਿੰਘ ਚੱਢਾ ਵਲੋਂ ਦੀਵਾਨ ਦੀ ਚੋਣ ‘ਚ ਨਾ ਨਿਤਰਣ ਦੇ ਦਾਅਵੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਉਹਨਾਂ ਦੇ ਵਿਰੁਧ ਖੜੇ ਲੋਕ ਜਿਨਾਂ ਆਪਣੇ ਨਾਮਕਰਨ ਦਾਖਲ ਕੀਤੇ ਹਨ ਸਭ ਨੇ ਚੱਢਾ ਧੜੇ ਨਾਲ ਸੰਬੰਧਿਤ ਹੋਣਾ ਦਸਿਆ ਹੈ। ਉਹਨਾਂ ਸ: ਇੰਦਰਪ੍ਰੀਤ ਸਿੰਘ ਚੱਢੇ ਦੀ ਖੁਦਕਸ਼ੀ ‘ਤੇ ਚੱਢੇ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਇੰਦਰ ਪ੍ਰੀਤ ਦੀ ਮੌਤ ‘ਤੇ ਉਹਨਾਂ ਨੂੰ ਵੀ ਬਹੁਤ ਦੁਖ ਹੈ, ਪਰ ਇਸ ਸਚਾਈ ਨੂੰ ਲੋਕਾਈ ਤੋਂ ਛੁਪਾਇਆ ਨਹੀਂ ਜਾ ਸਕਦਾ ਕਿ ਉਹ ਆਪਣੇ ਪਿਤਾ ਦੀਆਂ ‘ਕਰਤੂਤਾਂ’ ਦੀ ਭੇਟ ਚੜ ਕੇ ਹੀ ਖੋਫਨਾਕ ਕਦਮ ਚੁਕਣ ਲਈ ਮਜਬੂਰ ਹੋਇਆ। ਸ: ਨਿਰਮਲ ਸਿੰਘ ਠੇਕੇਦਾਰ ਅਤੇ ਸੁਰਿੰਦਰ ਸਿੰਘ ਰੁਮਾਲਿਆਂ ਵਾਲਾ ਨੇ ਕਿਹਾ ਕਿ ਬੀਤੇ ਦੌਰਾਨ ਦੀਵਾਨ ‘ਚ ਵਾਪਰੀਆਂ ਬਦਨੁਮਾ ਘਟਨਾਵਾਂ ਨਾਲ ਸਿਖ ਕੌਮ ਅਤੇ ਦੀਵਾਨ ਨਾਲ ਜੁੜੇ ਬਾਸ਼ਿੰਦਿਆਂ ਨੂੰ ਡੂੰਘੀ ਨਮੋਸ਼ੀ ਸਹਿਣੀ ਪਈ, ਲਿਹਾਜਾ ਉਹਨਾਂ ਦੀ ਟੀਮ ਦਾ ਏਜੰਡਾ ਦੀਵਾਨ ਨੂੰ ਮੁੜ ਸਹੀ ਲੀਹਾਂ ‘ਤੇ ਪਾਉਣਾ ਹੈ। ਜਿਸ ਲਈ ਉਹਨਾਂ ਦੀਵਾਨ ਦੇ ਮੈਬਰਾਂ ਅਤੇ ਸੰਗਤ ਤੋਂ ਸਹਿਯੋਗ ਦੀ ਮੰਗ ਕੀਤੀ।
ਯਤੀਮਖਾਨੇ ਦੇ ਬੱਚਿਆਂ ਦੀ ਮਾਨਸਿਕਤਾ ਨਾਲ ਖਿਲਵਾੜ ਦੀ ਕਿਸੇ ਨੂੰ ਇਜਾਜਤ ਨਹੀਂ ਦੇਵਾਂਗਾ : ਨਿਰਮਲ ਸਿੰਘ ਠੇਕੇਦਾਰ
This entry was posted in ਪੰਜਾਬ.