ਸੈਨਫਰਾਂਸਿਸਕੋ – ਵਿਸ਼ਵ ਪ੍ਰਸਿੱਧ ਸੋਸ਼ਲ ਨੈਟਵਰਕਿੰਗ ਕੰਪਨੀ ਫੇਸਬੁਕ ਦੇ ਚੇਅਰਮੈਨ ਅਤੇ ਸੀਈਓ ਮਾਰਕ ਜ਼ੁਕਰਬਰਗ ਤੇ ਕੰਪਨੀ ਦੇ ਨਿਵੇਸ਼ਕਾਂ ਵੱਲੋਂ ਅਸਤੀਫ਼ੇ ਦਾ ਦਬਾਅ ਵੱਧਦਾ ਜਾ ਰਿਹਾ ਹੈ। ਫੇਸਬੁਕ ਦੀ ਨਿਵੇਸ਼ਕ ਕੰਪਨੀ ਟਰਿਲੀਅਮ ਅਸੇਟ ਦੇ ਮੈਨੇਜਮੈਂਟ ਦੇ ਸੀਨੀਅਰ ਵਾਇਸ ਪ੍ਰੈਜੀਡੈਂਟ ਜੋਨਸ ਕਰਾਨ ਨੇ ਜ਼ੁਕਰਬਰਗ ਨੂੰ ਚੇਅਰਮੈਨ ਦਾ ਅਹੁਦਾ ਛੱਡ ਦੇਣ ਦੀ ਮੰਗ ਕੀਤੀ ਹੈ।
ਨਿਵੇਸ਼ਕਾਂ ਦਾ ਇਹ ਪ੍ਰਤੀਕਰਮ ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਸਾਹਮਣੇ ਆਉਣ ਦੇ ਬਾਅਦ ਆਇਆ ਹੈ। ਐਨਵਾਈਟੀ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਫੇਸਬੁਕ ਨੇ ਵਿਰੋਧੀ ਕੰਪਨੀਆਂ ਦੇ ਖਿਲਾਫ਼ ਲਿਖਣ ਦੇ ਲਈ ਪੀਆਰ ਫਰਮ ਡਿਫਾਅਨਰਸ ਨੂੰ ਹਾਇਰ ਕੀਤਾ ਸੀ। ਫੇਸਬੁਕ ਨੇ ਆਪਣੇ ਆਲੋਚਕਾਂ ਨੂੰ ਯਹੂਦੀ ਵਿਰੋਧੀ ਸਾਬਿਤ ਕਰਨ ਅਤੇ ਅਰਬਪਤੀ ਨਿਵੇਸ਼ਕ ਜਾਰਜ ਸੋਰੋਸ ਨਾਲ ਜੋੜਨ ਦੀ ਵੀ ਕੋਸਿ਼ਸ਼ ਕੀਤੀ ਸੀ।
ਗਾਰਜੀਅਨ ਅਨੁਸਾਰ ਜੋਨਸ ਦਾ ਕਹਿਣਾ ਹੈ ਕਿ ਫੇਸਬੁਕ ਇੱਕ ਕੰਪਨੀ ਹੈ ਅਤੇ ਇਸ ਦੇ ਚੇਅਰਮੈਨ ਅਤੇ ਸੀਈਓ ਵੱਖ-ਵੱਖ ਹੋਣੇ ਚਾਹੀਦੇ ਹਨ। ਇਸ ਵਿਵਾਦ ਤੇ ਚੇਅਰਮੈਨ ਜਕਰਬਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਪਨੀ ਦੇ ਉਨ੍ਹਾਂ ਦੇ ਨਾਲ ਕੰਮ ਕਰਨ ਦੀ ਜਾਣਕਾਰੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਫੇਸਬੁਕ ਨੇ ਡੀਫਾਇਨਰਸ ਦੇ ਨਾਲ ਕਾਨਟ੍ਰੈਕਟ ਸਮਾਪਤ ਕਰ ਦਿੱਤਾ ਹੈ।